ਲੁਧਿਆਣਾ: 16 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਗਿਆਨ ਚੇਤਨਾ ਪਸਾਰਨ ਲਈ ਮਾਰਚ ਮਹੀਨੇ ਕਰਵਾਏ ਜਾਣ ਵਾਲੇ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਪਹਿਲਕਦਮੀ ਤੇ ਇਸ ਵਾਰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵੀ ਕਿਸਾਨ ਮੇਲਾ ਸ਼ੁਰੂ ਕੀਤਾ ਗਿਆ ਹੈ। ਵਰਨਣਯੋਗ ਗੱਲ ਇਹ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਲਾਇਲਪੁਰ ਵਾਲਾ ਖੇਤੀਬਾੜੀ ਕਾਲਜ ਪਹਿਲਾਂ ਪਹਿਲ ਖਾਲਸਾ ਕਾਲਜ ਅੰਮਿਤਸਰ ਵਿਖੇ ਹੀ ਤਬਦੀਲ ਹੋਇਆ ਸੀ ਅਤੇ ਇਸ ਵੇਲੇ ਵੀ ਖਾਲਸਾ ਕਾਲਜ ਵਿੱਚ ਖੇਤੀਬਾੜੀ ਦੀ ਪੋਸਟ ਗਰੈਜੂਏਟ ਪੱਧਰ ਦੀ ਪੜ•ਾਈ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਮੇਲਿਆਂ ਦੀ ਲੜੀ ਦਾ ਆਰੰਭ ਵੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 7 ਮਾਰਚ ਨੂੰ ਹੋਵੇਗਾ ਜਦ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਖੇਤਰੀ ਕਿਸਾਨ ਮੇਲਾ 12 ਮਾਰਚ ਨੂੰ ਹੋਵੇਗਾ ਜਦ ਕਿ ਖੇਤਰੀ ਕੇਂਦਰ ਬਠਿੰਡਾ ਵਿਖੇ 14 ਮਾਰਚ ਨੂੰ, ਪਟਿਆਲਾ ਜ਼ਿਲ•ੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ 16 ਮਾਰਚ ਨੂੰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਮੇਲਾ 21-22 ਮਾਰਚ ਨੂੰ , ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਚੇ 27 ਮਾਰਚ ਨੂੰ ਅਤੇ ਗੁਰਦਾਸਪੁਰ ਵਿਖੇ 29 ਮਾਰਚ ਨੂੰ ਹੋਵੇਗਾ।
ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਨ•ਾਂ ਸਾਰੇ ਕਿਸਾਨ ਮੇਲਿਆਂ ਵਿੱਚ ਖੇਤੀ ਅਧਾਰਿਤ ਉਦਯੋਗ ਪ੍ਰਦਰਸ਼ਨੀ ਤੋਂ ਇਲਾਵਾ ਖੇਤੀਬਾੜੀ ਸਾਹਿਤ ਵਿਕਰੀ ਸਟਾਲ, ਫ਼ਲਦਾਰ ਬੂਟਿਆਂ ਅਤੇ ਪਨੀਰੀਆਂ ਦੀ ਵਿਕਰੀ ਤੋਂ ਇਲਾਵਾ ਸਵੈ ਸਹਾਇਤਾ ਗਰੁੱਪ ਵੀ ਆਪੋ ਆਪਣੀ ਪੇਸ਼ਕਾਰੀ ਕਰਨਗੇ। ਕਿਸਾਨ ਮੇਲੇ ਦਾ ਮੁੱਖ ਉਦੇਸ਼ ”ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ” ਰੱਖਿਆ ਗਿਆ ਹੈ। ਡਾ: ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸਥਾਪਨਾ ਨੂੰ 50 ਵਰ•ੇ ਹੋ ਜਾਣ ਕਰਕੇ ਇਹ ਸਾਰੇ ਕਿਸਾਨ ਮੇਲੇ ਗੋਲਡਨ ਜੁਬਲੀ ਸਮਾਰੋਹਾਂ ਦੇ ਰੰਗ ਵਿੱਚ ਰੰਗੇ ਜਾਣਗੇ।