ਅੰਮ੍ਰਿਤਸਰ 16 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੀ ਧਰਮਪਤਨੀ ਸ੍ਰੀਮਤੀ ਸਿਮਰਪ੍ਰੀਤ ਕੌਰ ਭਾਟੀਆ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆਂ ਹਲਕੇ ਦੇ ਅਹਿਮ ਕਸਬਾ ਵੇਰਕਾ ਦੀਆਂ ਵੱਖ ਵੱਖ ਆਬਾਦੀਆਂ,ਨਿਊ ਅੰਮ੍ਰਿਤਸਰ ਅਤੇ ਮਕਬੂਲਪੁਰਾ ਦੇ ਇਲਾਕੇ ਵਿੱਚ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਉਨਾਂ ਨੇ ਸਵਰਗੀ ਹਰਪਾਲ ਸਿੰਘ ਭਾਟੀਆ ਵਲੋਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਦੀ ਚਰਚਾ ਕਰਨ ਦੇ ਨਾਲ ਹੀ ਵੋਟਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਨੇ ਉਨਾਂ ਦੀ ਟਿਕਟ ਖੋਹ ਕੇ ਸ਼ਰੇਆਮ ਧੱਕਾ ਕੀਤਾ ਹੈ। ਉਨਾਂ ਕਿਹਾ ਕਿ ਸਵਰਗੀ ਭਾਟੀਆ ਪ੍ਰਤੀ ਤੁਹਾਡੇ ਸਨੇਹ ਅਤੇ ਪਿਆਰ ਦਾ ਅੰਦਾਜਾ ਵਿਰੋਧੀਆਂ ਨੂੰ 30 ਜਨਵਰੀ ਵਾਲੇ ਦਿਨ ਲੱਗ ਜਾਣਾ ਚਾਹੀਦਾ ਹੈ। ਇਸੇ ਦੌਰਾਨ ਉਨਾਂ ਅੱਗੇ ਕਿਹਾ ਕਿ ਕੁਝ ਸ਼ਰਾਰਤੀ ਲੋਕ ਗਲਤ ਅਫਵਾਹਾਂ ਫੈਲਾਅ ਰਹੇ ਹਨ ਵੋਟਰਾਂ ਨੂੰ ਅਜਿਹੀਆਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਸ੍ਰੀਮਤੀ ਭਾਟੀਆ ਨੇ ਕਿਹਾ ਕਿ ਉਹ ਡਟ ਕੇ ਚੋਣ ਮੈਦਾਨ ਵਿੱਚ ਖੜੇ ਹਨ ਅਤੇ ਕਿਸੇ ਵੀ ਸੂਰਤ ਵਿੱਚ ਚੋਣ ਲੜਨ ਤੋਂ ਉਹ ਪਿੱਛੇ ਨਹੀਂ ਹੱਟਣਗੇ।
ਇਸੇ ਤਰਾਂ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਪਿਤਾ ਸ੍ਰ ਅਜੀਤ ਸਿੰਘ ਭਾਟੀਆ ਨੇ ਵੱਖਰੇ ਤੌਰ ਤੇ ਸ੍ਰੀਮਤੀ ਭਾਟੀਆ ਦੀ ਚੋਣ ਮੁਹਿੰਮ ਨੂੰ ਘਰ ਘਰ ਪਹੁੰਚਾਉਇਆ। ਉਨਾਂ ਨੇ ਪ੍ਰੀਤਮ ਨਗਰ,ਅਜਾਦ ਨਗਰ,ਈਸਟ ਮੋਹਨ ਨਗਰ ਅਤੇ ਹੋਰਨਾਂ ਆਬਾਦੀਆਂ ਵਿੱਚ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਵੇਰਕਾ ਦੇ ਪ੍ਰਧਾਨ ਨਵਦੀਪ ਸਿੰਘ ਹੁੰਦਲ,ਮਨਜੀਤ ਸਿੰਘ ਵੇਰਕਾ,ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦਮਨਦੀਪ ਸਿੰਘ,ਪ੍ਰਗਟ ਸਿੰਘ ਮਕਬੂਲਪੁਰਾ,ਬਿਟੂ ਮਯੂਰ ਬ੍ਰੈਡ,ਸਵਿੰਦਰ ਸਿੰਘ,ਰਜਿੰਦਰ ਸਿੰਘ ਕਾਲਾ,ਮੰਗਲ ਸਿੰਘ,ਮੁਹੰਮਦ ਜਹਾਂਗੀਰ,ਬੀਬੀ ਸ਼ਾਂਤ ਕੌਰ,ਨਿੰਦਰ ਕਮਲੇਸ਼,ਬਾਬਾ ਦੀਦਾਰ ਸਿੰਘ,ਮਨਵੀਰ ਸਿੰਘ ਹੁੰਦਲ,ਕਿਸ਼ਨ ਲਾਲ,ਹਰਜੀਤ ਸਿੰਘ,ਅਮਰਜੀਤ ਸਿੰਘ,ਹਰੀ ਸਿੰਘ,ਪਰਮਜੀਤ ਪੰਮਾ,ਹਰਜੀਤ ਸਿੰਘ,ਲੱਖਾ ਸਿੰਘ,ਸਤਵਿੰਦਰ ਸੈਣੀ,ਕਮਲਪ੍ਰੀਤ ਸਿੰਘ,ਬਲਵਿੰਦਰ ਸਿੰਘ,ਦਵਿੰਦਰ ਸਿੰਘ,ਪੰਮਾ ਮਸੀਹ,ਅਵਤਾਰ ਸਿੰਘ ਤਾਰੀ,ਅਮਰਜੀਤ ਸਿੰਘ ,ਰਾਜਬੀਰ ਸਿੰਘ,ਜਸਪ੍ਰੀਤ ਸਿੰਘ,ਮਨਬੀਰ ਸਿੰਘ ਬਾਜਵਾ,ਗੁਰਚਰਨ ਸਿੰਘ,ਜੋਗਿੰਦਰ ਸਿੰਘ ਪੇਟੀਆਂ ਵਾਲੇ,ਕਸਮੀਰ ਸਿੰਘ ਟੀ ਟੀ ਪ੍ਰਧਾਨ,ਚਰਨਜੀਤ ਸਿੰਘ ਮੱਲੀ,ਗੁਰਦਿਆਲ ਸਿੰਘ,ਠੇਕੇਦਾਰ ਕਸ਼ਮੀਰ ਸਿੰਘ,ਪ੍ਰੀਤਮ ਸਿੰਘ ਅਤੇ ਹਰਪਾਲ ਸਿੰਘ ਵੀ ਮੌਜੂਦ ਸਨ।