January 18, 2012 admin

ਮਾਲਵਾ ਖੇਤਰ ‘ਚ 3 ਕੈਂਸਰ ਹਸਪਤਾਲ, 6 ਮੈਡੀਕਲ ਕਾਲਜਾਂ ਦੀ ਸਥਾਪਨਾ ਕਰੇਗੀ ਕਾਂਗਰਸ: ਕੈਪਟਨ ਅਮਰਿੰਦਰ

ਫਰੀਦਕੋਟ, 18 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਬਣਨ ‘ਤੇ ਮਾਲਵਾ ਖੇਤਰ ‘ਚ ਤਿੰਨ ਕੈਂਸਰ ਹਸਪਤਾਲ, ਛੇ ਮੈਡੀਕਲ ਕਾਲਜ ਤੇ ਛੇ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਕਰਨ ਦਾ ਵਾਅਦਾ ਕੀਤਾ ਹੈ। ਉਥੇ ਹੀ, ਉਨ•ਾਂ ਨੇ ਕਾਂਗਰਸ ਵੱਲੋਂ ਗਰੀਬਾਂ ਨੂੰ ਵੱਧ ਤੋਂ ਵੱਧ ਰਿਆਇਤਾਂ ‘ਤੇ ਆਟਾ-ਦਾਲ ਅਤੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣਾ ਜਾਰੀ ਰੱਖਣ ਦੀ ਵੀ ਗੱਲ ਦੁਹਰਾਈ।
ਇਥੇ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਖੁਦ ਹੀ 2007 ਤੋਂ 2012 ਦੇ ਅਕਾਲੀ ਭਾਜਪਾ ਸਰਕਾਰ ਅਤੇ 2002 ਤੋਂ 2007 ਤੱਕ ਦੇ ਕਾਂਗਰਸ ਦੇ ਸ਼ਾਸਨਕਾਲ ਦੇ ਵਿਚਾਲੇ ਅੰਤਰ ਕਰਨ ਨੂੰ ਕਿਹਾ। ਉਨ•ਾਂ ਨੇ ਲੋਕਾਂ ਨੂੰ ਸੂਬੇ ‘ਚ ਕਾਂਗਰਸ ਸਰਕਾਰ ਬਣਾਉਣ ਲਈ ਪਾਰਟੀ ਨੂੰ ਆਪਣਾ ਸਮਰਥਨ ਸੁਨਿਸ਼ਚਿਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਬੇਹਤਰ ਨਿਰਣਾਂਇਕ ਹੋ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਸਹੀ ਫੈਸਲਾ ਲਓ ਅਤੇ ਇਹ ਕਾਂਗਰਸ ਨੂੰ ਸੱਤਾ ‘ਚ ਲਿਆਉਣਾ ਹੈ।
ਉਨ•ਾਂ ਨੇ ਹਰ ਮੋਰਚੇ ‘ਤੇ ਅਸਫਲ ਸਾਬਤ ਹੋਈ ਅਕਾਲੀ ਭਾਜਪਾ ਸਰਕਾਰ ‘ਤੇ ਵਰ•ਦੇ ਹੋਏ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਡਿਪੁਟੀ ਸੀ.ਐਮ ਸੁਖਬੀਰ ਬਾਦਲ ਨੂੰ ਉਨ•ਾਂ ਵੱਲੋਂ ਕੀਤੇ ਗਏ ਵਿਕਾਸ ਦਾ ਖੁਲਾਸਾ ਕਰਨ ਨੂੰ ਕਿਹਾ। ਉਨ•ਾਂ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਅਖਬਾਰੀ ਇਸ਼ਤਿਹਾਰਾਂ ‘ਚ ਦਿਖਾਈ ਜਾਣ ਵਾਲੀ ਬੁਲੇਟ ਟਰੇਨ ਜਪਾਨ ਦੀ ਹੈ ਅਤੇ ਅਸਮਾਨ ਨੂੰ ਛੁਹੰਦੀਆਂ ਇਮਾਰਤਾਂ ਨੂੰ ਅਮਰੀਕਾ ਤੋਂ ਲਿਆ ਗਿਆ ਹੈ। ਜੋ ਸਾਫ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਧੌਖਾ ਦੇਣ ਦੀ ਗੰਦੀ ਕੋਸ਼ਿਸ਼ ਹੈ।
ਜਿਸ ‘ਤੇ ਉਨ•ਾਂ ਨੇ ਸੁਖਬੀਰ ਨੂੰ ਦੱਸਣ ਨੂੰ ਕਿਹਾ ਕਿ ਇਸ਼ਤਿਹਾਰਾਂ ‘ਚ ਦਿਖਾਈ ਜਾਣ ਵਾਲੀਆਂ ਇਨ•ਾਂ ਬੁਲੇਟ ਟਰੇਨਾਂ ਨੂੰ ਉਹ ਪੰਜਾਬ ‘ਚ ਕਿੱਥੇ ਚਲਾ ਰਿਹਾ ਹੈ ਅਤੇ ਇਹ ਅਸਮਾਨ ਨੂੰ ਚੁੰਬਣ ਵਾਲੀਆਂ ਇਮਾਰਤਾਂ ਕਿਥੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਦੇ ਇਨ•ਾਂ ਝੂਠਾਂ ‘ਚ ਕੁਝ ਨਵਾਂ ਨਹੀਂ ਹੈ, ਜਦਕਿ ਮੁੱਖ ਮੰਤਰੀ ਤੇ ਡਿਪੁਟੀ ਸੀ.ਐਮ ਨੂੰ ਤਾਂ ਝੂਠ ਬੋਲਣ ਦੀ ਆਦਤ ਹੈ। ਜਿਨ•ਾਂ ਦੀ ਕਿਸੇ ਵੀ ਗੱਲ ‘ਤੇ ਭਰੌਸਾ ਨਹੀਂ ਕੀਤਾ ਜਾ ਸਕਦਾ।
ਇਸ ਲੜੀ ਹੇਠ ਆਪਣੀ ਆਦਤ ਦੇ ਅਨੁਸਾਰ ਦੋਵੇਂ ਪਿਓ ਪੁੱਤ ਝੂਠ ਨੂੰ ਫੈਲਾ ਰਹੇ ਹਨ ਅਤੇ ਲੋਕਾਂ ਨੂੰ ਕਹਿ ਰਹੇ ਹਨ ਕਿ ਜਦੋਂ ਕਾਂਗਰਸ ਸੱਤਾ ‘ਚ ਆਏਗੀ ਤਾਂ ਉਹ ਆਟਾ ਦਾਲ ਸਕੀਮ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਬੰਦ ਕਰ ਦੇਵੇਗੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸਲ ‘ਚ ਆਟਾ ਦਾਲ ਸਕੀਮ ‘ਚ ਸੁਧਾਰ ਲਿਆਇਆ ਜਾਵੇਗਾ ਅਤੇ ਗਰੀਬਾਂ ਨੂੰ ਹੋਰ ਰਿਆਇਤਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਕਾਂਗਰਸ ਸਰਕਾਰ ਨੇ ਹੀ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਸ਼ੁਰੂਆਤ ਕੀਤੀ ਸੀ। ਅਜਿਹੇ ‘ਚ ਇਸਨੂੰ ਵਾਪਿਸ ਲੈਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ•ਾਂ ਨੇ ਕਿਹਾ ਕਿ ਰਾਜ ਇਹ ਸੁਨਿਸ਼ਚਿਤ ਕਰਨ ਨੂੰ ਪ੍ਰਤੀਬੱਧ ਹੈ ਕਿ ਆਪਣੀਆਂ ਫਸਲਾਂ ਦੇ ਰੇਟਾਂ ਤੋਂ ਲਾਭ ਨਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਮੁਆਵਜਾ ਦੇ ਕੇ ਉਨ•ਾਂ ਦਾ ਨੁਕਸਾਨ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਦੀਵਾਲੀਏਪਣ ਦੀ ਸਥਿਤੀ ‘ਚ ਧਕੇਲ ਦਿੱਤਾ ਹੈ। ਖਜਾਨੇ ਨੂੰ ਲਗਭਗ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਥੇ ਧੰਨ ਹੀ ਉਪਲਬਧ ਨਹੀਂ ਹੈ। ਇਸ ਸਬੰਧ ‘ਚ ਉਨ•ਾਂ ਨੇ ਖੁਲਾਸਾ ਕੀਤਾ ਕਿ ਸਰਕਾਰ ਦੇ ਕੋਲ ਪੈਸਾ ਨਾ ਹੋਣ ਦੇ ਚਲਦੇ 2000 ਕਰੋੜ ਰੁਪਏ ਤੱਕ ਦੇ ਬਿੱਲ ਲਟਕੇ ਹੋਏ ਹਨ।
ਇਸ ਮੌਕੇ ‘ਤੇ ਮੌਜੂਦਾ ਐਮ.ਐਲ.ਏ ਤੇ ਫਰੀਦਕੋਟ ਤੋਂ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ।

Translate »