January 19, 2012 admin

ਸੀ.ਪੀ.ਆਈ.(ਐਮ) ਵੱਲੋਂ ਪੰਜਾਬ ਦੇ ਵੋਟਰਾਂ ਨੂੰ ਅਪੀਲ ‘ਚ ਕਿਸਾਨਾਂ ਦੇ ਕਰਜ਼ੇ ਮੁਆਫੀ, ਸਨਅਤੀ ਕਾਮਿਆਂ ਦੀ ਘੱਟੋ-ਘੱਟ ਉਜ਼ਰਤ 10 ਹਜ਼ਾਰ ਰੁਪਏ ਅਤੇ ਚੰਡੀਗੜ• ਪੰਜਾਬ ਨੂੰ ਤਬਦੀਲ ਕਰਾਉਣ ਦਾ ਵਾਅਦਾ

ਚੰਡੀਗੜ•/19 ਜਨਵਰੀ : ਸੀ.ਪੀ.ਆਈ. (ਐਮ) ਨੇ ਪੰਜਾਬ ਦੇ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਹਰਾ ਕੇ ਬਿਨਾਂ ਕਿਸੇ ਭੈਅ ਦੇ ਪੰਜਾਬ ਦੀ ਖੁਸ਼ਹਾਲੀ ਅਤੇ ਜਮਹੂਰੀ ਵਿਕਾਸ ਲਈ ਸਾਂਝੇ ਮੋਰਚੇ ਅਤੇ ਸੀ.ਪੀ.ਆਈ.(ਐਮ.) ਦੇ ਉਮੀਦਵਾਰਾਂ ਨੂੰ ਜਿਤਾਕੇ ਭੇਜਣ।
ਪਾਰਟੀ ਨੇ ਕਿਹਾ ਕਿ ਇਨ•ਾਂ ਦੋਵੇਂ ਧਿਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਸੂਬੇ ਦੇ ਇਕ ਕਰੋੜ ਤੋਂ ਵਧੇਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਕੇ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਅਤੇ ਪੰਜਾਬ ਵਿਕਾਸ ਦੇ ਪੱਖੋਂ ਡਿੱਗਕੇ 14ਵੇਂ ਸਥਾਨ ਉਪਰ ਆ ਚੁੱਕਾ ਹੈ।
ਅੱਜ ਇੱਥੇ ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਵੋਟਰਾਂ ਨੂੰ ਅਪੀਲ ਵਿਚ ਭਰੋਸਾ ਦਿੱਤਾ ਹੈ ਕਿ ਪਾਰਟੀ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਅਤੇ ਕੇਰਲਾ ਪੈਟਰਨ ਉਪਰ ਕਰਜ਼ਾ ਮੁਆਫੀ ਦੀ ਵਿਵਸਥਾ ਕਰਕੇ ਖੁਦਕੁਸ਼ੀਆਂ ਨੂੰ ਠੱਲ• ਪਾਉਣ ਅਤੇ ਕਿਸਾਨਾਂ ਨੂੰ 4 ਪ੍ਰਤੀਸ਼ਤ ਵਿਆਜ਼ ਦਰ ਉਪਰ ਕਰਜ਼ਾ ਦਿਵਾਉਣ, ਖੇਤੀ ਸੈਕਟਰ ਲਈ 24 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ, ਕਿਸਾਨਾਂ ਨੂੰ ਸਸਤੇ ਭਾਅ ਉਤੇ ਵਧੀਆ ਕੁਆਲਟੀ ਦੇ ਬੀਜ, ਖਾਦਾਂ, ਨਦੀਨ ਅਤੇ ਕੀਟਨਾਸ਼ਕ ਦਵਾਈਆਂ ਆਦਿ ਦਾ ਪ੍ਰਬੰਧ ਕਰਾਉਣ, ਕਿਸਾਨੀ ਜਿਨਸਾਂ ਦੇ ਲਾਹੇਵੰਦ ਭਾਅ ਦੇਣ ਲਈ ਘੱਟੋ-ਘੱਟ ਸਮਰਥਨ ਮੁੱਲ ਸਰਕਾਰ ਦੁਆਰਾ ਨਿਸ਼ਚਿਤ ਕਰਨ ਦੀ ਨੀਤੀ ਬਹਾਲ ਰੱਖਣ, ਨਿੱਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਸੱਟੇਬਾਜ਼ੀ ਅਤੇ ਫਾਰਵਰਡ ਟਰੇਡਿੰਗ ਖਤਮ ਕਰਾਉਣ ਲਈ ਸਿੰਚਾਈ ਸਹੂਲਤਾਂ ਵਿਚ ਵਾਧਾ ਕਰਨ ਅਤੇ ਖੋਜ ਆਦਿ ਉਪਰ ਵਧੇਰੇ ਸਰਕਾਰੀ ਪੂੰਜੀ ਨਿਵੇਸ਼ ਕਰਾਉਣ ਲਈ ਕੰਮ ਕਰੇਗੀ।
ਸਾਥੀ ਵਿਰਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ, ਖੇਤੀ ਸੰਕਟ, ਸਿਹਤ ਸਹੂਲਤਾਂ ਅਤੇ ਵਿਦਿਆ ਦਾ ਮਹਿੰਗਾ ਹੋਣਾ, ਵਿੱਤੀ ਸੰਕਟ ਜਿਹੇ ਮਸਲਿਆਂ ਲਈ ਦੋਵੇਂ ਧਿਰਾਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਜ਼ਿੰਮੇਵਾਰ ਹਨ। ਜਿਹੜੀਆਂ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰ ਰਹੀਆਂ ਹਨ। ਇਨ•ਾਂ ਦੋਵੇਂ ਧਿਰਾਂ ਨੇ ਇਨ•ਾਂ ਭੱਖਦੇ ਮਸਲਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ ਸਗੋਂ ਹਮੇਸ਼ਾ ਅੱਖੋ ਪਰੋਖੇ ਕੀਤਾ ਹੈ।
ਉਨ•ਾਂ ਸਨਅਤੀ ਮਜ਼ਦੂਰਾਂ ਸਬੰਧੀ ਕਿਹਾ ਕਿ ਪਾਰਟੀ ਸਨਅਤੀ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਫੌਰੀ ਵਾਧਾ ਕਰਕੇ ਗੈਰ ਹੁਨਰਮੰਦ ਮਜ਼ਦੂਰਾਂ ਦੀ ਉਜਰਤ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ, ਠੇਕੇਦਾਰੀ ਸਿਸਟਮ ਖਤਮ ਕਰਨ, ਖੇਤ ਮਜ਼ਦੂਰਾਂ ਲਈ ਘੱਟੋ ਘੱਟ 250 ਰੁਪਏ ਰੋਜ਼ਾਨਾ ਦਿਹਾੜੀ ਅਤੇ ਇਨ•ਾਂ ਮਜ਼ਦੂਰਾਂ ਨੂੰ ਸਾਲ ਵਿਚ 200 ਦਿਨ ਰੁਜ਼ਗਾਰ ਯਕੀਨੀ ਬਣਾਏ ਜਾਣ ਲਈ, ਸਰਕਾਰੀ ਡੀਪੂਆਂ ਰਾਹੀਂ 14 ਜ਼ਰੂਰੀ ਵਸਤਾਂ ਸਸਤੇ ਭਾਅ ‘ਤੇ ਮੁਹੱਈਆ ਕਰਵਾਏ ਜਾਣ ਲਈ ਸੰਘਰਸ਼ ਕਰੇਗੀ।
ਸਾਥੀ ਵਿਰਦੀ ਨੇ ਕਿਹਾ ਕਿ ਔਰਤਾਂ ਉਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਅਸਰਦਾਰ ਕਦਮ ਚੁੱਕੇ ਜਾਣ, ਦਾਜ ਵਿਰੋਧੀ ਅਤੇ ਘਰੇਲੂ ਹਿੰਸਾ ਸੁਰੱਖਿਆ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਾਉਣ ਅਤੇ ਔਰਤਾਂ ਲਈ ਅਸੈਂਬਲੀ ਵਿਚ 33 ਫੀਸਦੀ ਰਾਖਵਾਂਕਰਨ ਯਕੀਨੀ ਬਣਾਉਣ ਲਈ ਯਤਨ ਕਰੇਗੀ।
ਉਨ•ਾਂ ਕਿਹਾ ਕਿ ਚੰਡੀਗੜ• ਪੰਜਾਬ ਨੂੰ ਤਬਦੀਲ ਕਰਾਉਣ, ਦਰਿਆਈ ਪਾਣੀਆਂ ਦੀ ਨਿਆਂਇਕ ਵੰਡ ਅਤੇ ਇਲਾਕਾਈ ਦਾਅਵਿਆਂ ਦਾ ਹੱਲ ਰਜੀਵ-ਲੌਂਗੋਵਾਲ ਸਮਝੌਤੇ ਦੇ ਚੌਖਟੇ ਵਿਚ ਕਰਾਉਣ ਲਈ ਉਪਰਾਲੇ ਕੀਤੇ ਜਾਣਗੇ। ਕਮਿਊਨਿਸਟ ਆਗੂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਸਸਤੀਆਂ ਅਤੇ ਇਹ ਸਹੂਲਤਾਂ ਸਮਾਜ ਦੇ ਸਾਰੇ ਵਰਗਾਂ ਦੀ ਪਹੁੰਚ ਵਿਚ ਹੋਣ, ਖਾਲੀ ਅਸਾਮੀਆਂ ‘ਤੇ ਅਧਿਆਪਕ ਭਰਤੀ ਕੀਤੇ ਜਾਣ, ਪੇਂਡੂ ਅਤੇ ਪੱਛੜੇ ਖੇਤਰਾਂ ਵਿਚ ਆਈ.ਟੀ.ਆਈਜ਼ ਸੰਸਥਾਵਾਂ ਖੋਲ•ੇ ਜਾਣ ਅਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ‘ਤੇ ਕੰਟਰੋਲ ਵਾਸਤੇ ਰੈਗੂਲੇਸ਼ਨ ਬਣਾਉਣ ਸਬੰਧੀ ਕੰਮ ਕੀਤਾ ਜਾਵੇਗਾ।
ਉਨ•ਾਂ ਕਿਹਾ ਕਿ ਸਰਕਾਰੀ ਵਿਭਾਗਾਂ ਅਤੇ ਦਫ਼ਤਰਾਂ ਵਿਚ ਪੰਜਾਬੀ ਵਿਚ ਕੰਮ ਕਰਨ ਨੂੰ ਯਕੀਨੀ ਬਣਾਉਣ ਸਮੇਤ ਸੱਭਿਆਚਾਰ ਉਤੇ ਹੋ ਰਹੇ ਸਾਮਰਾਜੀ, ਪਿਛਾਖੜੀ ਅਤੇ ਹਨੇਰ ਬਿਰਤੀਵਾਦੀ ਹਮਲਿਆਂ ਨੂੰ ਰੋਕਣ ਅਤੇ ਵਿਗਿਆਨਕ, ਧਰਮ ਨਿਰਪੱਖ ਤੇ ਜਮਹੂਰੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ।
ਸਾਥੀ ਵਿਰਦੀ ਨੇ ਕਿਹਾ ਕਿ ਸਾਰੇ ਸਰਕਾਰੀ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਸੂਚਨਾ ਦੇ ਅਧਿਕਾਰ ਕਾਨੂੰਨ ਨੂੰ ਅਮਲ ਵਿਚ ਲਿਆ ਕੇ ਸਖਤੀ ਨਾਲ ਲਾਗੂ ਕਰਨ ਅਤੇ ਹਰ ਪੱਧਰ ‘ਤੇ ਭ੍ਰਿਸ਼ਟਾਚਾਰ ਰੋਕਣ ਲਈ ਲੋਕਾਂ ਦੀ ਸਮੂਲੀਅਤ ਉਤੇ ਅਧਾਰਤ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਜਾਵੇਗੀ। ਉਨ•ਾਂ ਕਿਹਾ ਕਿ ਸ਼ਹਿਰਾਂ ਅਤੇ ਕਸਬਿਆਂ ਵਿਚ ਆਮ ਲੋਕਾਂ ਦੀਆਂ ਬਸਤੀਆਂ ਵਿਚ ਪੀਣ ਦੇ ਪਾਣੀ, ਸੀਵਰੇਜ, ਸੜਕਾਂ, ਲਾਈਟਾਂ, ਪਾਰਕਾਂ ਆਦਿ ਦੀ ਢੁੱਕਵੀਂ ਵਿਵਸਥਾ ਕਕਰਨ ਅਤੇ ਪਾਣੀ, ਸੀਵਰੇਜ, ਬਿਜਲੀ ਤੇ ਬੱਸ ਕਿਰਾਏ ਵਿਚ ਕੀਤੇ ਵਾਧੇ ਵਿਚ ਕਮੀ ਕਰਵਾਉਣ ਲਈ ਯਤਨ ਕੀਤੇ ਜਾਣਗੇ।
ਕਾਮਰੇਡ ਵਿਰਦੀ ਨੇ ਪੰਜਾਬ ਦੇ ਵੋਟਰਾਂ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੋਵਾਂ ਨੂੰ ਲੱਕ ਤੋੜਵੀ ਹਾਰ ਦੇਣ ਅਤੇ ਸੀ.ਪੀ.ਆਈ. (ਐਮ) ਅਤੇ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾਉਣ। ਉਨ•ਾਂ ਕਿਹਾ ਕਿ ਸੀ ਪੀ ਆਈ (ਐਮ), ਪੀਪਲਜ਼ ਪਾਰਟੀ ਆਫ਼ ਪੰਜਾਬ, ਸੀ ਪੀ ਆਈ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ‘ਤੇ ਅਧਾਰਿਤ ਸਾਂਝਾ ਮੋਰਚਾ ਲੋਕਾਂ ਲਈ ਜਵਾਬਦੇਹ ਅਤੇ ਸੰਵੇਦਨਸ਼ੀਲ ਸਰਕਾਰ ਮੁਹੱਈਆ ਕਰੇਗਾ, ਜਿਸਦੇ ਫਲਸਰੂਪ ਖੁਸ਼ਹਾਲ ਪੰਜਾਬ ਹੋਂਦ ਵਿਚ ਆਵੇਗਾ।

Translate »