ਕਿਹਾ: ਹੋਵੇਗੀ ਅਨੁਸ਼ਾਸਨਾਤਮਕ ਕਾਰਵਾਈ
ਚੰਡੀਗੜ•, 17 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਆਪਣਾ ਨਾਂ ਵਾਪਿਸ ਲੈਣ ਤੋਂ ਇਨਕਾਰ ਕਰਨ ਵਾਲੇ ਬਾਗੀਆਂ ਨੂੰ ਡਿਪੁਟੀ ਮੁੱਖ ਮੰਤਰੀ ਸੁਖਬੀਰ ਬਾਦਲ ਵਿੱਤੀ ਫਾਇਦਾ ਦੇ ਰਿਹਾ ਹੈ। ਪਾਰਟੀ ਇਨ•ਾਂ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕਰੇਗੀ ਅਤੇ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਇਸ ਸਬੰਧ ਵਿੱਚ ਜਾਂਚ ਵੀ ਕਰਵਾਈ ਜਾਏਗੀ।
ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਸੁਖਬੀਰ ਬਾਦਲ ਬਾਗੀਆਂ ਸਮੇਤ ਹੋਰਨਾਂ ਤੱਕ ਪੈਸਾ ਪਹੁੰਚਾਉਣ ਲਈ ਵਿਜੀਲੈਂਸ ਬਿਊਰੋ ਦਾ ਇਸਤੇਮਾਲ ਕਰ ਰਿਹਾ ਹੈ। ਉਨ•ਾਂ ਨੇ ਵਿਜੀਲੈਂਸ ਡਾਇਰੈਕਟਰ ਸੁਮੇਧ ਸਿੰਘ ਸੈਣੀ ਦੀ ਸਫਾਈ ਤੇ ਨਕਾਰਨ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ•ਾਂ ਨੇ ਕਿਹਾ ਕਿ ਸੈਣੀ ਦੇ ਹਾਲਾਤ ਸਮਝਣ ਯੋਗ ਹਨ, ਜੋ ਸੁਖਬੀਰ ਦੇ ਅਹਿਸਾਨ ਨੂੰ ਚੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸਦੀ ਸਰਕਾਰ ਨੇ ਉਸਦੇ ਖਿਲਾਫ ਲਟਕੇ ਹੱਤਿਆ ਦੇ ਮਾਮਲਿਆਂ ‘ਚ ਉਸਦੀ ਸਹਾਇਤਾ ਕੀਤੀ ਸੀ।
ਪੀ.ਸੀ.ਸੀ ਪ੍ਰਧਾਨ ਨੇ ਇਥੇ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਦੇ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਉਨ•ਾਂ ਨੂੰ ਪੱਕੀ ਰਿਪੋਰਟਸ ਹਨ ਕਿ ਬਾਗੀਆਂ ਨੂੰ ਡਿਪੁਟੀ ਸੀ.ਐਮ ਵੱਲੋਂ 50 ਲੱਖ ਤੋਂ ਲੈ ਕੇ ਇਕ ਕਰੋੜ ਰੁਪਏ ਤੱਕ ਦੀ ਵੱਡੀ ਰਾਸ਼ੀ ਹਰੇਕ ਨੂੰ ਅਦਾ ਕੀਤੀ ਗਈ ਹੈ, ਤਾਂਕਿ ਉਹ ਆਪਣਾ ਨਾਂ ਵਾਪਿਸ ਨਾ ਲੈਣ ਅਤੇ ਕਾਂਗਰਸ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ।
ਹਾਲਾਂਕਿ, ਉਹ ਬਾਗੀਆਂ ਨੂੰ ਗੰਭੀਰ ਸਮੱਸਿਆ ਨਹੀਂ ਮੰਨਦੇ। ਮਗਰ ਪਾਰਟੀ ‘ਚ ਕਿਸੇ ਵੀ ਕੀਮਤ ‘ਤੇ ਅਨੁਸ਼ਾਸਨ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ। ਉਨ•ਾਂ ਨੇ ਖੁਲਾਸਾ ਕੀਤਾ ਕਿ ਬਾਗੀਆਂ ਨੂੰ ਕਿਸ਼ਤਾਂ ਦੇ ਰੂਪ ਵਿੱਚ ਨਾਮਜਦਗੀ ਵਾਪਿਸ ਲੈਣ ਦੀ ਆਖਿਰੀ ਮਿਤੀ 16 ਜਨਵਰੀ ਤੱਕ ਇਕ ਵਿਸ਼ੇਸ਼ ਰਕਮ ਐਡਵਾਂਸ ਦੇ ਤੌਰ ‘ਤੇ ਦਿੱਤੀ ਗਈ ਹੈ। ਜਦਕਿ ਬਾਕੀ ਦੀ ਰਾਸ਼ੀ ਬਾਅਦ ਵਿੱਚ ਦਿੱਤੀ ਜਾਵੇਗੀ, ਤਾਂਕਿ ਇਹ ਸੁਨਿਸ਼ਚਿਤ ਰਹੇ ਕਿ ਉਹ ਮੈਦਾਨ ‘ਚ ਖੜ•ੇ ਹਨ। ਉਨ•ਾਂ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਕਾਂਗਰਸ ਇਸ ਮਾਮਲੇ ਦੀ ਜਾਂਚ ਕਰੇਗੀ। ਜਦਕਿ ਇਸ ਤੋਂ ਪਹਿਲਾਂ ਇਕ ਜਾਂ ਦੋ ਦਿਨ ‘ਚ ਬਾਗੀਆਂ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।
ਇਕ ਹੋਰ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਨੂੰ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ ਤੇ ਕਾਂਗਰਸ ਦਾ ਘੱਟ ਤੋਂ ਘੱਟ 70 ਸੀਟਾਂ ‘ਤੇ ਜਿੱਤ ਹਾਸਿਲ ਕਰਨਾ ਨਿਸ਼ਚਿਤ ਹੈ। ਉਨ•ਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ- ਬਾਦਲ, ਭਾਜਪਾ, ਬਸਪਾ ਤੇ ਪੀਪਲਸ ਪਾਰਟੀ ਆਫ ਪੰਜਾਬ ਤੋਂ ਵੱਡੀ ਗਿਣਤੀ ‘ਚ ਲੋਕ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਨ। ਇਨ•ਾਂ ਦਾ ਪਾਰਟੀ ‘ਚ ਆਉਣਾ ਇਹ ਸਾਫ ਤੌਰ ‘ਤੇ ਸੰਕੇਤ ਕਰ ਰਿਹਾ ਹੈ ਕਿ ਕਾਂਗਰਸ ਸੱਤਾ ‘ਚ ਆ ਰਹੀ ਹੈ। ਨਹੀਂ ਤਾਂ, ਕਿਉਂ ਦੂਸਰੀ ਪਾਰਟੀਆਂ ਤੋਂ ਅਸਤੀਫਾ ਦੇ ਕੇ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਨ।
ਉਨ•ਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਪ੍ਰਚਾਰ ਲਈ ਪੰਜਾਬ ਆਉਣ ਤੇ ਕੁਝ ਲੋਕਾਂ ਵੱਲੋਂ ਇਸਦਾ ਵਿਰੋਧ ਕੀਤੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਭਾਰਤ ਇਕ ਅਜਾਦ ਦੇਸ਼ ਹੈ ਅਤੇ ਇਥੇ ਕੋਈ ਵੀ ਕਿਸੇ ਲਈ ਪ੍ਰਚਾਰ ਕਰ ਸਕਦਾ ਹੈ। ਹਰ ਕਿਸੇ ਨੂੰ ਕਿਸੇ ਦੇ ਲਈ ਵੀ ਪ੍ਰਚਾਰ ਕਰਨ ਜਾਂ ਸਮਰਥਨ ਦੇਣ ਦ ਅਧਿਕਾਰ ਹੈ, ਇਸ ਤੋਂ ਕਿਸੇ ਨੂੰ ਕਿਉਂ ਪ੍ਰੇਸ਼ਾਨੀ ਹੋਣੀ ਚਾਹੀਦੀ ਹੈ?