January 18, 2012 admin

ਹਲਕਾ ਪੂਰਬੀ ਤੋਂ ਸਿਮਰਪ੍ਰੀਤ ਕੌਰ ਨੂੰ ਪਾਈ ਇੱਕ ਇੱਕ ਵੋਟ ਹਰਪਾਲ ਸਿੰਘ ਭਾਟੀਆ ਨੂੰ ਸੱਚੀ ਸਰਧਾਂਜਲੀ ਹੋਵੇਗੀ- ਅਜੀਤ ਸਿੰਘ

ਅੰਮ੍ਰਿਤਸਰ 18 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਪੰਜਾਬ ਕਾਂਗਰਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੀ ਧਰਮਪਤਨੀ ਸ੍ਰੀਮਤੀ ਸਿਮਰਪ੍ਰੀਤ ਕੌਰ ਅਜਾਦ ਉਮੀਦਵਾਰ ਨੂੰ ਇਲਾਕੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਲਾਕਾ ੰਨਿਵਾਸੀਆਂ ਵਲੋਂ ਜਿੱਥੇ ਸ੍ਰੀਮਤੀ ਭਾਟੀਆ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦਾ ਵਿਸ਼ਵਾਸ਼ ਦੁਆਇਆ ਗਿਆ।
                  ਸ੍ਰੀਮਤੀ ਸਿਮਰਪ੍ਰੀਤ ਕੌਰ ਭਾਟੀਆ ਵਲੋਂ ਹਲਕੇ ਵਿੱਚ ਪੈਂਦੀ ਵਾਰਡ ਨੰਬਰ 19 ਅਤੇ 21 ਦੇ ਇਲਾਕਿਆਂ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ ਗਿਆ। ਕ੍ਰਿਸ਼ਨਾ ਸਕੇਅਰ,ਪਵਨ ਨਗਰ,ਭਾਰਤ ਨਗਰ ਅਤੇ ਸੁੰਦਰ ਨਗਰ ਆਦਿ ਇਲਾਕਿਆਂ ਵਿੱਚ ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਸ੍ਰੀਮਤੀ ਭਾਟੀਆ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਦੌਰਾਨ ਉਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਉ ਤਾਂ ਕਿ ਮੈਂ ਪਿਤਾ ਪੁਰਖੀ ਸਮਾਜ ਸੇਵਕ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਸਾਕਾਰ ਕਰ ਸਕਾਂ। ਉਨਾਂ ਕਿਹਾ ਕਿ ਹਰਪਾਲ ਸਿੰਘ ਭਾਟੀਆ ਦੇ ਚਲੇ ਜਾਣ ਨਾਲ ਜੋ ਸਾਨੂੰ ਸਾਰਿਆਂ ਨੂੰ ਘਾਟਾ ਪਿਆ ਹੈ ਉਹ ਤਾਂ ਪੂਰਾ ਨਹੀਂ ਹੋ ਸਕਦਾ,ਪਰ ਉਨਾਂ ਵਲੋਂ ਆਰੰਭੇ ਲੋਕ ਕਾਰਜਾਂ ਨੂੰ ਨੇਪਰੇ ਚਾੜਨ ਲਈ ਮੈਨੂੰ ਹਮੇਸ਼ਾਂ ਤੁਹਾਡੇ ਸਹਿਯੋਗ ਦੀ ਜਰੂਰਤ ਰਹੇਗੀ। ਸ੍ਰੀਮਤੀ ਭਾਟੀਆ ਦੀ ਚੋਣ ਮੁਹਿੰਮ ਨੂੰ ਅੱਗੇ ਤੋਰਦਿਆਂ ਸ੍ਰ ਅਜੀਤ ਸਿੰਘ ਭਾਟੀਆ ਨੇ ਥਾਂ ਥਾਂ ਹੋਏ ਲੋਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਵਿਸਵਾਸ਼ ਦੁਆਇਆ ਕਿ ਤੁਹਾਡੇ ਵਲੋਂ ਸਿਮਰਪ੍ਰੀਤ ਕੌਰ ਭਾਟੀਆ ਨੂੰ ਪਾਈ ਇੱਕ ਇੱਕ ਵੋਟ ਤੁਹਾਡੇ ਚਹੇਤੇ ਸਵਰਗੀ ਹਰਪਾਲ ਸਿੰਘ ਭਾਟੀਆ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਚਰਨਜੀਤ ਕੌਰ,ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦਮਨਦੀਪ ਸਿੰਘ,ਅਵਤਾਰ ਸਿੰਘ ਸੰਧੂ,ਟਹਿਲ ਸਿੰਘ ਸੰਧੂ,ਵਿੱਕੀ ਓਹਰੀ,ਵਿਸ਼ਾਲ ਸਚਦੇਵਾ,ਮਨਦੀਪ ਸਿੰਘ ਬਿੱਲਾ,ਮਨੀ ਭਾਟੀਆ,ਂਿÂੰਦਰ ਪਵਨ ਨਗਰ,ਸਨੀ ਪ੍ਰਤਾਪ ਸਕੂਲ ਵਾਲੇ,ਕਮਲ ਓਹਰੀ,ਸ਼ਿੰਦਰ ਸ਼ਰਮਾਂ,ਚੰਦਨਦੀਪ ਸਿੰਘ,ਬਲਵਿੰਦਰ ਸਿੰਘ,ਹਰਨੀਤ ਸਿੰਘ ,ਪ੍ਰਗਟ ਸਿੰਘ ਮਕਬੂਲਪੁਰਾ,ਬਿੱਲਾ ਘੁੰਮਣ ਡੇਅਰੀ,ਹਰਪਾਲ ਸਿੰਘ ਸੰਤ ਐਵੀਨਿਊ,ਬਿੱਲਾ ਸੰਤ ਐਵੀਨਿਊ,ਮਨਜਿੰਦਰ ਸਿੰਘ ਮੰਨਾ,ਜਸਬੀਰ ਸਿੰਘ ਬਿੱਲਾ,ਬਲਜਿੰਦਰ ਸਿੰਘ ਬੱਬਲੂ,ਨਰਿੰਦਰ ਸਿੰਘ ਪੱਪੂ,ਸੁਖਜਿੰਦਰ ਸਿੰਘ,ਜਸਪਾਲ ਸਿੰਘ,ਦਾਲਾ ਪ੍ਰਧਾਨ ਮਿੱਠੂ ਪ੍ਰਧਾਨ,ਸੁੱਖਾ,ਬਿਟੂ ਮਯੂਰ ਬ੍ਰੈਡ,ਸਵਿੰਦਰ ਸਿੰਘ,ਰਜਿੰਦਰ ਸਿੰਘ ਕਾਲਾ,ਮੰਗਲ ਸਿੰਘ,ਮੁਹੰਮਦ ਜਹਾਂਗੀਰ,ਬੀਬੀ ਸ਼ਾਂਤ ਕੌਰ,ਨਿੰਦਰ ਕਮਲੇਸ਼,ਬਾਬਾ ਦੀਦਾਰ ਸਿੰਘ,ਮਨਵੀਰ ਸਿੰਘ ਹੁੰਦਲ,ਕਿਸ਼ਨ ਲਾਲ,ਹਰਜੀਤ ਸਿੰਘ,ਅਮਰਜੀਤ ਸਿੰਘ,ਹਰੀ ਸਿੰਘ,ਪਰਮਜੀਤ ਪੰਮਾ,ਹਰਜੀਤ ਸਿੰਘ,ਲੱਖਾ ਸਿੰਘ,ਸਤਵਿੰਦਰ ਸੈਣੀ,ਕਮਲਪ੍ਰੀਤ ਸਿੰਘ,ਬਲਵਿੰਦਰ ਸਿੰਘ,ਦਵਿੰਦਰ ਸਿੰਘ,ਪੰਮਾ ਮਸੀਹ,ਅਵਤਾਰ ਸਿੰਘ ਤਾਰੀ,ਅਮਰਜੀਤ ਸਿੰਘ ,ਰਾਜਬੀਰ ਸਿੰਘ,ਜਸਪ੍ਰੀਤ ਸਿੰਘ,ਮਨਬੀਰ ਸਿੰਘ ਬਾਜਵਾ,ਗੁਰਚਰਨ ਸਿੰਘ,ਜੋਗਿੰਦਰ ਸਿੰਘ ਪੇਟੀਆਂ ਵਾਲੇ,ਕਸਮੀਰ ਸਿੰਘ ਟੀ ਟੀ ਪ੍ਰਧਾਨ,ਚਰਨਜੀਤ ਸਿੰਘ ਮੱਲੀ,ਗੁਰਦਿਆਲ ਸਿੰਘ,ਠੇਕੇਦਾਰ ਕਸ਼ਮੀਰ ਸਿੰਘ,ਪ੍ਰੀਤਮ ਸਿੰਘ ਅਤੇ ਹਰਪਾਲ ਸਿੰਘ ਵੀ ਮੌਜੂਦ ਸਨ।

Translate »