ਅੰਮ੍ਰਿਤਸਰ: 17 ਜਨਵਰੀ- ਭਾਈ ਸਤਨਾਮ ਸਿੰਘ (ਸਿੰਘ ਬ੍ਰਦਰਜ਼) ਦੇ ਲੰਮੀ ਬਿਮਾਰੀ ਪਿਛੋਂ ਅਕਾਲ ਚਲਾਣੇ ‘ਤੇ ਉਨ•ਾਂ ਦੇ ਸਪੁੱਤਰ ਸ. ਗੁਰਸਾਗਰ ਸਿੰਘ, ਸ. ਕੁਲਜੀਤ ਸਿੰਘ ਤੇ ਸ. ਗੁਰਵਿੰਦਰ ਸਿੰਘ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਵੱਲੋਂ ਡੂੰਘੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ।
ਉਨ•ਾਂ ਕਿਹਾ ਕਿ ਭਾਈ ਸਤਨਾਮ ਸਿੰਘ ਪੂਰਨ ਗੁਰਸਿੱਖ, ਨਿਤਨੇਮੀ ਅਤੇ ਅਖੰਡ ਕੀਰਤਨੀ ਜਥੇ ਦੇ ਮੈਂਬਰ ਸਨ ਤੇ ਆਪਣੇ ਕੰਮ-ਕਾਜ ਦੇ ਨਾਲ-ਨਾਲ ਧਾਰਮਿਕ ਕਾਰਜ਼ਾਂ ਪ੍ਰਤੀ ਰੁਚੀ ਰੱਖਦੇ ਸਨ। ਉਨ•ਾਂ ਵੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਪ੍ਰੀਵਾਰ ਤੋਂ ਇਲਾਵਾ ਉਨ•ਾਂ ਦੇ ਸੰਗੀ ਸਾਥੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ•ਾਂ ਕਿਹਾ ਕਿ ਜਨਮ ਅਤੇ ਮੌਤ ਪ੍ਰਮਾਤਮਾਂ ਦੇ ਹੱਥ ਹੈ ਤੇ ਜਦੋਂ ਇਨਸਾਨ ਇਸ ਦੁਨੀਆਂ ਤੇ ਆਉਂਦਾ ਹੈ ਤਾਂ ਉਦੋਂ ਹੀ ਵਾਪਸ ਪ੍ਰਮਾਤਮਾਂ ਦੇ ਚਰਨਾਂ ਵਿਚ ਜਾਣ ਦਾ ਵਾਅਦਾ ਕਰ ਕੇ ਹੀ ਆਉਂਦਾ ਹੈ। ਇਸੇ ਤਰ•ਾਂ ਭਾਈ ਸਤਨਾਮ ਸਿੰਘ ਜੀ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ, ਜਿਸ ਦਾ ਮੈਨੂੰ ਬੇਹੱਦ ਅਫ਼ਸੋਸ ਹੈ।