January 18, 2012 admin

ਖਰਚ ਰਿਕਾਰਡ ਪੇਸ਼ ਨਾ ਕਰਨ ‘ਤੇ ਅੱਠ ਆਜ਼ਾਦ ਉਮੀਦਵਾਰਾਂ ਨੂੰ ਨੋਟਿਸ ਜਾਰੀ

ਬਠਿੰਡਾ, 18 ਜਨਵਰੀ -ਭਾਰਤੀ ਚੋਣ ਕਮਿਸ਼ਨ ਵੱਲੋਂ ਬਠਿੰਡਾ ‘ਚ ਤਾਇਨਾਤ ਖਰਚ ਅਬਜ਼ਰਵਰਾਂ ਤੇ ਜਨਰਲ ਅਬਜ਼ਰਵਰਾਂ ਵੱਲੋਂ ਉਮੀਦਵਾਰਾਂ ਦੇ ਖਰਚ ਰਜਿਸਟਰਾਂ ਦੀ ਪੜਤਾਲ ਮੌਕੇ ਖਰਚ ਰਿਕਾਰਡ ਪੇਸ਼ ਨਾ ਕਰਨ ਵਾਲੇ 8 ਆਜ਼ਾਦ ਉਮੀਦਵਾਰਾਂ ਨੂੰ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰ 90-ਰਾਮਪੁਰਾ ਫੂਲ ਨੇ ਜਾਰੀ ਕੀਤੇ ਨੋਟਿਸਾਂ ਵਿਚ ਕਿਹਾ ਹੈ ਕਿ ਉਨ•ਾਂ ਦੇ ਦਫ਼ਤਰ ਵੱਲੋਂ ਇਨ•ਾਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ 18 ਜਨਵਰੀ 2012 ਨੂੰ ਖਰਚ ਅਬਜ਼ਰਵਰ ਅਤੇ ਜਨਰਲ ਅਬਜ਼ਰਵਰ ਵੱਲੋਂ ਉਨ•ਾਂ ਦੇ ਖਰਚ ਰਜਿਸਟਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਨ•ਾਂ ਨੂੰ ਆਪਣੇ ਚੋਣ ਉਪਰ ਹੋਏ ਖਰਚੇ ਦਾ ਹਿਸਾਬ-ਕਿਤਾਬ ਅਤੇ ਖਰਚਾ ਰਜਿਸਟਰ ਲੈ ਕੇ ਹਾਜ਼ਰ ਹੋਣ ਲਈ ਲਿਖਿਆ ਗਿਆ ਸੀ। ਪਰੰਤੂ ਉਹ ਅੱਜ ਨਿਸ਼ਚਿਤ ਸਮੇਂ ‘ਤੇ ਉਨ•ਾਂ ਦੇ ਦਫ਼ਤਰ ਵਿਚ ਹਾਜ਼ਰ ਨਹੀਂ ਹੋਏ ਅਤੇ ਨਾ ਹੀ ਉਨ•ਾਂ ਦਾ ਕੋਈ ਨੁਮਾਇੰਦਾ ਖਰਚੇ ਸਬੰਧੀ ਰਿਕਾਰਡ ਲੈ ਕੇ ਪੇਸ਼ ਹੋਇਆ। ਜਾਰੀ ਕੀਤੇ ਇਸ ਨੋਟਿਸ ਰਾਹੀਂ ਉਨ•ਾਂ ਨੂੰ ਹੁਣ 20 ਜਨਵਰੀ 2012 ਨੂੰ ਸਵੇਰੇ 11 ਵਜੇ ਹਾਜ਼ਰ ਹੋ ਕੇ ਚੋਣ ਖਰਚੇ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਤਰ•ਾਂ ਨਾ ਕਰਨ ਦੀ ਸੂਰਤ ਵਿਚ ਲੋਕ ਪ੍ਰਤੀਨਿਧਤਾ ਐਕਟ 1951 ਦੇ ਸੈਕਸ਼ਨ 77 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਨ•ਾਂ ਆਜ਼ਾਦ ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ•ਾਂ ਵਿਚ ਸ੍ਰੀ ਮਨਜੀਤ ਸਿੰਘ, ਸ੍ਰੀ ਜਸਵੰਤ ਸਿੰਘ, ਸ੍ਰੀ ਅਮਰਜੀਤ ਸਿੰਘ ਸਰਮਾਂ, ਸ੍ਰੀ ਪ੍ਰਵੀਨ ਕੁਮਾਰ, ਸ੍ਰੀਮਤੀ ਮਨਜੀਤ ਕੌਰ, ਸ੍ਰੀ ਪਰਮਜੀਤ ਸਿੰਘ ਅਤੇ ਸ੍ਰੀ ਹਰਿੰਦਰਜੀਤ ਸਿੰਘ ਸ਼ਾਮਿਲ ਹਨ। ਇਸੇ ਤਰ•ਾਂ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਤਲਵੰਡੀ ਸਾਬੋ ਵੱਲੋਂ ਆਜ਼ਾਦ ਉਮੀਦਵਾਰ ਸ੍ਰੀ ਅਜੈਬ ਸਿੰਘ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਨ•ਾਂ ਨੇ ਅੱਜ ਆਪਣੇ ਚੋਣ ਖਰਚੇ ਦੀ ਪੜਤਾਲ ਲਈ ਅਬਜ਼ਰਵਰ ਪਾਸ ਰਿਕਾਰਡ ਲੈ ਕੇ ਹਾਜ਼ਰ ਹੋਣਾ ਸੀ ਪਰੰਤੂ ਨਾ ਹੀ ਉਹ ਖੁਦ ਅਤੇ ਨਾ ਹੀ ਉਨ•ਾਂ ਦਾ ਕੋਈ ਨੁਮਾਇੰਦਾ ਇਹ ਰਿਕਾਰਡ ਲੈ ਕੇ ਪੇਸ਼ ਹੋਇਆ। ਹੁਣ ਇਸ ਆਜ਼ਾਦ ਉਮੀਦਵਾਰ ਨੂੰ 19 ਜਨਵਰੀ 2012 ਨੂੰ ਸ਼ਾਮ 4 ਵਜੇ ਤੋਂ ਪਹਿਲਾਂ ਆਪਣਾ ਖਰਚ ਰਿਕਾਰਡ ਲੈ ਕੇ ਹਾਜ਼ਰ ਹੋਣ ਦੀ ਹਦਾਇਤ ਹੋਈ ਹੈ। ਇਸ ਦੀ ਉਲੰਘਣਾ ਦੀ ਸੂਰਤ ਵਿਚ ਲੋਕ ਪ੍ਰਤੀਨਿਧਤਾ ਐਕਟ 1951 ਦੇ ਸੈਕਸ਼ਨ 77 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।

Translate »