January 18, 2012 admin

ਸੁਪਨੇ ਲੈਣ ਦਾ ਸਭ ਨੂੰ ਹੱਕ, ਪਰ ਸਰਕਾਰ ਕਾਂਗਰਸ ਦੀ ਹੀ ਬਣੇਗੀ- ਸਿੰਗਲਾ, ਬਾਵਾ

ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈ: ਅਮਰਿੰਦਰ ਸਿੰਘ ਵਲੋ ਬਣਾਈ ਕੋਆਰਡੀਨੇਟਰ ਕਮੇਟੀ ਦੇ ਚੇਅਰਮੈਨ ਰਮੇਸ਼ ਸਿੰਗਲਾ, ਵਾਇਸ ਚੇਅਰਮੈਨ ਹਰਮੋਹਿੰਦਰ ਸਿੰਘ ਐਮ.ਐਲ.ਏ, ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਸਾਂਝੇ ਬਿਆਨ ਰਾਹੀ ਕਿਹਾ ਕਿ ਉਹ ਪੂਰੇ ਪੰਜਾਬ ਵਿਚ ਨਾਰਾਜ਼ ਕਾਂਗਰਸੀ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਬਹੁਤੇ ਕਾਂਗਰਸੀ ਨੇਤਾ ਕਾਂਗਰਸ ਦੀ ਮਦਦ ਤੇ ਆ ਗਏ ਹਨ ਅਤੇ ਆਪਣੀਆਂ ਨਾਮਜਦਗੀ ਵਾਪਿਸ ਲੈ ਲਈ ਹੈ। ਉਹਨਾਂ ਕਿਹਾ ਕਿ ਪਾਰਟੀ ਮਾਂ ਹੈ ਮਾਂ ਨਾਲ ਨਰਾਜ਼ਗੀ ਹੋ ਸਕਦੀ ਹੈ ਪਰ ਬਗਾਵਤ ਨਹੀ ਹੋ ਸਕਦੀ, ਉਹਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਜੋ ਜਲਦੀ ਹਨੇਰੀ ਦਾ ਰੂਪ ਧਾਰਨ ਕਰ ਲਵੇਗੀ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਕੈ: ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣਗੇ।
ਇਸ ਸਮੇ ਉਪਰੋਕਤ ਨੇਤਾਂਵਾਂ ਨੇ ਕਿਹਾ ਕਿ ਸੁਪਨੇ ਲੈਣ ਦਾ ਸਭ ਨੂੰ ਹੱਕ ਹੈ ਪਰ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਵਿਚ ਕਿਸਾਨ, ਵਿਉਪਾਰੀ, ਉਦਯੋਗਪਤੀ, ਦੁਕਾਨਦਾਰ, ਮੁਲਾਜਮ, ਮਜਦੂਰ ਅਤੇ ਯੂਥ ਸਭ ਅਕਾਲੀ ਦਲ ਦੀ ਧੱਕੇਸ਼ਾਹੀ ਦੀ ਚੱਕੀ ਵਿਚ ਪੂਰੇ ਪੰਜ ਸਾਲ ਪਿਸੇ ਹਨ। ਉਹਨਾਂ ਕਿਹਾ ਕਿ ਸਰਕਾਰ ਦਾ ਸਵਿਧਾਨ ਵਿਚ ਪਹਿਲਾਂ ਫਰਜ਼ ਲੋਕਾਂ ਦੇ ਜਾਨ ਅਤੇ ਮਾਲ  ਦੀ ਰੱਖਿਆ ਕਰਨਾ ਹੁੰਦਾ ਹੈ ਪਰ ਅਕਾਲੀ-ਭਾਜਪਾ ਦੇ ਰਾਜ ਵਿਚ ਨਾ ਤਾਂ ਲੋਕਾਂ ਦੀ ਜਾਨ ਸੁਰੱਖਿਅਤ ਸੀ ਤੇ ਨਾ ਹੀ ਮਾਲ ਸੁਰੱਖਿਅਤ ਸੀ। ਲੁੱਟਾ, ਖੋਹਾ, ਮਾਰ-ਧਾੜ, ਕਬਜੇ ਮਾਫੀਆਂ ਹੀ ਪੰਜਾਬ ਵਿਚ ਭਾਰੂ ਰਿਹਾ ਜਿਸ ਨੇ ਹਰ ਪੰਜਾਬੀ ਦਾ ਜੀਣਾ ਮੁਸ਼ਕਿਲ ਕੀਤਾ ਸੀ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਪੱਬਾ ਭਾਰ ਹੋ ਕੈ: ਅਮਰਿੰਦਰ ਸਿੰਘ ਦੀ ਸਰਕਾਰ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੀਆਂ ਵਧੀਕੀਆਂ ਨੂੰ ਪੰਜਾਬ ਦੇ ਲੋਕ ਭੁਲੇ ਨਹੀ, ਬਜੁਰਗਾਂ ਨੇ ਆਪਣੇ ਬੱਚਿਆ ਦੇ ਸੜਕਾਂ ਤੇ ਪੁਲਿਸ  ਦੇ ਨਾਲ ਨਾਲ ਜੱਥੇਦਾਰਾਂ ਤੋ ਕੁੱਟ ਪੈਦੀ ਦੇਖੀ ਹੈ, ਉਹਨਾਂ ਕਿਹਾ ਕਿ ਹੁਣ ਵੋਟ ਦੀ ਪਰਚੀ ਨਾਲ ਹੀ ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੇ ਤਸੱਦਦ ਦਾ ਬਦਲਾ ਲੈਣਗੇ।
ਇਸ ਸਮੇ ਅਮਰੀਕਾ ਅਤੇ ਕਨੇਡਾ ਤੋ ਵਿਸ਼ੇਸ਼ ਤੌਰ ਤੇ ਚੋਣਾ ਲਈ ਆਏ ਕਾਂਗਰਸੀ ਨੇਤਾ ਗੁਰਮੀਤ ਸਿੰਘ ਗਿੱਲ, ਹਰਬੰਤ ਸਿੰਘ ਦਿਓੁਲ, ਮਨਦੀਪ ਸਿੰਘ ਹਾਂਸ ਅਤੇ ਹਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀਆਂ ਨਾਲ ਹੋਈਆਂ 5 ਸਾਲ ਧੱਕੇਸ਼ਾਹੀਆਂ ਬਰਦਾਸ਼ਤ ਤੋ ਬਾਹਰ ਹਨ। ਉਹਨਾਂ ਕਿਹਾ ਕਿ ਹਰ ਐਨ.ਆਰ.ਆਈ ਪੰਜਾਬ ਵਿਚ ਅਕਾਲੀ-ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰ ਰਹੇ ਹਨ ਇਹਨਾਂ ਖਿਲਾਫ ਉਹ ਹਰ ਬੂਹੇ ਤੇ ਦਸਤਕ ਦੇਣਗੇ। ਉਹਨਾਂ ਕਿਹਾ ਕਿ ਜਸਬੀਰ ਸਿੰਘ ਜੱਸੀ ਖੰਗੂੜਾ, ਕ੍ਰਿਸ਼ਨ ਕੁਮਾਰ ਬਾਵਾ ਅਤੇ ਮਲਕੀਤ ਸਿੰਘ ਦਾਖਾ ਹੀ ਐਨ.ਆਰ.ਆਈ ਲਈ ਹਮੇਸ਼ਾ ਅਵਾਜ ਬੁਲੰਦ ਕਰਦੇ ਹਨ।

Translate »