ਅੰਮ੍ਰਿਤਸਰ, 17 ਜਨਵਰੀ, 2012 : ਭਾਰਤੀਯ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲਾ ਜਨਰਲ ਸਕੱਤਰ, ਸ. ਅਜਮੇਰ ਸਿੰਘ ਹੇਰ ਅਤੇ ਪ੍ਰਧਾਨ, ਸ. ਸਰਦੂਲ ਸਿੰਘ ਮੰਨਨ ਨੇ ਅੱਜ ਇੱਕ ਜਾਰੀ ਬਿਆਨ ਵਿੱਚ ਕਿਸਾਨਾਂ ਨੂੰ ਵੱਧ-ਚੜ• ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਚੋਣਾਂ ਵਿੱਚ ਮਦਦ ਕਰਨ ਲਈ ਪ੍ਰੇਰਿਆ। ਉਨ•ਾਂ ਨੇ ਕਿਹਾ ਕਿ ਜੇਕਰ ਕੋਈ ਪਾਰਟੀ ਕਿਸਾਨਾਂ ਦੀ ਅਸਲੀ ਹਮਾਇਤੀ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਹੈ ਅਤੇ ਸਾਰੇ ਹੀ ਕਿਸਾਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਅਕਾਲੀ-ਭਾਜਪਾ ਸਰਕਾਰ ਨੂੰ ਮੁੜ ਪੰਜਾਬ ਵਿਚ ਲਿਆਉਣ।
ਸ. ਅਜਮੇਰ ਸਿੰਘ ਹੇਰ ਤੋਂ ਇਲਾਵਾ ਯੂਨੀਅਨ ਦੇ ਨੈਸ਼ਨਲ ਉਪ-ਪ੍ਰਧਾਨ, ਸ. ਬਲਦੇਵ ਸਿੰਘ ਗੁੰਮਟਾਲਾ ਅਤੇ ਅਜਨਾਲਾ ਬਲਾਕ ਦੇ ਪ੍ਰਧਾਨ, ਸ. ਪ੍ਰਮਜੀਤ ਸਿੰਘ ਨੇ ਵੀ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜੇਤੂ ਬਣਾਉਣ। ਉਨ•ਾਂ ਕਿਹਾ ਕਿ ਬਾਦਲ ਸਰਕਾਰ ਨੇ ਨਾ ਸਿਰਫ ਕਿਸਾਨਾਂ ਸਗੋਂ ਪੂਰੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਹੈ ਅਤੇ ਜਿੱਥੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ, ਉੱਥੇ ਬਿਜਲੀ ਦੇ ਬਿੱਲ ਮੁਆਫ ਕਰਕੇ ਵੀ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਹੈ।