January 16, 2012 admin

ਕਾਂਗਰਸ ਦਾ ਟੀਚਾਹੀਣ ਚੋਣ ਮਨੋਰਥ ਪੱਤਰ ਸਿਰਫ ਕੂੜੇਦਾਨ ‘ਚ ਸੁੱਟੇ ਜਾਣ ਯੋਗ-ਸੁਖਬੀਰ ਸਿੰਘ ਬਾਦਲ

ਕਾਂਗਰਸ ਮੁਫਤ ਬਿਜਲੀ ਦੇਣ ਅਤੇ ਆਟਾ-ਦਾਲ ਯੋਜਨਾ ਤੋਂ ਭੱਜ ਰਹੀ ਹੈ
ਚੰਡੀਗੜ•, 16 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਪਾਰਟੀ ਦੇ ਉਮੀਦਵਾਰ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਾਰ-ਵਾਰ ਝੂਠੇ ਵਾਅਦੇ ਕਰਨ ਦੇ ਬਾਵਜੂਦ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਅਤੇ 20 ਲੱਖ ਲੋੜਵੰਦ ਪਰਿਵਾਰਾਂ ਲਈ ਚਲਾਈ ਜਾ ਰਹੀ ਆਟਾ-ਦਾਲ ਯੋਜਨਾ ਨੂੰ ਲਾਗੂ ਰੱਖਣ ਦੇ ਵਾਅਦੇ ਤੋਂ ਭੱਜ ਰਹੀ ਹੈ।
ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਟੀਚਾ ਹੀਣ ਤੇ ਨਕਾਰਾਤਮਕ ਦਸਤਾਵੇਜ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਤੋਂ ਹੀ ਸੂਬੇ ‘ਚ ਅਪਣਾਈਆਂ ਗਈਆਂ ਨੀਤੀਆਂ ਦੀ ਨਕਲ ‘ਤੇ ਤਿਆਰ ਕੀਤੇ ਗਏ ਇਸ ਦਸਤਾਵੇਜ ਪੰਜਾਬ ਦੇ ਵਿਕਾਸ ਲਈ ਭਵਿੱਖੀ ਯੋਜਨਾ ਉਲੀਕਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਜਿੱਥੇ ਇਕ ਪਾਸੇ ਅਕਾਲੀ ਦਲ-ਭਾਜਪਾ ਦੀਆਂ ਨੀਤੀਆਂ ਨੂੰ ਜਾਰੀ ਰੱਖਣ ਦਾ ਝੂਠਾ ਵਾਅਦਾ ਕਰਨ ਲਈ ਕਾਂਗਰਸ ਮਜ਼ਬੂਰੀ ਬਣਿਆ ਹੋਇਆ ਹੈ ਉਥੇ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਚੋਣ ਰੈਲੀਆਂ ਦੌਰਾਨ ਇਹ ਸਪਸ਼ਟ ਕਰ ਚੁੱਕੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਯੋਜਨਾਵਾਂ ਤੇ ਪ੍ਰੋਜੈਕਟਾਂ ਨੂੰ ਬੰਦ ਕਰ ਦੇਣਗੇ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਇਸ ਦੋਹਰੇ ਚੇਹਰੇ ਤੋਂ ਭਲੀਭਾਂਤ ਜਾਣੂੰ ਹਨ ਅਤੇ ਉਨ•ਾਂ ਨੂੰ ਕਾਂਗਰਸੀ ਪਾਰਟੀ ਵੱਲੋਂ ਬੀਤੇ ਦਿਨ ਜਾਰੀ ਕੀਤੇ ਗਏ ‘ਅਖੌਤੀ’ ਚੋਣ ਮਨੋਰਥ ਪੱਤਰ ‘ਤੇ ਰੱਤੀ ਭਰ ਵੀ ਵਿਸ਼ਵਾਸ ਨਹੀਂ ਹੈ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਜਾਣਬੁੱਝ ਕੇ ‘ਮੁਫ਼ਤ ਬਿਜਲੀ ‘ ਸ਼ਬਦ ਦੀ ਵਰਤੋਂ ਨਹੀਂ ਕੀਤੀ ਤਾਂ ਕਿ ਜੇ ਗਲਤੀ ਨਾਲ ਪਾਰਟੀ ਦੀ ਸਰਕਾਰ ਬਣ ਵੀ ਜਾਵੇ ਤਾਂ ਇਹ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਵਾਪਿਸ ਲੈ ਲਵੇ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਸੂਬੇ ਦੀ ਮਾਲੀਆ ਹਾਲਤ ਨੂੰ ਲੈ ਕੇ ਜੋ ਹਾਲ-ਦੁਆਈ ਪਾਈ ਹੈ ਉਸ ਦਾ ਇਕੋ-ਇਕ ਟੀਚਾ ਇਸ ਬਹਾਨੇ ਮੁਫਤ ਬਿਜਲੀ, ਆਟਾ-ਦਾਲ ਯੋਜਨਾ ਅਤੇ ਲੋੜਵੰਦ ਲੋਕਾਂ ਲਈ ਚਲਾਈ ਜਾਣ ਵਾਲੀਆਂ ਹੋਰ ਯੋਜਨਾਵਾਂ ਨੂੰ ਬੰਦ ਕਰਨਾ ਹੈ।
ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਕਿਸਾਨਾਂ ਤੇ ਗਰੀਬ ਲੋਕ ਦੇ ਹਿਤਾਂ ਨੂੰ ਲੈ ਕੇ ਗੰਭੀਰ ਨਹੀਂ ਸਨ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਆਪਣੇ ਰਾਜ਼ਕਾਲ ਦੌਰਾਨ ਕੈਪਟਨ ਨੇ ਜਾਣਬੁੱਝ ਕੇ 36 ਮਹੀਨਿਆਂ ਤੱਕ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਤੋਂ ਟਾਲਾ ਵੱਟੀ ਰੱਖਿਆ ਹਾਲਾਂਕਿ ਕਾਂਗਰਸ ਪਾਰਟੀ ਜਿਸ ਚੋਣ ਮਨੋਰਥ ਪੱਤਰ ਦੇ ਆਧਾਰ ‘ਤੇ ਸਰਕਾਰ ‘ਚ ਆਈ ਸੀ ਉਸ ‘ਚ ਸਪਸ਼ਟ ਤੌਰ ‘ਤੇ ਇਸ ਸਹੂਲਤ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ ਗਿਆ ਸੀ। ਉਨ•ਾਂ ਕਿਹਾ ਕਿ ਹੁਣ ਜਦੋਂ ਕਾਂਗਰਸ ਪਾਰਟੀ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਦੇ ਵਾਅਦੇ ਤੋਂ ਵੀ ਭੱਜ ਗਈ ਹੈ ਤਾਂ ਪਾਰਟੀ ਵੱਲੋਂ ਇਸ ਨੂੰ ਜਾਰੀ ਰੱਖਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਭੰਡੀ-ਪ੍ਰਚਾਰ ਤੋਂ ਬਚਨ ਲਈ ਸੁਚੇਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਿਰਫ ਸ. ਪ੍ਰਕਾਸ਼ ਸਿੰਘ ਬਾਦਲ ਹੀ ਇੰਨਾਂ ਯੋਜਨਾਵਾਂ ਨੂੰ ਜਾਰੀ ਰੱਖਣ ਦੀ ਹਿੰਮਤ ਰੱਖਦੇ ਹਨ ਕਿਉਂਕਿ ਸਿਰਫ ਉਹੀ ਹਨ ਜੋ ਕਿਸਾਨਾਂ ਤੇ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਉਨ•ਾਂ ਕਿਹਾ ਕਿ ਮਹੱਲਾਂ ‘ਚ ਰਹਿਣ ਵਾਲੇ ਲੋਕਾਂ ਨੂੰ ਨਾ ਤਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੁੰਦਾ ਹੈ ਅਤੇ ਨਾ ਹੀ ਉਨ•ਾਂ ‘ਚ ਇੰਨ•ਾ ਸਮੱਸਿਆਵਾਂ ਨੂੰ ਹੱਲ ਕਰਨ ਦੀ ਇੱਛਾ-ਸ਼ਕਤੀ ਹੁੰਦੀ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਤਾਂ ਆਪਣੇ ਉਨ•ਾਂ ਬਾਗੀਆਂ ਦੇ ਭਾਰ ਹੇਠਾਂ ਹੀ ਦੱਬੀ ਜਾਵੇਗੀ ਜੋ 51 ਤੋਂ ਵੱਧ ਸੀਟਾਂ ‘ਤੇ ਪਾਰਟੀ ਦੇ ਉਮੀਦਵਾਰਾਂ ਨੂੰ ਕਰੜੀ ਟੱਕਰ ਦੇ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਪੁਰਾਣੇ ਸਮੱਰਥਕ ਇਸ ਗੱਲ ਨੂੰ ਲੈ ਕੇ ਹੀ ਦੰਗ ਹਨ ਕਿ ਕਾਂਗਰਸ ਪਾਰਟੀ ਦੀਆਂ ਟਿਕਟਾਂ ਕਾਰਗੁਜਾਰੀ ਦੀ ਜਗ•ਾ ਕਰੋੜਾਂ ਰੁਪਏ ਦੀ ਬੋਲੀ ‘ਤੇ ਵਿਕੀਆਂ ਹਨ। ਸ. ਬਾਦਲ ਨੇ ਕਿਹਾ ਕਿ ਉਨ•ਾਂ ਦੇ ਵਿਚਾਰ ਅਨੁਸਾਰ ਸਿਆਸੀ ਪਾਰਟੀਆਂ ਨੂੰ ਵੀ ਲੋਕਪਾਲ ਬਿੱਲ ਦੇ ਘੇਰੇ ‘ਚ ਲਿਆਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਕਾਂਗਰਸੀ ਮੰਤਰੀ ਸ਼ਾਇਦ ਇਸੇ ਲਈ ਭ੍ਰਿਸ਼ਟ ਹੁੰਦੇ ਹਨ ਕਿਉਂਕਿ ਉਨ•ਾਂ ਨੂੰ ਪਾਰਟੀ ਟਿਕਟ ਲੈਣ ਲਈ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ।
ਲੋਕਪਾਲ ਦੀ ਸੰਸਥਾਂ ਨੂੰ ਮਜ਼ਬੂਤ ਕਰਨ ਦੇ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਲੋਕਪਾਲ ਬਿਲ ਨੂੰ ਸੰਸਦ ‘ਚ ਰਫਾਦਫਾ ਕਰ ਦੇਣ ਵਾਲੀ ਕਾਂਗਰਸ ਪਾਰਟੀ ਕਦੇ ਵੀ ਅਜਿਹਾ ਲੋਕਪਾਲ ਨਹੀਂ ਚਾਹੇਗੀ ਜੋ ਪਾਰਟੀ ਦੀਆਂ ਭ੍ਰਿਸ਼ਟ ਕਾਰਵਾਈਆਂ ‘ਤੇ ਰੋਕ ਲਗਾ ਸਕੇ। ਉਨ•ਾਂ ਕਿਹਾ ਕਿ ਜੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹੀ ਅਜਿਹਾ ਬਿਲ ਨਹੀਂ ਲਿਆਂਦਾ ਤਾਂ ਕੈਪਟਨ ਪੰਜਾਬ ‘ਚ ਅਜਿਹਾ ਬਿੱਲ ਕਿਵੇਂ ਲੈ ਕੇ ਆਉਣਗੇ। ਉਨ•ਾਂ ਕਿਹਾ ਕਿ ਕਾਂਗਰਸ ਮਜ਼ਬੂਤ ਲੋਕਪਾਲ ਬਿੱਲ ਲਿਆਉਣ ਤੋਂ ਪਾਸਾ ਵੱਟਦੀ ਹੈ ਜਿਸ ਦਾ ਸਬੂਤ ਇਸੇ ਗੱਲ ਤੋਂ ਮਿਲ ਜਾਂਦਾ ਹੈ ਕਿ ਉਤਰਾਖੰਡ ਵੱਲੋਂ ਜਨਲੋਕਪਾਲ ਬਿਲ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਬਿਲ ਦੇ ਖਰੜੇ ਨੂੰ ਕੇਂਦਰ ਸਰਕਾਰ ਵੱਲੋਂ ਮਾਨਤਾ ਨਹੀਂ ਦਿੱਤੀ ਜਾ ਰਹੀ। ਸ. ਬਾਦਲ ਨੇ ਅੰਤ ‘ਚ ਕਾਂਗਰਸ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਨੂੰ ਸਿਰਫ ਕੂੜੇ ‘ਚ ਸੁੱਟੇ ਜਾਣ ਯੋਗ ਦਸਤਾਵੇਜ ਕਿਹਾ ਹੈ।

Translate »