ਫਤਹਿਗੜ• ਸਾਹਿਬ: 18 ਜਨਵਰੀ : ਫਤਹਿਗੜ• ਸਾਹਿਬ ਪੁਲਿਸ ਵੱਲੋਂ ਬੀਤੀ ਰਾਤ ਜੀ.ਟੀ. ਰੋਡ ਸਰਹਿੰਦ ਦੇ ਬੱਸ ਅੱਡੇ ‘ਤੇ ਗੱਡੀਆਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ JJ ੧੭ Y-੨੮੬੯ ਨੰਬਰ ਦੀ ਬਲੈਰੋ ਗੱਡੀ ਵਿੱਚੋਂ 2 ਕਰੋੜ 3 ਲੱਖ ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਫਤਹਿਗੜ• ਸਾਹਿਬ ਸ਼੍ਰੀ ਬਾਬੂ ਲਾਲ ਮੀਨਾ ਨੇ ਦੱਸਿਆ ਕਿ ਇਹ ਰਾਸ਼ੀ ਗੱਡੀ ਵਿੱਚ ਸਵਾਰ ਗੁਰਚਰਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਡੰਗੇੜੀਆ ਜ਼ਿਲ•ਾ ਫਤਹਿਗੜ• ਸਾਹਿਬ ਪਾਸੋਂ ਬਰਾਮਦ ਕੀਤੀ ਗਈ ਹੈ ਪਰ ਉਹ ਇਸ ਸਬੰਧੀ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਲਈ ਮੁੱਖ ਥਾਣਾ ਅਫਸਰ ਸਰਹਿੰਦ ਇੰਸਪੈਕਟਰ ਹੰਸ ਰਾਜ ਨੇ ਨਾਇਬ ਤਹਿਸੀਲਦਾਰ ਫਤਹਿਗੜ• ਸਾਹਿਬ ਦੀ ਹਾਜ਼ਰੀ ਵਿੱਚ ਇਹ ਸਾਰੀ ਰਾਸ਼ੀ ਅਗਲੀ ਕਾਰਵਾਈ ਲਈ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ।