ਗੁਰਦਾਸਪੁਰ, 19 ਜਨਵਰੀ : ਸ੍ਰੀ ਜਸਬੀਰ ਸਿੰਘ ਰਿਟਰਨਿੰਗ ਅਫ਼ਸਰ, ਹਲਕਾ 009 ਫ਼ਤਿਹਗੜ• ਚੂੜੀਆਂ -ਕਮ-ਜ਼ਿਲ•ਾ ਟਰਾਂਪੋਰਟ ਅਫ਼ਸਰ , ਗੁਰਦਾਸਪੁਰ ਨੇ ਚੋਣਾਂ ਵਿੱਚ ਖੜ•ੇ ਉਮੀਦਵਾਰਾਂ ਨੂੰ ਜਾਣਕਾਰੀ ਦੇਦਿੰਆਂ ਦੱਸਿਆ ਕਿ ਵਿਧਾਨ ਸਭਾ ਦੀ ਪੋਲਿੰਗ ਲਈ ਈ.ਵੀ.ਐਮਸ (ਇਲੈਕਟਰੋਨਿਕ ਵੋਟਿੰਗ ਮਸ਼ੀਨ) ਮਿਤੀ 23 ਜਨਵਰੀ 2012 ਨੂੰ ਸਵੇਰੇ 11 ਵਜੇ ਕਾਊਟਿੰਗ ਸੈਂਟਰ ( ਸੁਖਜਿੰਦਰਾ ਪੋਲਟੈਕਨੀਕਲ ਵਿੰਗ, ਗੁਰਦਾਸਪੁਰ) ਵਿਖੇ ਤਿਆਰ ਕੀਤੀਆਂ ਜਾਣੀਆਂ ਹਨ। ਉਨਾ ਹਲਕੇ ਫ਼ਤਿਹਗੜ• ਚੂੜੀਆਂ ਨਾਲ ਸਬੰਧਿਤ ਚੋਣਾਂ ਲੜ ਰਹੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਹਾ ਕਿ ਉਪਰੋਕਤ ਮਿਤੀ ਅਤੇ ਸਥਾਨ ਉੱਤੇ ਉਮੀਦਵਾਰ ਖੁਦ ਜਾਂ ਆਪਦੇ ਕਿਸੇ ਏਜੰਟ ਵਲੋਂ ਇਸ ਈ.ਵੀ.ਐਮਸ ਦੀ ਤਿਆਰੀ ਸਬੰਧੀ ਜਰੂਰ ਹਾਜ਼ਰ ਹੋਣ।