ਦੁਬਈ ਦੀ ਸਰਕਾਰ ‘ਸੰਯੁਕਤ ਰਾਸ਼ਟਰ’ ਦੇ ਫ਼ੈਸਲੇ ਨੂੰ ਸੁਹਿਰਦਤਾ ਨਾਲ ਲਾਗੂ ਕਰੇ
ਅੰਮ੍ਰਿਤਸਰ 16 ਜਨਵਰੀ- ਅਬੁਧਾਬੀ ‘ਚ ਸਿੱਖ ਡਰਾਈਵਰਾਂ ਨੂੰ ਦਸਤਾਰ ਉਤਾਰ ਕੇ ਦਾੜ•ੀ ਪ੍ਰੈੱਸ ਕਰਨ ਅਤੇ ਕੇਸ ਪਿਛੇ ਕਰਕੇ ਫੋਟੋ ਖਿਚਵਾਉਣ ਲਈ ਦਿਤੇ ਨਾਦਰਸ਼ਾਹੀ ਹੁਕਮ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਗੰਭੀਰ ਨੋਟਿਸ ਲਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਰਲੀਜ ਰਾਹੀਂ ਜਾਣਕਾਰੀ ਦਿੰਦਿਆਂ ਸ. ਦਲਮੇਘ ਸਿੰਘ ਖੱਟੜਾ ਨੇ ਕਿਹਾ ਕਿ ਦੁਬਈ ‘ਚ ਆਬੁਧਾਬੀ ਦੀ ਕੰਸਟੱਰਕਸ਼ਨ ਕੰਪਨੀ ਗਨਤੂਤ ਗਰੁੱਪ ਵੱਲੋਂ ਸਿੱਖ ਡਰਾਈਵਰ ਸ. ਭਗਤ ਸਿੰਘ ਪਿੰਡ ਚਿਤਾਮਲੀ, ਸ. ਰਵਿੰਦਰ ਸਿੰਘ ਪਨੂਆਂ ਤੇ ਸ. ਦਰਸ਼ਨ ਸਿੰਘ ਬਠਿੰਡਾ ਨੂੰ ਦਸਤਾਰ ਉਤਾਰਨ, ਦਾੜ•ੀ ਪ੍ਰੈੱਸ ਅਤੇ ਕੇਸ ਪਿਛੇ ਕਰਕੇ ਫੋਟੋ ਖਿਚਵਾਉਣ ਲਈ ਕਹੇ ਜਾਣਾ ਮੰਦਭਾਗੀ ਗੱਲ ਹੈ।
ਉਨ•ਾਂ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਹੀ ਸਿੱਖਾਂ ਨੇ ਆਪਣੇ ਇਸ ਧਾਰਮਿਕ, ਵੱਖਰੀ ਪਹਿਚਾਣ ਦੇ ਪ੍ਰਤੀਕ ‘ਦਸਤਾਰ’ ਪ੍ਰੱਤੀ ਫਰਾਂਸ ਸਰਕਾਰ ਦੇ ਖਿਲਾਫ ਮਾਨਵੀ ਹੱਕਾਂ ਬਾਰੇ ਕੌਂਸਲ (ਸੰਯੁਕਤ ਰਾਸ਼ਟਰ) ‘ਚ ਇਹ ਕੇਸ ਜਿੱਤਿਆ ਹੈ ਜੋ ਪੂਰੀ ਦੁਨੀਆਂ ਦੇ ਸਾਹਮਣੇ ਹੈ।
ਉਨ•ਾਂ ਕਿਹਾ ਕਿ ਦੁਨੀਆਂ ਦੇ ਹਰ ਦੇਸ਼ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਧਾਰਮਿਕ ਤੇ ਅਨਿੱਖੜਵੇਂ ਅੰਗ ਤੇ ਵੱਖਰੀ ਪਹਿਚਾਣ ਦੀ ਪ੍ਰਤੀਕ ਦਸਤਾਰ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਤੇ ਸੰਯੁਕਤ ਰਾਸ਼ਟਰ ਵੱਲੋਂ ਕੀਤੇ ਫੈਸਲੇ ਨੂੰ ਸਨਮਾਨ ਨਾਲ ਲਾਗੂ ਕਰਨਾ ਚਾਹੀਦਾ ਹੈ ਜਿਥੋਂ ਤੀਕ ਦੁਬਈ ਦਾ ਸਵਾਲ ਹੈ ਇਸ ਦੇਸ਼ ਦੀ ਤਰੱਕੀ ‘ਚ ਖਾਸਕਰ ਮਿਹਨਤੀ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਅੱਜ ਵੀ ਲਗਾਤਾਰ ਜਾਰੀ ਹੈ। ਕੁਝ ਦਿਨ ਪਹਿਲਾਂ ਵੀ ਦੁਬਈ ਦੀ ਹੀ ਇਕ ਕੰਕਰੀਟ ਬਨਾਉਣ ਵਾਲੀ ਕੰਪਨੀ ਵਲੋਂ ਸਿੱਖ ਡਰਾਈਵਰਾਂ ਨੂੰ ਅਜਿਹਾ ਹੀ ਫੁਰਮਾਨ ਜਾਰੀ ਕੀਤਾ ਗਿਆ ਸੀ ਜਿਨ•ਾਂ ਦੀ ਦੁਬਈ ਅਤੇ ਹਿੰਦੋਸਤਾਨ ਤੋਂ ਇਲਾਵਾ ਹੋਰ ਦੇਸ਼ਾਂ ਦੇ ਸਿੱਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਭਾਰੀ ਵਿਰੋਧਤਾ ਤੇ ਮੀਡੀਆ ਦੇ ਸਹਿਯੋਗ ਸਦਕਾ ਉਸ ਕੰਪਨੀ ਵੱਲੋਂ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਫੁਰਮਾਨ ਵਾਪਸ ਲੈ ਲਿਆ ਗਿਆ ਜੋ ਚੰਗਾ ਕਦਮ ਸੀ।
ਉਨ•ਾਂ ਕਿਹਾ ਕਿ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਇਸ ਕੌਮੀ ਮਸਲੇ ਪ੍ਰੱਤੀ ਸੁਹਿਰਦ ਹੋਵੇ ਤੇ ਸਿੱਖਾਂ ਦੀ ਵੱਖਰੀ ਪਹਿਚਾਣ ਦੀ ਪ੍ਰਤੀਕ ਦਸਤਾਰ ਬਾਰੇ ਆਪਣੇ ਕੁਟਨੀਤਕ ਸਬੰਧਾਂ ਰਾਹੀਂ ਹਰ ਦੇਸ਼ ਨੂੰ ਵਿਸਥਾਰ ਨਾਲ ਜਾਣਕਾਰੀ ਦੇਵੇ ਤਾਂ ਜੋ ਸਿੱਖਾਂ ਨੂੰ ਵਾਰ-ਵਾਰ ਪਰੇਸ਼ਾਨੀ ਨਾ ਉਠਾਉਣੀ ਪਵੇ।
ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੋਣ ਕਰਕੇ ਪੂਰੀ ਜਿੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਂਦੀ ਹੈ ਤੇ ਦੁਨੀਆਂ ਦੇ ਕਿਸੇ ਵੀ ਦੇਸ਼ ‘ਚ ਜੇਕਰ ਕਿਸੇ ਸਿੱਖ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਪ੍ਰਤੀ ਦੇਸ਼ ਅਤੇ ਸਬੰਧਤ ਸਰਕਾਰਾਂ ਨਾਲ ਤੁਰੰਤ ਲਿਖਾ ਪੜੀ ਕਰਕੇ ਉਸ ਮਸਲੇ ਨੂੰ ਹੱਲ ਕਰਵਾਉਣ ਦਾ ਯਤਨ ਕਰਦੀ ਹੈ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੀ ਸਰਕਾਰ ਘੱਟ ਗਿਣਤੀ ਕੌਮਾਂ ਪ੍ਰੱਤੀ ਸੁਹਿਰਦ ਨਹੀਂ ਤੇ ਕਦੇ ਵੀ ਅਜਿਹੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।
ਉਨ•ਾਂ ਕਿਹਾ ਕਿ ਅਸੀਂ ਦੁਬਈ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੱਖਾਂ ਦੇ ਸ਼ਾਨਾਂਮਤੇ ਇਤਿਹਾਸ ਤੇ ਸਿੱਖ ਸਿਧਾਂਤਾਂ ਨੂੰ ਸਮਝਦੇ ਹੋਏ ਅਬੁਧਾਬੀ ਦੀ ਗਨਤੂਤ ਗਰੁੱਪ ਨਾਮ ਦੀ ਕੰਨਸਟੱਰਕਸ਼ਨ ਕੰਪਨੀ ਵੱਲੋਂ ਸਿੱਖ ਡਰਾਈਵਰਾਂ ਨੂੰ ਦਸਤਾਰ ਉਤਾਰਨ, ਦਾੜ•ੀ ਪ੍ਰੈਸ ਅਤੇ ਕੇਸ ਪਿਛੇ ਕਰਕੇ ਫੋਟੋ ਖਿਚਵਾਉਣ ਦੇ ਦਿੱਤੇ ਫੁਰਮਾਨ ਨੂੰ ਮਾਨਵੀ ਹੱਕਾ ਬਾਰੇ ਕੌਂਸਲ (ਸੰਯੁਕਤ ਰਾਸ਼ਟਰ) ਵੱਲੋਂ ਫਰਾਂਸ ਦੇ ਨਾਮੀ ਸਿੱਖ ਸ. ਰਣਜੀਤ ਸਿੰਘ ਦੇ ਕੇਸ ਵਿਚ (ਛੋਮਮੁਨਚਿÀਟਿਨ ਂੋ. 1876/2000) ਰਾਹੀਂ ਦਿੱਤੀ ਅਬਜਰਵੇਸ਼ਨ ਦੇ ਅਧਾਰ ਤੇ ਰੱਦ ਕਰਵਾ ਕੇ ਸਬੰਧਤ ਕੰਪਨੀ ਨੂੰ ਹਦਾਇਤ ਜਾਰੀ ਕਰੇ ਤਾਂ ਜੋ ਅੱਗੇ ਤੋਂ ਕਿਸੇ ਵੀ ਸਿੱਖ ਨੂੰ ਅਜਿਹੀ ਮੁਸ਼ਕਲ ਨਾ ਆਵੇ।