January 17, 2012 admin

ਤਰਨਤਾਰਨ ਜ਼ਿਲ•ੇ ਵਿਚ 6 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਵਾਪਸ ਲਏ – ਚਾਰ ਵਿਧਾਨ ਸਭਾ ਹਲਕਿਆਂ ਵਿਚ 32 ਉਮੀਦਵਾਰ ਚੋਣ ਮੈਦਾਨ ਵਿਚ

ਤਰਨਤਾਰਨ, 16 ਜਨਵਰੀ -ਤਰਨਤਾਰਨ ਜ਼ਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਅੱਜ ਨਾਮਜਦਗੀ ਪੱਤਰ ਲੈਣ ਦੇ ਆਖਰੀ ਦਿਨ ਕੁਲ 38 ਉਮੀਦਵਾਰਾਂ ਵਿਚੋਂ 6 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲਏ। ਜਿਸ ਮਗਰੋਂ ਹੁਣ ਜ਼ਿਲ•ੇ ਅੰਦਰ ਕੁੱਲ 32 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ. ਸਤਵੰਤ ਸਿੰਘ ਜੌਹਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 21-ਤਰਨਤਾਰਨ ਵਿਚੋਂ 1 ਉਮੀਦਵਾਰ ਗੁਰਮਿੰਦਰ ਸਿੰਘ ਰਟੌਲ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲਏ। ਜਿਸ ਮਗਰੋਂ ਹੁਣ ਇਸ ਹਲਕੇ ਵਿਚ ਕੁੱਲ 7 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਵਿਧਾਨ ਸਭਾ ਹਲਕਾ 22-ਖੇਮਕਰਨ ਵਿਚ 2 ਉਮੀਦਵਾਰਾਂ ਦਲਜੀਤ ਸਿੰਘ ਅਤੇ ਪਾਇਲ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਤੇ ਹੁਣ ਇਸ ਹਲਕੇ ਵਿਚ ਕੁੱਲ 11 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਵਿਧਾਨ ਸਭਾ ਹਲਕਾ 23-ਪੱਟੀ ਵਿਚ ਕਿਸੇ ਵੀ ਉਮੀਦਵਾਰ ਨੇ ਆਪਣਾ ਨਾਮਜਦਗੀ ਪੱਤਰ ਵਾਪਸ ਨਹੀਂ ਲਿਆ ਤੇ ਇੱਥੇ 7 ਉਮੀਦਵਾਰ ਚੋਣ ਮੈਦਾਨ ਵਿਚ ਹਨ। ਵਿਧਾਨ ਸਭਾ ਹਲਕਾ 24 ਖਡੂਰ ਸਾਹਿਬ ਵਿਚੋਂ 3 ਉਮੀਦਵਾਰਾਂ ਰਾਮ ਸਿੰਘ, ਜਗਮੋਹਨ ਦਿਆਲ ਸਿੰਘ ਅਤੇ ਭੁਪਿੰਦਰ ਸਿੰਘ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਅਤੇ ਹੁਣ ਇੱਥੇ 10 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।

Translate »