January 19, 2012 admin

ਖੇਤੀ ਇੰਜੀਨੀਅਰਿੰਗ ਕਾਲਜ ਦੀ ਕਨਵੋਕੇਸ਼ਨ 27 ਜਨਵਰੀ ਨੂੰ

ਲੁਧਿਆਣਾ:19 ਜਨਵਰੀ : ਪੰਜਾਬ ਐਗਰੀਕਲਰਚਲ ਯੂਨੀਵਰਸਿਟੀ ਦੇ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਲਾਜ ਦੀ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਗਮ 27 ਜਨਵਰੀ ਨੂੰ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਕੱਤਰ (ਫੂਡ ਅਤੇ ਪਬਲਿਕ ਡਿਸਟਰੀਬਿਊਸ਼ਨ) ਡਾ:ਬੀ ਸੀ ਗੁਪਤਾ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਸਮਾਗਮ ਦੀ ਪ੍ਰਧਾਨਗੀ ਕਰਨਗੇ। ਡਾ: ਲੁਬਾਣਾ ਨੇ ਦੱਸਿਆ ਕਿ ਖੇਤੀਬਾੜੀ ਇੰਜੀਨੀਅਰਿੰਗ ਦੇ 248 ਵਿਦਿਆਰਥੀਆਂ ਨੂੰ ਬੀ ਟੈਕ ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ ਜਦੋਂ ਕਿ ਤਿੰਨ ਗੋਲਡ ਮੈਡਲ, 72 ਮੈਡਲ ਸਰਟੀਫਿਕੇਟ ਅਤੇ 99 ਕਾਲਜ ਕਲਰ ਵੀ ਇਸ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਦੇ ਨਾਲ ਹੀ 11 ਟੈਫੇ ਐਵਾਰਡ ਅਤੇ 13 ਚਲੰਤ ਟਰਾਫੀਆਂ ਭੇਂਟ ਕੀਤੀਆਂ ਜਾਣਗੀਆਂ। ਡਾ: ਲੁਬਾਣਾ ਨੇ ਦੱਸਿਆ ਕਿ ਕਨਵੋਕੇਸ਼ਨ ਸਮਾਗਮ ਪੂਰੇ 2.00 ਵਜੇ ਸ਼ੁਰੂ ਹੋ ਜਾਵੇਗਾ। ਉਨ•ਾਂ ਦੱਸਿਆ ਕਿ ਕਨਵੋਕੇਸ਼ਨ ਸੰਬੰਧੀ ਰਿਹਰਸਲ 26 ਜਨਵਰੀ ਨੂੰ ਠੀਕ 11.00 ਸਵੇਰੇ ਹੋਵਗੀ।

Translate »