ਅੰਮ੍ਰਿਤਸਰ , 16 ਜਨਵਰੀ 2012 : ਪੋਲੀਓ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ• ਤੋ ਖਤਮ ਕਰਨ ਲਈ ਪਲਸ ਪੋਲੀਓ ਦੇ ਮਾਈਗ੍ਰੇਟਰੀ ਰਾÀੂਂਡ ਦੇ ਸਬੰਧ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਅੱਜ ਦਫਤਰ ਸਿਵਲ ਸਰਜਨ ਵਿਖੇ ਇਕ ਰਿਕਸ਼ਾ ਰੈਲੀ ਦਾ ਆਯੋਜਨ ਕੀਤਾ ਗਿਆ। ਡਾ: ਮਨਜੀਤ ਸਿੰਘ ਰੰਧਾਂਵਾ ਸਿਵਲ ਸਰਜਨ ਅੰਮ੍ਰਿਤਸਰ ਨੇ ਇਸ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਡਾ: ਰੰਧਾਵਾ ਨੇ ਦੱਸਿਆ ਕਿ ਮਾਈਗ•ੇਟਰੀ ਪਲਸ ਪੋਲੀਓ ਅਧੀਨ 16, 17 ਅਤੇ 18 ਜਨਵਰੀ 2012 ਮਾਈਗ੍ਰੇਟਰੀ ਅਬਾਦੀ ਜਿਵੇ:-ਝੁੱਗੀ ਝੋਪੜੀ, ਸੈਲਰ, ਭੱਠੇ, ਉਸਾਰੀ ਅਧੀਨ ਸਥਾਨਾ,ਸੜਕਾਂ ਤੇ ਕੰਮ ਕਰਨ ਵਾਲੇ, ਗੁੱਜਰਾਂ ਦੇ ਡੇਰੇ ਅਤੇ ਸ਼ਹਿਰੀ ਖੇਤਰ ਦੇ ਸਲੱਮ ਏਰੀਏ ਤੇ ਵਾਲ ਸਿਟੀ ਵਿਚ ਨਵੇ ਜਨਮੇ ਬੱਚੇ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ 16, 17 ਅਤੇ 18 ਜਨਵਰੀ ਵਾਲੇ ਦਿਨ ਟੀਮਾ ਦੁਆਰਾ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਲਾਈਆ ਜਾਣਗੀਆਂ। ਉਹਨਾ ਕਿਹਾ ਕਿ ਇਹ ਰਿਕਸ਼ੇ ਆਪਣੇ ਰੂਟ ਮੁਤਾਬਿਕ ਸਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪਬਲਸਿਟੀ ਰਾਹੀ ਲੋਕਾਂ ਨੂੰ ਪੋਲਿਓ ਸਬੰਧੀ ਜਾਗਰੂਕ ਕਰਨਗੇ ।
ਸਿਵਲ ਸਰਜਨ ਅੰਮ੍ਰਿਤਸਰ ਨੇ ਅੱਗੇ ਦਸਿਆ ਕਿ ਬੱਚਾ ਬਿਮਾਰ ਹੋਵੇ ,ਤਾਂ ਵੀ, ਪਹਿਲਾਂ ਬੂੰਦਾਂ ਪੀ ਚੁੱਕਾ ਹੋਵੇ ,ਤਾਂ ਵੀ, ਬੱਚਾ ਅੱਜ ਹੀ ਪੈਦਾ ਹੋਇਆ ਹੋਵੇ, ਤਾਂ ਵੀ” ਬੱਚੇ ਨੂੰ ਪੋਲੀਓੁ ਬੂੰਦਾਂ ਜਰੂਰ ਪਿਲਾਓਣੀਆਂ ਜਰੂਰੀ ਹਨ । ਇਸ ਮੌਕੇ ਹੋਰਨਾ ਤੋ ਇਲਾਵਾ ਜਿਲ•ਾ ਟੀਕਾਕਰਣ ਅਫਸਰ ਡਾ: ਪਵਨ ਵਰਮਾ,ਜਿਲ•ਾ ਪਰਿਵਾਰ ਭਲਾਈ ਅਫਸਰ ਡਾ: ਆਰ.ਐਸ ਬੁੱਟਰ, ਜਿਲ੍ਰਾ ਨੌਡਲ ਅਫਸਰ ਡਾ: ਰਸ਼ਮੀ ਵਿੱਜ਼ ਅਤੇ ਸਟਾਫ ਮੈਂਬਰ ਆਦਿ ਹਾਜ਼ਰ ਸਨ।