ਬਠਿੰਡਾ, 18 ਜਨਵਰੀ -ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਭੁਪਿੰਦਰ ਸਿੰਘ ਰਾਏ ਨੇ ਅੱਜ ਬਠਿੰਡਾ ਜ਼ਿਲ•ੇ ਦੇ ਅਸਲਾ ਡੀਲਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਬਠਿੰਡਾ ਜ਼ਿਲ•ੇ ਦੇ ਕੁੱਲ 16 ਅਸਲਾ ਡੀਲਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਏ ਨੇ ਅਸਲਾ ਡੀਲਰਾਂ ਨੂੰ ਕਿਹਾ ਕਿ ਉਹ ਅਸਲੇ ਨਾਲ ਸੰਬੰਧਿਤ ਕਾਨੂੰਨ ਦੀ ਇੰਨ-ਬਿੰਨ ਪਾਲਣਾ ਕਰਨ। ਉਨ•ਾਂ ਦੱਸਿਆ ਕਿ ਪਹਿਲਾਂ ਪ੍ਰਤੀ ਅਸਲਾ ਜਮ•ਾਂ ਦੀ ਸਾਲਾਨਾ ਫੀਸ 6 ਰੁਪਏ ਹੁੰਦੀ ਸੀ ਅਤੇ ਨਵੀਆਂ ਹਦਾਇਤਾਂ ਅਨੁਸਾਰ ਇਹ 50 ਰੁਪਏ ਹੋ ਚੁੱਕੀ ਹੈ ਅਤੇ ਦੂਹਰੇ ਅਸਲੇ ਦੀ ਸੂਰਤ ਵਿਚ ਇਹ 75 ਰੁਪਏ ਹੈ। ਉਨ•ਾਂ ਅਸਲਾ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਰਸੀਦਾਂ ਸਮੇਤ ਲਿਖਤੀ ਰਿਪੋਰਟਾਂ ਪੇਸ਼ ਕਰਨ ਕਿ ਕਿੰਨਾ ਅਸਲਾ ਜਮ•ਾਂ ਹੋਇਆ ਹੈ।
ਸ੍ਰੀ ਭੁਪਿੰਦਰ ਸਿੰਘ ਰਾਏ ਨੇ ਕਿਹਾ ਕਿ ਅਸਲਾ ਡੀਲਰ ਪੰਜਾਬ ਅਸਲਾ ਕਾਨੂੰਨ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਕੋਈ ਵੀ ਸਟੋਰੇਜ ਸਮਰੱਥਾ ਤੋਂ ਵੱਧ ਅਸਲਾ ਨਾ ਰੱਖੇ। ਉਨ•ਾਂ ਕਿਹਾ ਕਿ ਅਸਲਾ ਡੀਲਰ ਆਪਣਾ ਰਿਕਾਰਡ ਪੂਰੀ ਤਰ•ਾਂ ਤਿਆਰ ਰੱਖਣ। ਸ੍ਰੀ ਰਾਏ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਗੰਨ ਹਾਊਸਾਂ ਦੀ ਚੈਕਿੰਗ ਕੀਤੀ ਜਾਵੇਗੀ। ਉਨ•ਾਂ ਇਹ ਵੀ ਕਿਹਾ ਕਿ ਜਮ•ਾਂ ਹੋਏ ਅਸਲੇ ਦੇ ਰੱਖ-ਰਖਾਅ ਅਤੇ ਸੁਰੱਖਿਆ ਦਾ ਪ੍ਰਬੰਧ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ। ਉਨ•ਾਂ ਦੱਸਿਆ ਕਿ ਮੌਜੂਦਾ ਸਮੇਂ ਬਠਿੰਡਾ ਅੰਦਰ 18,700 ਦੇ ਕਰੀਬ ਅਸਲਾ ਲਾਇਸੈਂਸ ਧਾਰਕ ਹਨ।