ਅੰਮ੍ਰਿਤਸਰ 17 ਜਨਵਰੀ – ਵਿਧਾਨ ਸਭਾ ਹਲਕਾ ਪੂਰਬੀ ਤੋਂ ਅਜ਼ਾਦ ਉਮੀਦਵਾਰ ਸ੍ਰੀਮਤੀ ਸਿਮਰਪ੍ਰੀਤ ਕੌਰ ਭਾਟੀਆ ਨੇ ਆਪਣੀ ਚੋਣ ਮੁਹਿੰਮ ਦੌਰਾਨ ਹਲਕੇ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਨੇ ਆਪਣੇ ਸਮਰਥਕਾਂ ਦੇ ਵੱਡੇ ਜਥੇ ਨਾਲ ਘਰ ਘਰ ਜਾ ਕੇ ਵੋਟਾਂ ਮੰਗੀਆਂ। ਗੋਬਿੰਦ ਨਗਰ,ਸੁਲਤਾਨਵਿੰਡ ਰੋਡ ਅਤੇ ਵੱਲਾ ਦੇ ਲੋਕਾਂ ਵਲੋਂ ਸ੍ਰੀਮਤੀ ਭਾਟੀਆ ਦਾ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ ਉਥੇ ਉਨਾਂ ਨੇ ਵੱਡੇ ਪੱਧਰ ਤੇ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦੁਆਇਆ ਗਿਆ। ਇਸੇ ਦੌਰਾਨ ਸ੍ਰੀਮਤੀ ਭਾਟੀਆ ਨੇ ਆਪਣੇ ਸਵਰਗੀ ਪਤੀ ਹਰਪਾਲ ਸਿੰਘ ਭਾਟੀਆ ਵਲੋਂ ਇਲਾਕੇ ਦੇ ਲੋਕਾਂ ਨਾਲ ਪਾਏ ਮੋਹ ਅਤੇ ਪਿਆਰ ਦਾ ਜਿਕਰ ਕਰਦਿਆਂ ਕਿਹਾ ਕਿ ਜੇ ਲੋਕ ਉਨਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਦੇ ਹਨ ਤਾਂ ਉਹ ਇਲਾਕੇ ਦੇ ਲੋਕਾਂ ਵਾਸਤੇ ਆਪਣੇ ਪਤੀ ਸਵਰਗੀ ਭਾਟੀਆ ਵਾਂਗ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ। ਕੁਝ ਪਲਾਂ ਵਾਸਤੇ ਭਾਵਕ ਹੋਏ ਸ੍ਰੀ ਮਤੀ ਭਾਟੀਆ ਨੇ ਆਪਣੇ ਆਪ ਨੂੰ ਸੰਭਾਲਦਿਆਂ ਚੋਣ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਦੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ। ਉਨਾਂ ਕਿਹਾ ਕਿ ਔਰਤਾਂ ਦੇ ਹੱਕਾਂ ਵਾਸਤੇ ਉਹ ਵਿਧਾਨ ਸਭਾ ਵਿੱਚ ਆਪਣੀ ਆਵਾਜ ਬੁਲੰਦ ਕਰਨਗੇ। ਇਸੇ ਤਰਾਂ ਉਨਾਂ ਨੇ ਬੇਰੋਜਗਾਰੀ ਤੋਂ ਸਤਾਈ ਨੌਜਵਾਨ ਪੀੜੀ ਦੀ ਭਲਾਈ ਵਾਸਤੇ ਵੀ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਵੇਰਕਾ ਦੇ ਪ੍ਰਧਾਨ ਨਵਦੀਪ ਸਿੰਘ ਹੁੰਦਲ,ਮਨਜੀਤ ਸਿੰਘ ਵੇਰਕਾ,ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦਮਨਦੀਪ ਸਿੰਘ,ਪ੍ਰਗਟ ਸਿੰਘ ਮਕਬੂਲਪੁਰਾ,ਬਿੱਲਾ ਘੁੰਮਣ ਡੇਅਰੀ,ਹਰਪਾਲ ਸਿੰਘ ਸੰਤ ਐਵੀਨਿਊ,ਬਿੱਲਾ ਸੰਤ ਐਵੀਨਿਊ,ਮਨਜਿੰਦਰ ਸਿੰਘ ਮੰਨਾ,ਜਸਬੀਰ ਸਿੰਘ ਬਿੱਲਾ,ਬਲਜਿੰਦਰ ਸਿੰਘ ਬੱਬਲੂ,ਨਰਿੰਦਰ ਸਿੰਘ ਪੱਪੂ,ਸੁਖਜਿੰਦਰ ਸਿੰਘ,ਜਸਪਾਲ ਸਿੰਘ,ਦਾਲਾ ਪ੍ਰਧਾਨ ਮਿੱਠੂ ਪ੍ਰਧਾਨ,ਸੁੱਖਾ,ਬਿਟੂ ਮਯੂਰ ਬ੍ਰੈਡ,ਸਵਿੰਦਰ ਸਿੰਘ,ਰਜਿੰਦਰ ਸਿੰਘ ਕਾਲਾ,ਮੰਗਲ ਸਿੰਘ,ਮੁਹੰਮਦ ਜਹਾਂਗੀਰ,ਬੀਬੀ ਸ਼ਾਂਤ ਕੌਰ,ਨਿੰਦਰ ਕਮਲੇਸ਼,ਬਾਬਾ ਦੀਦਾਰ ਸਿੰਘ,ਮਨਵੀਰ ਸਿੰਘ ਹੁੰਦਲ,ਕਿਸ਼ਨ ਲਾਲ,ਹਰਜੀਤ ਸਿੰਘ,ਅਮਰਜੀਤ ਸਿੰਘ,ਹਰੀ ਸਿੰਘ,ਪਰਮਜੀਤ ਪੰਮਾ,ਹਰਜੀਤ ਸਿੰਘ,ਲੱਖਾ ਸਿੰਘ,ਸਤਵਿੰਦਰ ਸੈਣੀ,ਕਮਲਪ੍ਰੀਤ ਸਿੰਘ,ਬਲਵਿੰਦਰ ਸਿੰਘ,ਦਵਿੰਦਰ ਸਿੰਘ,ਪੰਮਾ ਮਸੀਹ,ਅਵਤਾਰ ਸਿੰਘ ਤਾਰੀ,ਅਮਰਜੀਤ ਸਿੰਘ ,ਰਾਜਬੀਰ ਸਿੰਘ,ਜਸਪ੍ਰੀਤ ਸਿੰਘ,ਮਨਬੀਰ ਸਿੰਘ ਬਾਜਵਾ,ਗੁਰਚਰਨ ਸਿੰਘ,ਜੋਗਿੰਦਰ ਸਿੰਘ ਪੇਟੀਆਂ ਵਾਲੇ,ਕਸਮੀਰ ਸਿੰਘ ਟੀ ਟੀ ਪ੍ਰਧਾਨ,ਚਰਨਜੀਤ ਸਿੰਘ ਮੱਲੀ,ਗੁਰਦਿਆਲ ਸਿੰਘ,ਠੇਕੇਦਾਰ ਕਸ਼ਮੀਰ ਸਿੰਘ,ਪ੍ਰੀਤਮ ਸਿੰਘ ਅਤੇ ਹਰਪਾਲ ਸਿੰਘ ਵੀ ਮੌਜੂਦ ਸਨ।