January 17, 2012 admin

ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ•ੇ ਵਿੱਚ ਪੈਂਦੇ 4 ਸਥਾਨਾਂ ਨੂੰ ਵਰਜਿਤ ਏਰੀਆ ਘੋਸ਼ਿਤ ਕੀਤਾ ਗਿਆ-ਜ਼ਿਲ•ਾ ਮੈਜਿਸਟ੍ਰੇਟ

ਪਟਿਆਲਾ: 16 ਜਨਵਰੀ : ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਮਾਮਲਿਆਂ ਬਾਰੇ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ 5/3/2010-5 ਐਚ 5/3556 ਮਿਤੀ 13 ਸਤੰਬਰ 2011 ਰਾਹੀਂ ਪੰਜਾਬ ਦੇ ਮਾਣਯੋਗ ਰਾਜਪਾਲ ਵੱਲੋਂ ਪਟਿਆਲਾ ਜ਼ਿਲ•ੇ ਵਿੱਚ ਪੈਂਦੇ ਪਾਤੜਾਂ ਸਬ ਡਵੀਜ਼ਨ ਦੇ ਪਿੰਡ ਸਿਓਣਾ ਕਾਠ ਵਿੱਚੋਂ ਦੀ ਲੰਘਦੀ ਅੰਡਰ ਗਰਾਊਂਡ ਪਾਣੀਪਤ-ਜਲੰਧਰ ਗੈਸ ਪਾਈਪ ਲਾਈਨ ਐਸ.ਵੀ. ਕਾਰਨ ਇਸ ਪਿੰਡ ਦੇ 1610 ਸੈਕੂਅਰ ਮੀਟਰ ਰਕਬੇ ਨੂੰ ਮਨਾਹੀ ਦਾ ਰਕਬਾ ਘੋਸ਼ਿਤ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸੇ ਤਰ•ਾਂ ਇੱਕ ਹੋਰ ਗਜਟ ਨੋਟੀਫਿਕੇਸ਼ਨ ਨੰਬਰ 5/2/2010-5 ਐਚ 5/3563 ਮਿਤੀ 13 ਸਤੰਬਰ 2011 ਰਾਹੀਂ ਪਟਿਆਲਾ ਜ਼ਿਲ•ੇ ਵਿੱਚ ਪੈਂਦੇ ਸਬ ਡਵੀਜ਼ਨ ਸਮਾਣਾ ਦੇ ਪਿੰਡ ਮਵੀ ਕਲਾਂ ਵਿੱਚੋਂ ਲੰਘਦੀ ਅੰਡਰ ਗਰਾਊਂਡ ਪਾਣੀਪਤ-ਜਲੰਧਰ ਗੈਸ ਪਾਈਪ ਲਾਈਨ ਐਸ.ਵੀ. ਕਾਰਨ ਇਸ ਪਿੰਡ ਦੇ 1227 ਸੈਕੂਅਰ ਮੀਟਰ ਰਕਬੇ ਨੂੰ ਵਰਜਿਤ ਏਰੀਆ ਘੋਸ਼ਿਤ ਕੀਤਾ ਗਿਆ ਹੈ।
ਜ਼ਿਲ•ਾ ਮੈਜਿਸਟ੍ਰੇਟ ਨੇ ਦੱਸਿਆ ਕਿ ਨੋਟੀਫਿਕੇਸ਼ਨ ਨੰਬਰ 5/1/2010-5 ਐਚ-5/ 3549 ਮਿਤੀ 13 ਸਤੰਬਰ 2011 ਰਾਹੀਂ ਪਟਿਆਲਾ ਜ਼ਿਲ•ੇ ਦੀ ਸਬ ਡਵੀਜ਼ਨ ਨਾਭਾ ਦੇ ਐਸ.ਵੀ. ਸਟੇਸ਼ਨ ਮੋਹਲਗੁਆਰਾ ਦੇ 1401 ਸੈਕੂਅਰ ਮੀਟਰ ਰਕਬੇ ਨੂੰ ਮਨਾਹੀ ਵਾਲਾ ਇਲਾਕਾ ਘੋਸ਼ਿਤ ਕੀਤਾ ਗਿਆ ਹੈ। ਇਸੇ ਤਰ•ਾਂ ਇੱਕ ਹੋਰ ਨੋਟੀਫਿਕੇਸ਼ਨ ਨੰਬਰ 5/7/2010- 5 ਐਚ-5/ 1903 ਮਿਤੀ 21/4/2011 ਰਾਹੀਂ ਪਟਿਆਲਾ ਜ਼ਿਲ•ੇ ਦੇ ਪਿੰਡ ਫੱਗਣ ਮਾਜਰਾ ਵਿਖੇ 400/200 ਕੇ.ਵੀ. ਸਬ ਸਟੇਸ਼ਨ ਦੇ 43 ਏਕੜ ਰਕਬੇ ਨੂੰ ਵਰਜਿਤ ਏਰੀਆ ਘੋਸ਼ਿਤ ਕੀਤਾ ਗਿਆ ਹੈ।

Translate »