ਅੰਮ੍ਰਿਤਸਰ, 16 ਜਨਵਰੀ : ਜ਼ਿਲ•ਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 98 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਅੱਜ ਨਾਮਜ਼ਗੀਆਂ ਵਾਪਸ ਲੈਣ ਦੇ ਆਖਰੀ ਦਿਨ ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਮਜੀਠਾ ਵਿੱਚ 11 ਉਮੀਦਵਾਰ ਮੈਦਾਨ ਵਿੱਚ ਹਨ ਜਿਨ•ਾਂ ਵਿੱਚ ਸ਼ੀਤਲ ਸਿੰਘ (ਬਸਪਾ), ਸ਼ੈਲਿੰਦਰਜੀਤ ਸਿੰਘ ਸ਼ੈਲੀ (ਕਾਂਗਰਸ), ਬਲਵਿੰਦਰ ਸਿੰਘ (ਸੀ. ਪੀ. ਆਈ.) ਅਤੇ ਬਿਕਰ ਸਿੰਘ ਮਜੀਠੀਆ (ਸ਼੍ਰੋਮਣੀ ਅਕਾਲੀ ਦਲ) ਸ਼ਾਮਲ ਹਨ। ਇਨ•ਾਂ ਤੋਂ ਇਲਾਵਾ ਅਜ਼ਾਦ ਉਮੀਦਵਾਰਾਂ ਵਿੱਚ ਸਤਿੰਦਰ ਸਿੰਘ, ਸੁਖ ਜਿੰਦਰਰਾਜ ਸਿੰਘ ਲਾਲੀ, ਸੁਖਵਿੰਦਰ ਸਿੰਘ, ਸ਼ੇਲਿੰਦਰ ਸਿੰਘ ਯਾਦਵ, ਬਿਕਰਮ ਸਿੰਘ ਅਤੇ ਵਰਿਆਮ ਸਿੰਘ ਸ਼ਾਮਲ ਹਨ।
ਇਸ ਤੋਂ ਇਲਾਵਾ ਅੰਮ੍ਰਿਤਸਰ ਕੇਂਦਰੀ ਵਿੱਚ 9 ਉਮੀਦਵਾਰ ਮੈਦਾਨ ਵਿੱਚ ਬਾਕੀ ਹਨ ਜਿਨਾਂ ਵਿੱਚ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ, ਬਸਪਾ ਦੇ ਜਗਦੀਸ਼ ਰਾਜ, ਭਾਜਪਾ ਦੇ ਤਰੁਣ ਚੁੱਗ, ਸੀ. ਪੀ. ਐਮ. ਦੇ ਵਿਜੇ ਕੁਮਾਰ ਮਿਸ਼ਰਾ, ਭਾਰਤੀ ਚੇਤਨਿਆ ਪਾਰਟੀ ਦੇ ਵਿਜੈ ਠਾਕੁਰ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਓਮ ਪ੍ਰਕਾਸ਼, ਨਰਿੰਦਰ ਸ਼ੇਖਰ ਲੂਥਰਾ, ਬਲਦੇਵ ਭਾਰਦਵਾਜ ਅਤੇ ਰਾਕੇਸ਼ ਕੁਮਾਰ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਅਟਾਰੀ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ•ਾਂ ਵਿੱਚ ਗੁਲਜ਼ਾਰ ਸਿੰਘ ਰਣੀਕੇ (ਸ਼੍ਰੋਮਣੀ ਅਕਾਲੀ ਦਲ), ਤਰਸੇਮ ਸਿੰਘ ਡੀ ਸੀ (ਕਾਂਗਰਸ), ਭਜਨ ਸਿੰਘ (ਬਸਪਾ) ਅਤੇ ਗੁਲਜ਼ਾਰ ਸਿੰਘ (ਪੀ ਪੀ ਪੀ)।
ਹਲਕਾ ਰਾਜਾਸਾਂਸੀ ਵਿੱਚ 7 ਉਮੀਦਵਾਰ ਮੈਦਾਨ ਵਿੱਚ ਹਨ ਜਿਨ•ਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੀਰ ਸਿੰਘ ਲੋਪੋਕੇ, ਕਾਂਗਰਸ ਦੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਬਸਪਾ ਦੇ ਸੁਖਦੇਵ ਸਿੰਘ, ਪੀ ਪੀ ਪੀ ਦੇ ਅਮਨਪ੍ਰੀਤ ਸਿੰਘ, ਰਾਸ਼ਟਰੀ ਬਹੁਜਨ ਕਾਂਗਰਸ ਪਾਰਟੀ ਦੇ ਬਲਬੀਰ ਕੌਰ ਅਤੇ ਅਜ਼ਾਦ ਉਮੀਦਵਾਰ ਵਿੱਚ ਹਰਮਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਸ਼ਾਮਲ ਹਨ।
ਅੰਮ੍ਰਿਤਸਰ ਪੱਛਮੀ ਦੇ 8 ਉਮੀਦਵਾਰ ਮੈਦਾਨ ਵਿੱਚ ਹਨ ਜਿਨ•ਾਂ ਵਿੱਚ ਸੀ ਪੀ ਆਈ ਦੇ ਅਮਰਜੀਤ ਸਿੰਘ ਆਸਲ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਰਿੰਦਰ ਕੁਮਾਰ ਖੋਸਲਾ, ਬਸਪਾ ਦੇ ਰੋਹਿਤ ਖੋਖਰ, ਭਾਜਪਾ ਦੇ ਰਾਕੇਸ਼ ਗਿੱਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਜਕੁਮਾਰ, ਭਾਰਤੀਏ ਚੇਤਨਿਆ ਪਾਰਟੀ ਦੇ ਸ਼ਾਮ ਲਾਲ ਗਾਂਧੀਵਾਦੀ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਜਸਪਾਲ ਸਿੰਘ ਅਤੇ ਮਨਜੀਤ ਕੌਰ ਸ਼ਾਮਲ ਹਨ।
ਹਲਕਾ ਬਾਬਾ ਬਕਾਲਾ ਵਿੱਚ 11 ਉਮੀਦਵਾਰ ਮੈਦਾਨ ਵਿੱਚ ਬਾਕੀ ਹਨ ਜਿਨ•ਾਂ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ, ਕਾਂਗਰਸ ਦੇ ਰਣਜੀਤ ਸਿੰਘ, ਬਸਪਾ ਦੇ ਰਾਜਕੁਮਾਰ, ਪੀ ਪੀ ਪੀ ਦੇ ਸਲਵਿੰਦਰ ਸਿੰਘ, ਬਸਪਾ (ਅ) ਦੇ ਕਮਲਜੀਤ ਸਿੰਘ, ਸਰਵਜਨ ਸਮਾਜ ਪਾਰਟੀ ਦੇ ਜਸਬੀਰ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਕੁਲਵੰਤ ਸਿੰਘ, ਗੁਰਨਾਮ ਸਿੰਘ, ਜਰਨੈਲ ਸਿੰਘ, ਪ੍ਰਿਥੀਪਾਲ ਤੇ ਬਲਜੀਤ ਸਿੰਘ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਜੰਡਿਆਲਾ ਦੇ 7 ਉਮੀਦਵਾਰ ਮੈਦਾਨ ਵਿੱਚ ਹਨ ਜਿਨ•ਾਂ ਵਿੱਚ ਕਾਂਗਰਸ ਦੇਸਰਦੂਲ ਸਿੰਘ ਬੰਡਾਲਾ, ਬਸਪਾ ਦੇ ਦੇਸ਼ਰਾਜ ਸਿੰਘ, ਅਕਾਲੀ ਦਲ ਦੇ ਬਲਜੀਤ ਸਿੰਘ ਜਲਾਲਉਸਮਾਂ, ਬਸਪਾ (ਅ) ਦੇ ਸਰਬਜੀਤ ਸਿੰਘ, ਪੀ ਪੀ ਪੀ ਦੇ ਵਿਰਸਾ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਭਰਪੂਰ ਸਿੰਘ ਅਤੇ ਸ਼ਾਮ ਸਿੰਘ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ 10 ਉਮੀਦਵਾਰ ਹਨ ਜਿਨ•ਾਂ ਵਿੱਚ ਅਕਾਲੀ ਦਲ ਦੇ ਇੰਦਰਬੀਰ ਸਿੰਘ ਬੁਲਾਰੀਆ, ਕਾਂਗਰਸ ਦੇ ਜਸਬੀਰ ਸਿੰਘ ਡਿੰਪਾ, ਅਕਾਲੀ ਦਲ ਅੰਮ੍ਰਿਤਸਰ ਦੇ ਸੁਖਵੰਤ ਸਿੰਘ, ਪੀ ਪੀ ਪੀ ਦੇ ਜਸਬੀਰ ਸਿੰਘ ਸ਼ਾਮ, ਬਸਪਾ ਦੇ ਜੁਗਲ ਮਹਾਜਨ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਗੁਰਪ੍ਰਤਾਪ ਸਿੰਘ ਟਿੱਕਾ, ਜਸਬੀਰ ਸਿੰਘ, ਰਮਨਬੀਰ ਕੌਰ ਅਤੇ ਦਵਿੰਦਰ ਸਿੰਘ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਅਜਨਾਲਾ ਵਿੱਚ 10 ਉਮੀਦਵਾਰ ਮੈਦਾਨ ‘ਚ ਹਨ ਜਿਨ•ਾਂ ਵਿੱਚ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ, ਕਾਂਗਰਸ ਦੇ ਹਰ ਪ੍ਰਤਾਪ ਸਿੰਘ ਅਜਨਾਲਾ, ਬਸਪਾ ਦੇ ਜਗਦੀਸ਼ ਸਿੰਘ, ਅਕਾਲੀ ਦਲ (ਅ) ਦੇ ਅਮਰੀਕ ਸਿੰਘ, ਪੀ ਪੀ ਪੀ ਦੇ ਡਾ. ਗੁਰਮੇਜ ਸਿੰਘ, ਬਸਪਾ (ਅ) ਦੇ ਜਗਦੀਸ਼ ਕੌਰ, ਸਰਵਜਨ ਸਮਾਜ ਪਾਰਟੀ ਦੇ ਜਾਰਜ ਮਸੀਹ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਅਮਰਜੀਤ ਸਿੰਘ, ਧਨਵੰਤ ਸਿੰਘ ਅਤੇ ਨਵਤੇਜ ਸਿੰਘ ਸ਼ਾਮਲ ਹਨ।
ਅੰਮ੍ਰਿਤਸਰ ਪੂਰਬੀ ਵਿੱਚ 8 ਉਮੀਦਵਾਰ ਮੈਦਾਨ ਵਿੱਚ ਹਨ ਜਿਨ•ਾਂ ਵਿੱਚ ਕਾਂਗਰਸ ਦੇ ਸੁਨੀਲ ਦੱਤੀ, ਭਾਜਪਾ ਦੇ ਨਵਜੋਤ ਕੌਰ ਸਿਧੂ, ਰਾਂਸਟਰਵਾਦੀ ਕਾਂਗਰਸ ਪਾਰਟ ਦੇ ਹਰੀਸ਼ ਕੁਮਾਰ, ਬਸਪਾ ਦੇ ਤਰਸੇਮ ਸਿੰਘ, ਸੀ ਪੀ ਆਈ ਦੇ ਬਲਦੇਵ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਸਿਮਰਪ੍ਰੀਤ ਕੌਰ,ਦਿਆਲ ਚੰਦ ਅਤੇ ਮਹਿੰਦਰ ਸਿੰਘ ਸ਼ਾਮਲ ਹਨ।
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ 13 ਉਮੀਦਵਾਰ ਮੈਦਾਨ ਵਿੱਚ ਹਨ ਜਿਨ•ਾਂ ਵਿੱਚ ਭਾਜਪਾ ਦੇ ਅਨਿਲ ਜੋਸ਼ੀ, ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ, ਬਸਪਾ ਦੇ ਮਨਜੀਤ ਸਿੰਘ, ਪੀ ਪੀ ਪੀ ਦੇ ਰਾਮ ਸ਼ਰਨਪਾਲ, ਭਾਰਤੀਯ ਗਾਂਊਂ ਤਾਜ ਦਲ ਦੇ ਸੁਰਜਨ ਸਿੰਘ, ਸਰਵਜਨ ਸਮਾਜ ਪਾਰਟੀ ਦੇ ਸ੍ਰੀ ਮਸੀਹ, ਸ਼੍ਰੋਮਣੀ ਅਕਾਲੀ ਦਲ (ਅ) ਦੇ ਦਵਿੰਦਰ ਸਿੰਘ, ਰਾਂਸਟਰੀਯ ਚੇਤਨਿਆ ਪਾਰਟੀ ਦੇ ਬਾਲ ਕ੍ਰਿਸ਼ਨ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ ਭਾਟੀਆ, ਸੁਖਦੇਵ ਸਿੰਘ, ਨਿਰਮਲ ਸਿੰਘ, ਮੋਨਿਕਾ ਮਹਾਜਨ ਅਤੇ ਵਿਪਨ ਕੁਮਾਰ ਸ਼ਾਮਲ ਹਨ।