ਅੰਮ੍ਰਿਤਸਰ 13 ਜਨਵਰੀ- ਜਵਾਹਰ ਸਿੰਘ, ਕਿਰਪਾਲ ਸਿੰਘ ਪਬਲੀਸ਼ਰ ਵਲੋਂ ਇਕ ਗੱਤਾ ਫੈਕਟਰੀ ਨੂੰ ਵੇਚੀ ਗਈ ਰੱਦੀ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ (ਅੰਗ) ਗੁਰਬਾਣੀ ਗੁਟਕੇ, ਧਾਰਮਿਕ ਪੋਥੀਆਂ ਅਤੇ ਹੋਰ ਧਾਰਮਿਕ ਗੁਰਬਾਣੀ ਸਾਹਿਤ ਮਿਲਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਬੰਧਤ ਪਬਲੀਸ਼ਰ ਨੇ ਅਜਿਹਾ ਕਰਕੇ ਘੋਰ ਅਪਰਾਧ ਕੀਤਾ ਹੈ ਅਤੇ ਉਸ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਢੁਕਵੀਂ ਤੇ ਸਖਤ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਬਲਿਸ਼ਰ ਵਿਰੁੱਧ ਧਾਰਾ 295-ਏ ਤਹਿਤ ਪਰਚਾ ਦਰਜ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਸਮੁੱਚੇ ਰੂਪ ਵਿਚ ਪੈਰਵਾਈ ਕਰੇਗੀ। ਉਨ•ਾਂ ਕਿਹਾ ਕਿ ਅਜਿਹੀ ਗਲਫਤ ਕਾਰਨ ਹੀ ਸਮੁੱਚੀ ਕੌਮ ਤੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪੁਜਦੀ ਹੈ। ਇਸ ਘਟਨਾ ਨੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ•ਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਰਧ ਬੀੜਾਂ, ਧਾਰਮਿਕ ਸਾਹਿਤ, ਪੋਥੀਆਂ ਦਾ ਬਕਾਇਦਾ ਤੌਰ ਤੇ ਸਤਿਕਾਰ ਸਾਹਿਤ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਕੀਤੇ ਜਾਣ ਦਾ ਪ੍ਰਬੰਧ ਹੈ। ਚੰਦ ਰੁਪਇਆਂ ਪਿਛੇ ਅਜਿਹੀ ਗੁਸਤਾਖੀ ਨਾ ਮੁਆਫ ਕਰਨ ਦੇ ਯੋਗ ਹੈ। ਵਿਉਪਾਰੀ ਬਿਰਤੀ ਨੇ ਧਾਰਮਿਕ ਮਾਣ ਮਰਿਯਾਦਾ ਨੂੰ ਖੰਡਤ ਕਰਨ ਦਾ ਜਤਨ ਕੀਤਾ ਹੈ। ਇਸ ਵਿਰੁੱਧ ਸ਼੍ਰੋਮਣੀ ਕਮੇਟੀ ਢੁਕਵੀਂ ਕਾਰਵਾਈ ਕਰੇਗੀ। ਜਥੇਦਾਰ ਅਵਤਾਰ ਸਿੰਘ ਨੇ ਪਬਲਿਸ਼ਰ ਵਲੋਂ ਵੇਚੀ ਗਈ ਰੱਦੀ ਦੀ ਪੈਰਵੀ ਕਰਨ ਵਾਲੀਆਂ ਜਥੇਬੰਦੀਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਮੌਕੇ ਤੇ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ। ਉਨ•ਾਂ ਇਹ ਵੀ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ (ਅੰਗ) ਕਿਥੋਂ ਪ੍ਰਕਾਸ਼ਤ ਹੋਏ ਤੇ ਬਾਕੀ ਪੋਥੀਆਂ ਬਾਰੇ ਬਰੀਕੀ ਨਾਲ ਪੜਤਾਲ ਕੀਤੀ ਜਾਵੇਗੀ।