January 17, 2012 admin

ਲੰਬੀ ਹਲਕੇ ਲਈ ਕੁਝ ਪੋਲਿੰਗ ਸਟੇਸ਼ਨਾਂ ਦੀ ਥਾਂ ਅਤੇ ਕੁਝ ਦੇ ਨਾਂਅ ਬਦਲੇ

ਲੰਬੀ, 17 ਜਨਵਰੀ : ਵਿਧਾਨ ਸਭਾ ਹਲਕਾ ਲੰਬੀR09;83 ਵਿਚ 6 ਪੋਲਿੰਗ ਸਟੇਸ਼ਨਾਂ ਦੀ ਥਾਂ ਬਦਲੀ  ਅਤੇ 4 ਪੋਲਿੰਗ ਬੂਥਾਂ ਦੇ ਨਾਂਵਾਂ ਵਿਚ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਸ: ਅਰਸ਼ਦੀਪ ਸਿੰਘ ਥਿੰਦ ਨੇ ਦਿੰਦਿਆਂ ਦੱਸਿਆ ਕਿ ਇਹ ਤਬਦੀਲੀ ਵੋਟਰਾਂ ਨੂੰ ਉਨਾਂ ਦੇ ਨੇੜੇ ਹੀ ਯੋਗ ਥਾਂ ‘ਤੇ ਪੋਲਿੰਗ ਬੂਥ ਦੀ ਸਹੁਲਤ ਦੇਣ ਲਈ ਕੀਤਾ ਗਿਆ ਹੈ ਤਾਂ ਜੋ ਵੋਟਰਾਂ ਨੂੰ ਵੋਟ ਪਾਉਣ ਲਈ ਦੂਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਬੂਥ ਨੰਬਰ 68 ਜੋ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਤਪਾ ਖੇੜਾ (ਸੱਜਾ ਪਾਸਾ) ਵਿਖੇ ਸੀ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਤਪਾ ਖੇੜਾ (ਸੱਜਾ ਪਾਸਾ) ਵਿਖੇ ਅਤੇ ਬੂਥ ਨੰਬਰ 69 ਜੋ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਤਪਾ ਖੇੜਾ (ਖੱਬਾ ਪਾਸਾ) ਵਿਖੇ ਸੀ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਤਪਾ ਖੇੜਾ (ਖੱਬਾ ਪਾਸਾ) ਵਿਖੇ ਤਬਦੀਲ ਕੀਤਾ ਗਿਆ ਹੈ। ਇਸੇ ਤਰਾਂ ਬੂਥ ਨੰਬਰ 70 ਜੋ ਕਿ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਮਾਹੂਆਣਾ (ਸੱਜਾ ਪਾਸਾ) ਵਿਖੇ ਸੀ ਨੂੰ ਬਦਲ ਕੇ ਸਰਕਾਰੀ ਪ੍ਰਾਈਮਰੀ ਸਕੂਲ ਮਾਹੂਆਣਾ  (ਸੱਜਾ ਪਾਸਾ) ਵਿਖੇ ਅਤੇ ਬੂਥ ਨੰਬਰ 71 ਜੋ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਮਾਹੂਆਣਾ (ਖੱਬਾ ਪਾਸਾ) ਵਿਖੇ ਸੀ ਨੂੰ ਬਦਲ ਕੇ ਸਰਕਾਰੀ ਪ੍ਰਾਈਮਰੀ ਸਕੂਲ ਮਾਹੂਆਣਾ (ਖੱਬਾ ਪਾਸਾ) ਵਿਖੇ ਤਬਦੀਲ ਕੀਤਾ ਗਿਆ ਹੈ। ਇੰਜ ਹੀ ਬੂਥ ਨੰਬਰ 130 ਜੋ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਮਿੱਡੂ ਖੇੜਾ (ਸੱਜਾ ਪਾਸਾ) ਵਿਖੇ ਸੀ ਨੂੰ ਬਦਲ ਕੇ ਸਰਕਾਰੀ ਪ੍ਰਾਈਮਰੀ ਸਕੂਲ ਮਿੱਡੂ ਖੇੜਾ (ਖੱਬਾ ਪਾਸਾ) ਵਿਖੇ ਅਤੇ ਬੂਥ ਨੰਬਰ 131 ਜੋ ਪਹਿਲਾਂ ਸਰਕਾਰੀ ਮਿਡਲ ਸਕੂਲ ਮਿੱਡੂ ਖੇੜਾ (ਖੱਬਾ ਪਾਸਾ) ਵਿਖੇ ਸੀ ਨੂੰ ਬਦਲ ਕੇ ਸਰਕਾਰੀ ਮਿਡਲ ਸਕੂਲ ਮਿੱਡੂ ਖੇੜਾ (ਸੱਜਾ ਪਾਸਾ) ਵਿਖੇ ਤਬਦੀਲ ਕੀਤਾ ਗਿਆ ਹੈ। ਇਹ ਤਬਦੀਲੀਆਂ ਬਾਰਸਾਂ ਕਾਰਨ ਪੁਰਾਣੀਆਂ ਇਮਾਰਤ ਨੂੰ ਹੋਏ ਨੁਕਸਾਨ ਕਾਰਨ ਕੀਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਹਲਕਾ ਲੰਬੀ ਦੇ ਚਾਰ ਪੋਲਿੰਗ ਬੂਥਾਂ ਦੇ ਨਾਂਵਾਂ ਵਿਚ ਵੀ ਤਬਦੀਲੀ ਕੀਤੀ ਗਈ ਹੈ। ਪੋਲਿੰਗ ਬੂਥ ਨੰਬਰ 22 ਦਾ ਨਾਂਅ ਸਰਕਾਰੀ ਐਲੀਮੈਂਟਰੀ ਸਕੂਲ ਸਰਾਵਾਂ ਬੋਦਲਾ ਤੋਂ ਬਦਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਵਾਂ ਬੋਦਲਾ ਕਰ ਦਿੱਤਾ ਗਿਆ ਹੈ। ਬੂਥ ਨੰਬਰ 83 ਦਾ ਨਾਂਅ ਸਰਕਾਰੀ ਐਲੀਮੈਂਟਰੀ ਸਕੂਲ ਭਾਗੂ ਤੋਂ ਬਦਲ ਕੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਕਰ ਦਿੱਤਾ ਗਿਆ ਹੈ। ਇਸੇ ਤਰਾਂ ਬੂਥ ਨੰਬਰ 91 ਦਾ ਨਾਂਅ ਸਰਕਾਰੀ ਐਲੀਮੈਂਟਰੀ ਸਕੂਲ ਚਨੂੰ (ਸੱਜਾ ਪਾਸਾ) ਅਤੇ ਪੋਲਿੰਗ ਬੂਥ ਨੰਬਰ 92 ਦਾ ਨਾਂਅ ਸਰਕਾਰੀ ਐਲੀਮੈਂਟਰੀ ਸਕੂਲ ਚਨੂੰ (ਖੱਬਾ ਪਾਸਾ) ਤੋਂ ਬਦਲ ਕੇ ਕ੍ਰਮਵਾਰ ਸਰਕਾਰੀ ਪ੍ਰਾਈਮਰੀ ਸਕੂਲ  ਚਨੂੰR09;1 (ਸੱਜਾ ਪਾਸਾ) ਅਤੇ ਸਰਕਾਰੀ ਪ੍ਰਾਈਮਰੀ ਸਕੂਲ  ਚਨੂੰR09;1 (ਖੱਬਾ ਪਾਸਾ) ਕੀਤਾ ਗਿਆ ਹੈ।

Translate »