ਅਮ੍ਰਿੰਤਸਰ, 14 ਜਨਵਰੀ : ਮੌਜ਼ੂਦਾ ਰਾਜਨੀਤੀ ਅੰਦਰ ਕੁਝ ਗਿਣੇ ਚੁਣੇ ਪਰਿਵਾਰਾਂ ਦਾ ਕਬਜ਼ਾ ਹੋ ਗਿਆ ਹੈ ਜਿਸ ਨਾਲ ਲੋਕਤੰਤਰ ਪ੍ਰਬੰਧ ਕੇਵਲ ਨਾਂ ਹੀ ਲੋਕਤੰਤਰ ਰਹਿ ਗਿਆ ਹੈ। ਰਾਜਨੀਤੀ ਵਿੱਚੋਂ ਪਰਿਵਾਰਾਂ ਦੀ ਜਕੜ ਤੋੜਨ ਲਈ ਮੌਜ਼ੂਦਾ ਚੋਣ ਪ੍ਰਬੰਧ ਵਿੱਚ ਤਬਦੀਲੀਆਂ ਕਰਨਾ ਸਮੇਂ ਦੀ ਅਹਿਮ ਲੋੜ ਬਣ ਗਈ ਹੈ। ਚੋਣ ਸੁਧਾਰਾਂ ਦੀ ਇਸ ਮੁਹਿੰਮ ਨੂੰ ਲੈ ਕੇ ਬਣੀ ਚੋਣ ਸੁਧਾਰ ਮੁਹਿੰਮ ਕਮੇਟੀ ਪੰਜਾਬ ਵੱਲੋਂ ਲੁਧਿਆਣਾ ਤੋਂ ਸ਼ੁਰੂ ਕੀਤੇ ਚੇਤਨਾ ਮਾਰਚ ਦਾ ਕਾਫਲਾ ਅੱਜ ਅਮ੍ਰਿੰਤਸਰ ਵਿਖੇ ਪਹੁੰਚਿਆ। ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਇਹ ਕਾਫਲਾ ਸ਼ਹਿਰ ਵਿੱਚ ਹੱਥ ਪਰਚਾ ਵੰਡਦਾ ਹੋਇਆ ਤੇ ਕੰਧ ਪੋਸਟਰ ਲਗਾਉਂਦਾ ਹੋਇਆ ਨਾਵਲਟੀ ਚੌਂਕ ਵਿਖੇ ਪਹੁੰਚਿਆ। ਜਿਥੇ ਬੁਲਾਰਿਆਂ ਨੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਕੇਵਲ ਸਿੰਘ ਨੇ ਕਿਹਾ ਕਿ ਚੋਣਾਂ ਵਿੱਚ ਧਨ, ਬਾਹੂਬਲ ਅਤੇ ਨਸ਼ੇ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸ ਰੁਝਾਨ ਨੂੰ ਰੋਕਣ ਲਈ ਤੁਰੰਤ ਚੋਣ ਪ੍ਰਬੰਧ ਵਿੱਚ ਤਬਦੀਲੀਆਂ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ‘ਚ ਵਾਧਾ ਕਰਨ ਵਿੱਚ ਚੱਲ ਰਹੇ ਚੋਣ ਪ੍ਰਬੰਧ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਚੋਣਾਂ ਸਮੇਂ ਨਸ਼ਿਆਂ ਦੀਆਂ ਲੱਗਦੀਆਂ ਛਬੀਲਾਂ ਨਾਲ ਲੱਖਾਂ ਨੌਜਵਾਨ ਨਸ਼ਿਆਂ ਦੇ ਸ਼ੌਕੀਨ ਹੋ ਗਏ ਹਨ।
ਇਸ ਮੌਕੇ ਇੰਟਰਨੈਸਨਲਿਸ਼ਟ ਡੈਮੋਕ੍ਰੇਟਿਕ ਪਾਰਟੀ (ਆਈ.ਡੀ.ਪੀ.) ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ, ਸੀਨੀਅਰ ਪੱਤਰਕਾਰ ਰਜਿੰਦਰ ਰਿਖੀ, ਮਾਲਵਿੰਦਰ ਸਿੰਘ ਮਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਮੁਕਰਨ ਵਾਲੇ ਰਾਜਨੀਤੀਵਾਨਾਂ ਦੇ ਨੱਥ ਪਾਉਣ ਲਈ ਚੋਣ ਮੈਨੀਫੈਸਟੋ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ। ਉਨ•ਾਂ ਕਿਹਾ ਕਿ ਚੋਣ ਮੈਨੀਫੈਸਟੋਂ ਲੋਕਾਂ ਨਾਲ ਕੀਤਾ ਗਿਆ ਇਕਰਾਰ ਹੈ ਜੇਕਰ ਕੋਈ ਪਾਰਟੀ ਜਾਂ ਉਮੀਦਵਾਰ ਇਸ ਨੂੰ ਤੋੜਦਾ ਹੈ ਤਾਂ ਉਨ•ਾਂ ਖਿਲਾਫ ਅਦਾਲਤ ਦਾ ਦਰਵਾਜਾ ਖਟਖਟਾਇਆ ਜਾ ਸਕੇ। ਚੁਣੇ ਉਮੀਦਵਾਰਾਂ ਨੂੰ ਪਾਰਟੀ ਪ੍ਰਧਾਨਾਂ ਦੇ ਬਜਾਇ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਚੁਣੇ ਨੁਮਾਇੰਦਿਆਂ ਨੂੰ ਵਾਪਿਸ ਬੁਲਾਉਣ ਦਾ ਅਧਿਕਾਰ ਦਿੱਤਾ ਜਾਵੇ। ਵੋਟਿੰਗ ਮਸ਼ੀਨ ‘ਤੇ ਨਾਪਸੰਦਗੀ ਦਾ ਬਟਨ ਲਗਾਇਆ ਜਾਵੇ। ਚੋਣਾਂ ‘ਚ ਨਿੱਜੀ ਖਰਚਾ ਕਰਨ ‘ਤੇ ਪਾਬੰਦੀ ਲਗਾ ਕੇ ਇਹ ਪੂਰਨ ਤੌਰ ‘ਤੇ ਸਰਕਾਰੀ ਖਰਚੇ ‘ਤੇ ਕਰਵਾਇਆਂ ਜਾਣ। ਉਨ•ਾਂ ਇਹ ਵੀ ਕਿਹਾ ਕਿ ਪਾਰਟੀਆਂ ਅੰਦਰ ਕੰਮ ਕਰਦੇ ਛੋਟੇ ਨੇਤਾ ਅਤੇ ਵਰਕਰਾਂ ਦੀ ਵੀ ਹੁਣ ਕੋਈ ਵੁੱਕਤ ਨਹੀੰ ਹੈ। ਪਾਰਟੀਆਂ ਵਿੱਚ ਅੰਦਰੂਨੀ ਜਮਹੂਰੀਅਤ ਬਹਾਲ ਕਰਨ ਲਈ ਉਮੀਦਵਾਰਾਂ ਦੀ ਚੋਣ ਸੰਬੰਧਿਤ ਹਲਕਿਆਂ ਦੇ ਪਾਰਟੀ ਮੈਂਬਰਾਂ ਦੀ ਵੋਟਰ ਪ੍ਰਣਾਲੀ ਨਾਲ ਕੀਤੀ ਜਾਣ ਦੀ ਵਿਵਸਥਾ ਲਾਗੂ ਕੀਤੀ ਜਾਵੇ। ਕੰਡਕਟ ਆਫ ਇਲੈਕਸ਼ਨ ਰੂਲ 1961 ਦੀ ਧਾਰਾ 49 ਓ ਦੇ ਅਧੀਨ ਸਾਰੇ ਉਮੀਦਵਾਰਾਂ ਨੂੰ ਰਿਜੈਕਟ ਕਰਨ ਦੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਪੋਲਿੰਗ ਸਟਾਫ ਨੂੰ ਨਿਰਦੇਸ਼ ਦਿੱਤੇ ਜਾਣ। ਉਨ•ਾਂ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਧੜੇਬੰਦੀ ਖਤਮ ਕਰਨ ਲਈ ਪਿੰਡਾਂ ਵਿੱਚ ਸਾਂਝੇ ਮੰਚ ਉਸਾਰੇ ਜਾਣ। ਨਸ਼ੇ ਵੰਡਣ ਵਾਲੇ ਅਤੇ ਵਰਤਾਉਣ ਵਾਲਿਆਂ ਨੂੰ ਰੋਕਣ ਲਈ ਲੋਕ ਕਮੇਟੀਆਂ ਦਾ ਗਠਨ ਕੀਤਾ ਜਾਵੇ। ਇਸ ਕਾਫਲੇ ‘ਚ ਸ਼ਾਮਲ ਵਰਕਰ ਵੱਲੋਂ ਮਾਟੋ ਲਿਖੇ ਗਾਉਨ ਪਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਚੋਣ ਸੁਧਾਰ ਮੁਹਿੰਮ ਕਮੇਟੀ ਵਿੱਚ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ (ਆਈਡੀਪੀ), ਭਾਰਤੀ ਕਿਸਾਨ ਯੂਨੀਅਨ (ਏਕਤਾ, ਸਿੱਧੂਪੁਰ), ਭਾਰਤ ਗਿਆਨ ਵਿਗਿਆਨ ਸਮੰਤੀ, ਲੋਕੋ ਸੇਵਾ ਦਲ ਸਮੇਤ ਕਈ ਜਥੇਬੰਦੀਆਂ ਸ਼ਾਮਿਲ ਹਨ। ਇਸ ਮੌਕੇ ਸਟੇਟ ਕਮੇਟੀ ਮੈਂਬਰ ਹਰਵਿੰਦਰ ਕੌਰ, ਤਾਰਾ ਸਿੰਘ ਭਵਾਨੀਗੜ• ਜ਼ਿਲ•ਾ ਪ੍ਰਧਾਨ, ਐਡਵੋਕੇਟ ਬਲਜਿੰਦਰ ਸਿੰਘ, ਜਗਦੀਪ, ਜ਼ਿਲ•ਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਅਵਤਾਰ ਸਿੰਘ ਉਗਰਾਹਾਂ, ਬਲਾਕ ਪ੍ਰਧਾਨ ਕੁਲਵੰਤ ਸਿੰਘ ਥੂਹੀ, ਕ੍ਰਿਸ਼ਨ ਸਿੰਘ ਲੁਬਾਣਾ, ਹਰਜਿੰਦਰ ਕੌਰ, ਜਸਪਾਲ ਕੌਰ ਆਦਿ ਹਾਜ਼ਰ ਸਨ।