ਲੁਧਿਆਣਾ: 16 ਜਨਵਰੀ : ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ: ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਖਜੀਤ ਅਤੇ ਹੋਰ ਅਹੁਦੇਦਾਰਾਂ ਨੇ ਅਗਾਂਹਵਧੂ ਪੰਜਾਬੀ ਕਵੀ ਅਜਮੇਰ ਗਿੱਲ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ਼੍ਰੀ ਗਿੱਲ ਪੰਜਾਬੀ ਗਜ਼ਲ ਸਿਰਜਣਾ ਵਿੱਚ ਡਾ: ਜਗਤਾਰ ਤੋਂ ਬਾਅਦ ਮਹੱਤਵਪੂਰਨ ਸਥਾਨ ਰੱਖਦੇ ਸਨ। ਉਨ•ਾਂ ਦੀਆਂ ਲਿਖੀਆਂ ਕਾਵਿ ਪੁਸਤਕਾਂ ‘ਪੱਤਝੜ ਦੀ ਬੰਸਰੀ’, ‘ਵਕਤ ਦੇ ਸਫੇ ਤੇ’, ਮਿਸਾਲਾਂ ਤੇ ਹਨੇਰੀ’ ਤੋਂ ਬਾਅਦ ਹੁਣ ‘ਮੇਰੇ ਸੂਰਜਮੁਖੀ’ ਪ੍ਰਕਾਸ਼ਨ ਅਧੀਨ ਸੀ। ਮੋਗਾ ਜ਼ਿਲ•ੇ ਦੇ ਪਿੰਡ ਝੰਡੇਵਾਲਾ ਦੇ ਜੰਮਪਲ ਸ਼੍ਰੀ ਅਜਮੇਰ ਗਿੱਲ ਲਗਪਗ 70 ਸਾਲ ਦੇ ਸਨ।
ਅਜਮੇਰ ਗਿੱਲ ਦੇ ਦੇਹਾਂਤ ਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ: ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ:ਐਸ ਪੀ ਸਿੰਘ, ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋਫੈਸਰ ਰਵਿੰਦਰ ਭੱਠਲ ਅਤੇ ਪੀ ਏ ਯੂ ਸਾਹਿਤ ਸਭਾ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।