ਫਤਹਿਗੜ੍ਹ ਸਾਹਿਬ: 13 ਜਨਵਰੀ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਸਬੰਧੀ ਦਿੱਤੇ ਆਦੇਸ਼ਾਂ ਤਹਿਤ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਵਾਹਨਾਂ ਦੀ ਕੀਤੀ ਵਿਸ਼ੇਸ਼ ਚੈਕਿੰਗ ਦੌਰਾਨ 66.54 ਲੱਖ ਰੁਪਏ ਦੇ ਕਰੀਬ ਰਾਸ਼ੀ ਜਬਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਸ਼੍ਰੀ ਬਾਬੂ ਲਾਲ ਮੀਨਾ ਨੇ ਦੱਸਿਆ ਕਿ ਅਮਲੋਹ ਪੁਲਿਸ ਵੱਲੋਂ ਸ੍ਰੀ ਕੋਮਲ ਜੈਨ ਸਪੁੱਤਰ ਸ੍ਰੀ ਚੰਬਾ ਲਾਲ ਰਿਸ਼ੀ ਨਗਰ ਲੁਧਿਆਣਾ ਮਾਰਫਤ ਮੈਨੇਜਰ ਨਾਹਰ ਸ਼ੂਗਰ ਮਿੱਲ ਖੁੰਮਣਾਂ ਤੋਂ 52 ਲੱਖ ਰੁਪਏ, ਖਮਾਣੋਂ ਪੁਲਿਸ ਵੱਲੋਂ ਸ: ਸਾਧੂ ਸਿੰਘ ਪੁੱਤਰ ਸ੍ਰੀ ਨੌਹਰੀਆ ਸਿੰਘ ਮਨਸੂਰਪੁਰ ਰੋਡ ਖਮਾਣੋਂ ਤੋਂ 8.14 ਲੱਖ, ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਸ੍ਰੀ ਅਸ਼ਵਨੀ ਕੁਮਾਰ ਸਪੁੱਤਰ ਸ੍ਰੀ ਬਾਬੂ ਰਾਮ ਆਰੀ ਮਿੱਲ ਰੋਡ ਦਸ਼ਮੇਸ਼ ਕਲੌਨੀ ਮੰਡੀ ਗੋਬਿੰਦਗੜ੍ਹ ਤੋਂ 3.50 ਲੱਖ ਅਤੇ ਬਸੀ ਪਠਾਣਾਂ ਪੁਲਿਸ ਵੱਲੋਂ ਸ੍ਰੀ ਸ਼ਾਮ ਲਾਲ ਪੁੱਤਰ ਸ੍ਰੀ ਜਨਕ ਰਾਜ ਵਾਸੀ ਸਰਹਿੰਦ ਤੋਂ 2.90 ਲੱਖ ਰੁਪਏ ਬਰਾਮਦ ਕੀਤੇ ਹਨ। ਐਸ.ਐਸ.ਪੀ. ਨੇ ਦੱÎਸਆ ਕਿ ਇਹ ਰਾਸ਼ੀ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤੀ ਗਈ ਹੈ।