January 18, 2012 admin

ਛੇ ਰੋਜਾ 57ਵੀਂ ਰਾਸਟਰੀ ਸਕੂਲ ਅਥਲੈਟਿਕਸ ਚੈਂਪੀਅਨਸਿਪ ਦਾ ਧੂਮ-ਧੜੱਕੇ ਨਾਲ ਆਰੰਭ

ਲੁਧਿਆਣਾ, 18 ਜਨਵਰੀ : 57ਵੀਂ ਰਾਸਟਰੀ ਸਕੂਲ ਅਥਲੈਟਿਕਸ ਚੈਂਪੀਅਨਸਿਪ ਦਾ ਅੱਜ ਇਥੇ ਖਿਡਾਰੀਆਂ ਅਤੇ ਦਰਸਕਾਂ ਨਾਲ ਖਚਾਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਖੇ ਪੂਰੀ ਸਾਨੋ-ਸੌਕਤ ਨਾਲ ਆਗਾਜ ਹੋਇਆ । ਛੇ ਰੋਜਾ ਇਸ ਚੈਂਪੀਅਨਸਿਪ ਦਾ ਰਸਮੀ ਉਦਘਾਟਨ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਹੁਸਨ ਲਾਲ ਨੇ ਕੀਤਾ । ਉਨ•ਾਂ ਇਸ ਮੌਕੇ ਇਸ ਚੈਂਪੀਅਨਸਿਪ ਦਾ ਝੰਡਾ ਲਹਿਰਾਇਆ ਅਤੇ ਗੁਬਾਰੇ ਛੱਡੇ । ਉਨ•ਾਂ ਮੁੱਖ ਸਕੱਤਰ ਪੰਜਾਬ ਸ੍ਰੀ ਐਸ.ਸੀ.ਅਗਰਵਾਲ , ਜੋ ਕਿ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪੁੱਜ ਸਕੇ, ਵੱਲੋਂ ਖਿਡਾਰੀਆਂ ਦੇ ਨਾਂ ਭੇਜਿਆ ਗਿਆ ਸੰਦੇਸ ਪੜਿ•ਆ, ਜਿਸ ਵਿੱਚ ਉਨ•ਾਂ ਖੇਡਾਂ ਦੇ ਵੱਖ-ਵੱਖ ਵਰਗ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਕਾਮਯਾਬੀ ਲਈ ਸੁਭਕਾਮਨਾਵਾਂ ਦਿੱਤੀਆਂ ।
ਸਕੱਤਰ ਸਿੱਖਿਆ ਵਿਭਾਗ ਨੇ ਕਿਹਾ ਕਿ ਦੇਸ ਦੇ ਸਾਰੇ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਤੋਂ 14, 17 ਅਤੇ 19 ਸਾਲ ਤੋਂ ਘੱਟ ਉਮਰ ਵਰਗ ਦੇ ਕਰੀਬ 3500 ਲੜਕੇ ਅਤੇ ਲੜਕੀਆਂ ਇਸ ਚੈਂਪੀਅਨਸਿਪ ਵਿੱਚ ਭਾਗ ਲੈ ਰਹੇ ਹਨ । ਉਨ•ਾਂ ਦੱਸਿਆ ਕਿ ਇਸ ਚੈਂਪੀਅਨਸਿਪ ਵਿੱਚ ਇਨ•ਾਂ ਸਾਰੇ ਖਿਡਾਰੀਆਂ ਨੂੰ ਜਿਥੇ ਆਪਣੀ ਖੇਡ ਪ੍ਰਤਿਭਾ ਦਾ ਮੁਜਾਹਰਾ ਕਰਨ ਦਾ ਮੌਕਾ ਮਿਲੇਗਾ ਉਥੇ ਖਿਡਾਰੀ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦਾ ਵੀ ਗਿਆਨ ਹਾਸਿਲ ਕਰ ਸਕਣਗੇ । ਉਨ•ਾਂ ਆਖਿਆ ਕਿ ਅਜਿਹੇ ਰਾਸਟਰ ਪੱਧਰ ਦੇ ਖੇਡ ਮੁਕਾਬਲੇ ਜਿਥੇ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹਨ ਉਥੇ ਖਿਡਾਰੀਆਂ ਵਿੱਚ ਦੇਸ ਭਗਤੀ ਦੀ ਭਾਵਨਾ ਵੀ ਪੈਦਾ ਕਰਦੇ ਹਨ । ਉਨ•ਾਂ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਪ੍ਰਦੇਸ ਦਾ ਨਾਂ ਰੌਸਨ ਕਰਨ ਵਾਸਤੇ ਮੁਕਾਬਲੇ ਦੀ ਭਾਵਨਾ ਨਾਲ ਖੇਡਣ । ਉਨ•ਾਂ ਭਰੋਸਾ ਦਿਵਾਇਆ ਕਿ ਸਿੱਖਿਆ ਵਿਭਾਗ ਵੱਲੋਂ ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਮਹਿਮਾਨ ਨਿਵਾਜੀ ਦੇ ਸਾਰੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ । ਉਨ•ਾਂ ਆਖਿਆ ਇਸ ਚੈਂਪੀਅਨਸਿਪ ਦੇ ਜੇਤੂ ਖਿਡਾਰੀ ਅੰਤਰ-ਰਾਸਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਦੇਸ ਦਾ ਨਾਮ ਰੌਸਨ ਕਰਨਗੇ ।
ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਨੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਵੱਲੋਂ ਕੀਤੇ ਗਏ ਸਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਗਿਆ ।  ਪੰਜਾਬ ਦੀ ਲੰਬੀ ਛਾਲ ਵਿੱਚ ਰਾਸਟਰੀ ਪੱਧਰ ਦੀ ਸੋਨ ਤਮਗਾ ਜੇਤੂ ਖਿਡਾਰਨ ਭੂਮਿਕਾ ਠਾਕੁਰ ਨੇ ਇਸ ਚੈਂਪੀਅਨਸਿਪ ਵਿੱਚ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਵਾਈ । ਇਸ ਮੌਕੇ ਕੌਮੀ ਪੱਧਰ ਦੇ ਖਿਡਾਰੀਆਂ ਨੇ ਮਸਾਲ ਜਗਾਉਣ ਦੀ ਰਸਮ ਅਦਾ ਕੀਤੀ । ਇਸ ਉਦਘਾਟਨੀ ਸਮਾਗਮ ਵਿੱਚ ਡੀ.ਪੀ.ਆਈ ਸਕੂਲ ਸ੍ਰੀ ਅਵਤਾਰ ਚੰਦ ਸਰਮਾ, ਡਿਪਟੀ ਪ੍ਰਬੰਧਕੀ ਸਕੱਤਰ ਸ੍ਰੀ ਰੁਪਿੰਦਰ ਸਿੰਘ, ਡਿਪਟੀ ਡਾਇਰੈਕਟਰ ਸ੍ਰੀਮਤੀ ਦਰਸਨ ਕੌਰ, ਸਰਕਲ ਸਿੱਖਿਆ ਅਫਸਰ ਨਾਭਾ ਸ੍ਰੀਮਤੀ ਗੁਰਮੀਤ ਕੌਰ, ਜਿਲ•ਾ ਖੇਡ ਅਫਸਰ ਸ੍ਰੀ ਸੁਰਜੀਤ ਸਿੰਘ ਸੰਧੂ ਅਤੇ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਸੁਦੇਸ ਬਜਾਜ ਤੋਂ ਇਲਾਵਾ ਸਿੱਖਿਆ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀ ਵੀ ਸਾਮਲ ਹੋਏ ।

Translate »