ਅੰਮ੍ਰਿਤਸਰ, 18 ਜਨਵਰੀ : ਭਾਰਤੀ ਚੋਣ ਕਮਿਸ਼ਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਜ਼ਿਲ•ਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਲਈ 6 ਜਨਰਲ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਧਿਕਾਰੀ ਅੰਮ੍ਰਿਤਸਰ ਸ਼੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 11-ਅਜਨਾਲਾ ਅਤੇ 19-ਅੰਮ੍ਰਿਤਸਰ ਦੱਖਣੀ ਲਈ ਸ਼੍ਰੀ ਅਨੂਪ ਕੁਮਾਰ ਆਈ.ਏ.ਐਸ. (ਮੋਬਾਈਲ ਨੰਬਰ 94177-29052), ਵਿਧਾਨ ਸਭਾ ਹਲਕਾ 12-ਰਾਜਾਸਾਂਸੀ ਅਤੇ 15-ਅੰਮ੍ਰਿਤਸਰ ਉੱਤਰੀ ਲਈ ਸ਼੍ਰੀ ਬਿਸ਼ਵਾ ਨਾਥ ਸਿਨਹਾ ਆਈ.ਏ.ਐਸ. (ਮੋਬਾਈਲ ਨੰਬਰ 94177-30470), ਵਿਧਾਨ ਸਭਾ ਹਲਕਾ 13-ਮਜੀਠਾ ਲਈ ਸ਼੍ਰੀ ਅਰੁਨ ਐਸ. ਸੁਤਾਰੀਆ ਆਈ.ਏ.ਐਸ. (ਮੋਬਾਈਲ ਨੰਬਰ 94177-30217), ਵਿਧਾਨ ਸਭਾ ਹਲਕਾ 16-ਅੰਮ੍ਰਿਤਸਰ ਪੱਛਮੀ (ਅ.ਜ.) ਅਤੇ 20-ਅਟਾਰੀ (ਅ.ਜ.) ਲਈ ਸ਼੍ਰੀ ਸਈਅਦ ਉਮੇਲ ਜਲੀਲ ਆਈ.ਏ.ਐਸ. (ਮੋਬਾਈਲ ਨੰਬਰ 94177-30383), ਅਤੇ ਵਿਧਾਨ ਸਭਾ ਹਲਕਾ 17-ਅੰਮ੍ਰਿਤਸਰ ਕੇਂਦਰੀ ਅਤੇ 18-ਅੰਮ੍ਰਿਤਸਰ ਪੂਰਬੀ ਲਈ ਸ਼੍ਰੀ ਮੁਹੰਮਦ ਮੁਸਤਫਾ ਆਈ.ਏ.ਐਸ. (ਮੋਬਾਈਲ ਨੰਬਰ 94177-29425), ਅਤੇ 14-ਜੰਡਿਆਲਾ (ਅ.ਜ.) ਅਤੇ 25-ਬਾਬਾ ਬਕਾਲਾ (ਅ.ਜ.) ਲਈ ਸ਼੍ਰੀ ਅਵੀਨਾਸ਼ ਜੋਸ਼ੀ ਆਈ.ਏ.ਐਸ. (ਮੋਬਾਈਲ ਨੰਬਰ 94177-29975), ਨੂੰ ਜਨਰਲ ਚੋਣ ਅਬਜ਼ਰਵਰ ਲਗਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਚੋਣਾਂ ਦੌਰਾਨ ਸਮੁੱਚੇ ਪੁਲਿਸ ਪ੍ਰਬੰਧ ਨੂੰ ਦੇਖਣ ਲਈ ਚੋਣ ਕਮਿਸ਼ਨ ਵੱਲੋਂ ਜਿਲ•ਾ ਅੰਮ੍ਰਿਤਸਰ ਲਈ 2 ਸੀਨੀਅਰ ਆਈ:ਪੀ:ਐਸ ਅਧਿਕਾਰੀਆਂ ਨੂੰ ਪੁਲਿਸ ਅਬਜਰਵਰ ਲਗਾਇਆ ਗਿਆ ਹੈ।
ਸ਼੍ਰੀ ਅਗਰਵਾਲ ਨੇ ਦੱਸਿਆ ਕਿ ਚੋਣ ਖਰਚਿਆਂ ਦੀ ਨਿਗਰਾਨੀ ਲਈ ਪਹਿਲਾਂ ਹੀ 5 ਖਰਚਾ ਅਬਜ਼ਰਵਰ ਨਿਯੁਕਤ ਕੀਤੇ ਜਾ ਚੁੱਕੇ ਹਨ ਜੋ ਕਿ ਚੋਣ ਲੜ ਰਹੇ ਉਮੀਦਵਾਰਾਂ ਦੇ ਖਰਚੇ ਦੀ ਨਿਗਰਾਨੀ ਕਰ ਰਹੇ ਹਨ । ਉਹਨਾਂ ਅੱਗੇ ਦੱਸਿਆ ਕਿ ਚੋਣਾਂ ਸਬੰਧੀ ਸ਼ਿਕਾਇਤਾਂ ਲਈ ਕੋਈ ਵੀ ਵਿਅਕਤੀ, ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਆਪਣੇ ਚੋਣ ਹਲਕੇ ਨਾਲ ਸਬੰਧਤ ਚੋਣ ਅਬਜ਼ਰਵਰ ਨੂੰ ਉਹਨਾਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹਨ ਇਸ ਤੋਂ ਇਲਾਵਾ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਸਰਕਿਟ ਹਾਊਸ ਅੰਮ੍ਰਿਤਸਰ ਵਿਖੇ ਲਗਾਏ ਗਏ ਟੈਲੀਫੋਨ ਨੰਬਰ 0183-2564054 ਅਤੇ 0183-2564055 ਨੰਬਰ ਤੇ ਕੀਤੀ ਜਾ ਸਕਦੀ ਹੈ ।