January 16, 2012 admin

ਜਥੇਦਾਰ ਊਧਮ ਸੰਿਘ ਨਾਗੋਕੇ

ਰਣਜੀਤ ਸੰਿਘ ਪ੍ਰੀਤ
                      ਸੱਿਖਾ ਨੇ ਆਪਣੇ ਧਾਰਮਕਿ ਸਥਾਨਾਂ ਦੀ ਆਜ਼ਾਦੀ ਲਈ ,ਇਹਨਾਂ ਸਥਾਂਨਾਂ ਦੀ ਪਵੱਿਤਰਤਾ ਕਾਇਮ ਰੱਖਣ ਲਈ,ਅਤੇ ਇਸ ਸਬੰਧੀ ਵਸ਼ੇਸ਼ ਕਾਨੂੰਨ ਬਨਾਉਣ ਲਈ ਅੰਗਰੇਜ਼ ਹਕੂਮਤ’ਤੇ ਦਬਾਅ ਪਾਉਣ ਖ਼ਾਤਰ ਕਈ ਸਫ਼ਲ ਮੋਰਚੇ ਲਾਏ । ਜੰਿਨਾਂ ਵੱਿਚ ਹਜ਼ਾਰਾਂ ਸੱਿਖਾਂ ਨੇ ਜੇਲ੍ਹ ਯਾਤਰਾਵਾਂ ਕੀਤੀਆਂ । ਇਹਨਾਂ ਹੀ ਜੇਲ੍ਹ ਯਾਤਰੂਆਂ ਵੱਿਚ ਸ਼ਾਮਲ ਹੋਣ ਵਾਲਾ ਪ੍ਰਸੱਿਧ ਗੁਰਸੱਿਖ ਸੀ “ਜਥੇਦਾਰ ਊਧਮ ਸੰਿਘ ਨਾਗੋਕੇ”।
                    ਜਸਿ ਦਾ ਜਨਮ ਪਤਾ ਬੇਲਾ ਸੰਿਘ ਦੇ ਘਰ ,ਮਾਤਾ ਅਤਰ ਕੌਰ ਦੀ ਕੁੱਖੋਂ ਪੰਿਡ ਨਾਗੋ ਕੇ ਜਲ੍ਹਾ ਅੰਮ੍ਰਤਿਸਰ ਵੱਿਚ ੧੮੯੪ ਨੂੰ ਹੋਇਆ । ਧਾਰਮਕਿ ਰੁਚੀਆਂ ਪੈਦਾ ਕਰਨ ਵੱਿਚ ਜੱਿਥੇ ਘਰ ਦਾ ਮਹੌਲ ਅਸਰਦਾਰ ਹੋਇਆ,ਉਥੇ ਸੰਿਘ ਸਭਾ ਲਹਰਿ ਨੇ ਵੀ ਆਪ ਦੇ ਜੁਆਂਨ ਹੋ ਰਹੇ ਮਨ ਨੂੰ ਪ੍ਰਭਾਵਤਿ ਕੀਤਾ । ਪਹਲੀ ਵਾਰੀ “ਚਾਬੀਆਂ ਦੇ ਮੋਰਚੇ”ਵੱਿਚ ੧੯੨੧ਨੂੰ ਗ੍ਰਫ਼ਿਤਾਰੀ ਦੱਿਤੀ ਅਤੇ ੬ ਮਹੀਨੇ ਦੀ ਕੈਦ ਕੱਟੀ । ਕੈਦ ਦੀ ਇਹ ਜਾਗ ਲਗਦਆਿਂ ਹੀ ਉਸ ਦੇ ਜੀਵਨ ਨੇ ਇੱਕ ਪਲਟਾ ਖਾਧਾ ਅਤੇ ਸਾਰੀ ਉਮਰ ਵਆਿਹ ਨਾਂ ਕਰਵਾਉਣ ਦਾ ਪ੍ਰਣ ਕਰ ਲਆਿ ।
               “ਗੁਰੂ ਕੇ ਬਾਗ” ਮੋਰਚੇ ਸਮੇ ਵਦੇਸ਼ੀ ਹਕੂਮਤ ਦੀਆਂ ਡਾਂਗਾ ਖਾਂਦਆਿਂ ,ਗ੍ਰਫ਼ਿਤਾਰੀ ਦੇ ਕੇ ਅਟਕੇ ਜੇਲ੍ਹ ਵੱਿਚ ਪਹੁੰਚ ਕੇ ਦੋ ਸਾਲ ਦੀ ਫਰਿ ਸਖ਼ਤ ਕੈਦ ਕੱਟੀ । ਜੈਤੋ ਮੋਰਚੇ ਸਮੇਂ ੯ ਫਰਵਰੀ ੧੯੨੪ ਨੂੰ ੫੦੦ ਸੰਿਘਾਂ ਦਾ ਜੋ ਜੱਥਾ ਜਾਣਾ ਸੀ ,ਆਪ ਉਸ ਦੀ ਤਆਿਰੀ ਲਈ ਬਹੁਤ ਸਰਗਰਮ ਸਨ । ਸੱਿਟੇ ਵਜੋਂ ਆਪ ਨੂੰ ੮ ਫਰਵਰੀ ਨੂੰ ਹੀ ਗ੍ਰਫ਼ਿਤਾਰ ਕਰ ਲਆਿ ਗਆਿ । ਧਾਰਾ ੧੭-ਬੀ ਤਹਤਿ ਦੋ ਸਾਲ ਲਈ ਮੁਲਤਾਨ ਜੇਲ੍ਹ ਦੀਆ ਸੀਖਾਂ ਪੱਿਛੇ ਬੰਦ ਕਰ ਦੱਿਤਾ । ੧੯੨੫ ਵੱਿਚ ਅੰਗਰੇਜ਼ ਸਰਕਾਰ ਨੇ ਸੰਿਘਾਂ ਦੀ ਦ੍ਰਡ਼ਿਤਾ ਅਤੇ ਸੰਕਲਪ ਵੇਖ ਗੁਰਦੁਆਰਾ ਐਕਟ ਬਨਾਉਣਾ ਅਸੂਲੀ ਤੌਰ’ਤੇ ਪ੍ਰਵਾਨ ਕਰ ਲਆਿ,ਤਾਂ ਦੂਸਰੇ ਸਾਰੇ ਕੈਦੀਆਂ ਦੇ ਨਾਲ ਹੀ ਆਪ ਨੂੰ ਵੀ ਛੱਡ ਦੱਿਤਾ ਗਆਿ ।
                         ੧੯੨੬ ਤੋਂ ੧੯੫੪ ਤੱਕ ਪੂਰੇ ੨੮ ਵਰ੍ਹੇ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਰਹੇ । ੧੯੨੬ ਵੱਿਚ ਹੀ ਆਪ ਸ਼੍ਰੀ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਬਣੇ,ਅਤੇ ਮੈਂਬਰ ਵਜੋਂ ੨੮ ਸਾਲ ਜ਼ੰਿਮੇਵਾਰੀਆਂ ਨਭਾਉਣ ਸਮੇ, ਦੋ ਵਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਬਣੇ । ਉਹਨਾਂ ‘ਨੇ ਵਧਾਏ ਮਾਲੀਏ ਵਰੁੱਧ  ਬੰਦੋਬਸਤ ਕਮੇਟੀ ਦਾ ਗਠਨ ਵੀ ਕੀਤਾ,ਅਤੇ ਇੱਕ ਵਾਰ ਫਰਿ ਇੱਕ ਸਾਲ ਕੈਦੀ ਜੀਵਨ ਬਤਾਇਆ ।
                        ੪ ਜੁਲਾਈ ੧੯੩੦ ਤੋਂ ੧੫ ਜੁਲਾਈ ੧੯੩੩ ਤੱਕ ਆਪ “ਸ਼੍ਰੀ ਦਰਬਾਰ ਸਾਹਬਿ ਕਮੇਟੀ” ਦੇ ਮੈਂਬਰ ,੧੯੩੩ ਤੋਂ ੧੯੩੬ ਤੱਕ “ਜ਼ਲ੍ਹਾ ਬੋਰਡ” ਦੇ ਮੈਂਬਰ ਅਤੇ ੧੯੩੫ ਵੱਿਚ “ਸ਼੍ਰੋਮਣੀ ਅਕਾਲੀ ਦਲ “ਦੇ ਜਥੇਦਾਰ ਵੀ ਅਖਵਾਏ । ਜੱਿਥੇ ਦੇਸ਼ ਭਗਤੀ ਵਜੋਂ ਨਾ-ਮਲਿਵਰਤਣ ਲਹਰਿ ਸਮੇ ਇੱਕ ਸਾਲ ਹੋਰ ਕੱਟਣੀ ਪਈ,ਉਥੇ ੧੯੩੭ ਵੱਿਚ ਰਹਾਈ ਮਗਰੋਂ ਇੱਕ ਵਾਰ ਫਰਿ ਗ੍ਰਫ਼ਿਤਾਰੀ ਦੀ ਮਾਰ ਝੱਲਣੀ ਪਈ ।
                       ੧੯੩੮ ਵੱਿਚ ਸਰਕਾਰ ਨੇ ਕਸਾਨਾਂ ‘ਤੇ ਮਾਲੀਆ ਵਧਾਉਣਾਂ ਚਾਹਆਿ,ਤਾਂ ੨੦ ਜੁਲਾਈ ੧੯੩੮ ਦੇ ਦਨਿ ਇਸ ਵਾਧੇ ਦੇ ਵਰੋਧ ਵੱਿਚ ਭਾਰੀ ਰੋਸ ਪ੍ਰਦਰਸ਼ਨ ਕੀਤਾ । ਅੰਗਰੇਜ਼ ਹਕੂਮਤ ਨੇ ੧੬੦੦ ਵਖਾਵਾਕਾਰੀਆਂ ਨੂੰ ਗ੍ਰਫ਼ਿਤਾਰ ਕਰ ਲਆਿ । ਜ਼ਬਰਦਸਤ ਲਾਠੀਚਾਰਜ ਦੌਰਾਂਨ ਅਨੇਕਾਂ ਬੇਹੋਸ਼ ਹੋਏ ,ਅਤੇ ਸੈਂਕਡ਼ੇ ਜ਼ਖ਼ਮੀ ਵੀ ਹੋਏ,ਪਰ ਮੋਰਚਾ ਚਲਦਾ ਰਹਾ । ਇੱਕ ਲੱਖ ਦੇ ਕਰੀਬ ਕਸਾਂਨਾ ਨੇ ਇਸ ਅੰਦੋਲਨ ‘ਚ ਹੱਿਸਾ ਲਆਿ । ਜਥੇਦਾਰ ਊਧਮ ਸੰਿਘ ਨਾਗੋ ਕੇ ਨੂੰ ਤਾਂ ਭਾਂਵੇ ਸਰਕਾਰ ਨੇ ਇੱਕ ਸਾਲ ਲਈ ਫਰਿ ਕੈਦੀ ਬਣਾ ਲਆਿਂ,ਪਰ ਨਾਲ ਹੀ ਮਾਲੀਆ ਵਧਾਉਣ ਵਾਲੀ ਗੱਲ ਵੀ ਵਾਪਸ ਲੈ ਲਈ ।
                      ੧੯੫੩ ਤੋਂ ੧੯੬੦ ਤੱਕ ਰਾਜ ਸਭਾ ਦੇ ਮੈਂਬਰ ,੯ ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ,ਅਤੇ ੧੯੬੦ ਵੱਿਚ ਆਪ ਦਰਸ਼ਨ ਸੰਿਘ ਫੇਰੂਮਾਨ ਸਮੇਤ ਸੁਤੰਤਰ ਪਾਰਟੀ ਵੱਿਚ ਸ਼ਾਮਲ ਹੋ ਗਏ ।, ਇਸ ਪਾਰਟੀ ਦਾ ਗਠਨ ਰਾਜ ਗੋਪਾਲਾਚਾਰੀਆ ਨੇ ਕੀਤਾ ਸੀ ।
            ੧੯੬੪-੬੫ ਵੱਿਚ ਆਪ ਬਮਾਰ ਰਹਣਿ ਲੱਗੇ,ਅਤੇ ਸਮੇ ਸਮੇ ‘ਤੇ ਲਗਦੀਆਂ ਰਹੀਆਂ ਸੱਟਾਂ ਦਾ ਦਰਦ ਦੁਖੀ ਕਰਨ ਲੱਗਆਿ,ਤਾਂ ਆਪ ਜੀ ਦੀ ਵਗਿਡ਼ਦੀ ਸਹਿਤ ਨੂ ਮੱਦੇ ਨਜ਼ਰ ਰਖਦਆਿਂ ਹੋਇਆਂ ੧੦ ਦਸੰਬਰ ੧੯੬੫ ਨੂੰ ਪੀ ਜੀ ਆਈ ਚੰਡੀਗਡ਼੍ਹ ਵਖੇ ਇਲਾਜ ਲਈ ਭਰਤੀ ਕਰਵਾਇਆ ਗਆਿ । ਜੱਿਥੇ ਇਹ ਨਰਿਭੈ ਯੋਧਾ ਜਰਵਾਣੀ ਮੌਤ ਹੱਥੋਂ ਜਖ਼ੰਿਦਗੀ ਦੀ ਆਖ਼ਰੀ ਲਡ਼ਾਈ ੧੬ ਜਨਵਰੀ ੧੯੬੬ ਨੂੰ ਹਾਰ ਗਆਿ । ਡਾਕਟਰਾਂ ਦੀਆਂ ਅਨੇਕਾਂ ਕੋਸ਼ਸ਼ਾਂ ਅਤੇ ਚਹੇਤਆਿਂ ਦੀਆਂ ਲੱਖਾਂ ਦੁਆਵਾਂ ਵੀ ਉਹਨਾਂ ਨੂੰ ਹੋਰ ਸਾਹ ਨਾ ਦੁਆ ਸਕੀਆਂ । ਅੱਜ ਜਸਿਮਾਨੀ ਤੌਰ’ਤੇ ਭਾਵੇਂ ਨਹੀਂ ਹਨ,ਪਰ ਉ ਆਪਣੇ ਕੀਤੇ ਲੋਕ ਕਾਰਜਾਂ ਜ਼ਰੀਏ ਜੀਵਤ ਹਨ,ਅਤੇ ਜੀਵਤ ਹੀ ਰਹਣਿਗੇ ।

Translate »