ਅੰਮ੍ਰਿਤਸਰ, 18 ਜਨਵਰੀ : ਚੋਣਾਂ ਨਾਲ ਸਬੰਧਤ ਉਮੀਦਵਾਰਾਂ ਦੇ ਫਲੈਕਸ ਬੋਰਡਾਂ, ਇਸ਼ਤਿਹਾਰਾਂ ਅਤੇ ਹੋਰ ਪ੍ਰਚਾਰ ਸਮੱਗਰੀ ‘ਤੇ ਪ੍ਰਿੰਟਰ, ਪਬਲਿਸ਼ਰ ਦਾ ਨਾਮ ਪਤਾ ਅਤੇ ਛਪਣ ਗਿਣਤੀ ਨੂੰ ਜਰੂਰ ਲਿਖਿਆ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਉਮੀਦਵਾਰ ਅਤੇ ਪ੍ਰਿੰਟਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਗੱਲ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ. ਬਲਜੀਤ ਸਿੰਘ ਨੇ ਅੱਜ ਆਪਣੇ ਦਫਤਰ ਵਿੱਚ ਫਲੈਕਸ ਬੋਰਡ ਛਾਪਣ ਵਾਲੀਆਂ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਨਾਲ ਕੀਤੀ ਇੱਕ ਮੀਟਿੰਗ ਦੌਰਾਨ ਕਹੀ। ਉਹਨਾਂ ਕਿਹਾ ਕਿ ਮਾਨਯੋਗ ਚੋਣ ਅਬਜ਼ਰਵਰਾਂ ਨੇ ਇਹ ਨੋਟ ਕੀਤਾ ਹੈ ਕਿ ਕੁਝ ਉਮੀਦਵਾਰਾਂ ਵੱਲੋਂ ਆਪਣੇ ਇਸ਼ਤਿਹਾਰਾਂ ਅਤੇ ਫਲੈਕਸ ਬੋਰਡਾਂ ‘ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਜਾਣਕਾਰੀ ਨਹੀਂ ਛਾਪੀ ਜਾ ਰਹੀ ਜਿਸਦਾ ਕਿ ਅਬਜ਼ਰਵਰ ਸਾਹਿਬਾਨ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ।
ਸ੍ਰ. ਬਲਜੀਤ ਸਿੰਘ ਨੇ ਅੱਗੇ ਕਿਹਾ ਕਿ ਫਲੈਕਸ ਬੋਰਡ ਅਤੇ ਇਸ਼ਤਿਹਾਰ ਛਾਪਣ ਵਾਲੀਆਂ ਪ੍ਰਿਟਿੰਗ ਪ੍ਰੈਸਾਂ ਕੋਲ ਉਮੀਦਵਾਰ ਜਦੋਂ ਵੀ ਕੋਈ ਪ੍ਰਚਾਰ ਸਮੱਗਰੀ ਛਪਾਵਾਉਣ ਲਈ ਲੈ ਕੇ ਆਉਂਦਾ ਹੈ ਤਾਂ ਸਬੰਧਤ ਪ੍ਰੈਸ ਉਸ ਇਸ਼ਤਿਹਾਰ, ਫਲੈਕਸ ਬੋਰਡ ਦੇ ਨਮੂਨੇ ਦੀ ਇੱਕ ਕਾਪੀ ਜ਼ਿਲ•ਾ ਚੋਣ ਦਫਤਰ ਵਿੱਚ ਜਰੂਰ ਜਮ•ਾਂ ਕਰਵਾਉਣ। ਪ੍ਰਿਟਿੰਗ ਪ੍ਰੈਸ ਵਾਲਿਆਂ ਨੂੰ ਹਦਾਇਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨ ਅਤੇ ਚੋਣਾਂ ਨੂੰ ਅਮਨ-ਪੂਰਵਕ ਨੇਪਰੇ ਚਾੜਨ ਵਿੱਚ ਜਿਲ•ਾ ਪ੍ਰਸ਼ਾਸਨ ਦਾ ਸਾਥ ਦੇਣ।