January 19, 2012 admin

ਕਾਂਗਰਸ ਸਰਕਾਰ ਬਣਨ ਤੇ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ : ਬੀਰਮੀ

ਕਿਹਾ- ਆਤਮ ਨਗਰ ਹਲਕੇ ‘ਚ ਮੇਰੀ ਆਤਮ ਰਹਿੰਦੀ ਹੈ
ਲੁਧਿਆਣਾ, 19 ਜਨਵਰੀ। ਸੂਬੇ ਦੀ ਆਰਥਿਕ ਰਾਜਧਾਨੀ ਲੁਧਿਆਣਾ ਦੇ ਅਤਿ ਮਹੱਤਵਪੂਰਨ ਹਲਕਾ ਆਤਮ ਨਗਰ ਤੋਂ ਕਾਗਰਸੀ ਉਮੀਦਵਾਰ ਸ. ਮਲਕੀਤ ਸਿੰਘ ਬੀਰਮੀ ਨੂੰ ਹਰ ਵਰਗ ਦਾ ਪੂਰਨ ਸਮਰੱਥਨ ਮਿਲ ਰਿਹਾ ਹੈ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਇਲਾਕਾ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ਦੇ ਸੱਦੇ ਤੇ ਸ. ਬੀਰਮੀ ਸਰੀਰਿਕ ਦੁੱਖ ਨੂੰ ਭੁਲਾ ਕੇ ਗਲੀ-ਮਹੁੱਲਿਆਂ ਵਿਚ ਹੁੰਦੇ ਹੋਏ ਸਥਾਨਕ ਵਾਰਡ-68 ਸਥਿਤ ਵਿਸ਼ਵਕਰਮਾ ਕਲੋਨੀ ਜਾ ਪਹੁੰਚੇ। ਜਿਥੇ ਮਹਿਲਾ ਕਾਗਰਸ ਦੀ ਸਾਬਕਾ ਪ੍ਰਧਾਨ ਊਸ਼ਾ ਮਲਹੋਤਰਾ ਤੇ ਵਾਰਡ ਪ੍ਰਧਾਨ ਗੁਰਬਚਨ ਸਿੰਘ ਸ਼ੌਕੀ ਦੇ ਘਰ ਮੀਟਿੰਗ ਦਾ ਆਯੋਜਿਤ ਕੀਤਾ ਗਿਆ। ਮੀਟਿੰਗ ਵਿਚ ਮਹਿਲਾ ਕਾਗਰਸ ਦੀ ਸਾਬਕਾ ਪ੍ਰਧਾਨ ਊਸ਼ਾ ਮਲਹੋਤਰਾ ਨੇ ਜਿੱਤ ਦਾ ਭਰੋਸਾ ਦਿਵਾਇਆ। ਮੀਟਿੰਗ ਦੌਰਾਨ ਵਰਕਰ ਤੇ ਇਲਾਕਾ ਨਿਵਾਸੀਆਂ ਦੇ ਇੱਕਠ ਤੋਂ ਭਾਵਕ ਹੋ ਕੇ ਸ. ਬੀਰਮੀ ਨੇ ਕਿਹਾ ਕਿ ਉਨ•ਾਂ ਦੀ ਆਤਮਾ ਤਾ ਆਤਮ ਨਗਰ ਵਿਚ ਰਹਿੰਦੀ ਹੈ। ਇਥੇ ਬੁਜਰਗਾ ਨੇ ਉਨ•ਾਂ ਨੂੰ ਸਦਾ ਪਿਆਰ ਦਿੱਤਾ ਹੈ ਅਤੇ ਨੌਜਵਾਨ ਪੀੜੀ ਉਨ•ਾਂ ਨਾਲ ਹਮੇਸ਼ਾਂ ਹੀ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਉਨ•ਾਂ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਰ ਤੋ ਹੱਲ ਕਰਨ ਦਾ ਯਤਨ ਕਰਨਗੇ। ਕਾਂਗਰਸ ਦੀ ਸਰਕਾਰ ਬਣਨ  ਤੇ ਹਰ ਛੋਟੇ ਵੱਡੇ ਇੰਡਸਟਰੀ ਮਾਲਿਕਾ, ਮੇਹਨਤਕਸ਼ ਲੋਕਾਂ ਅਤੇ ਸਮਾਜ ਦੇ ਹਰ ਵਰਗ ਦੀ ਤਰੱਕੀ ਲਈ ਨਵੀਆਂ ਯੋਜਨਾਵਾਂ ਬਣਾਈਆ ਜਾਣਗੀਆਂ। ਇਸ ਤੋਂ ਉਤਸ਼ਾਹਿਤ ਹੋ ਕੇ ਇਲਾਕਾ ਨਿਵਾਸੀਆ ਤੇ ਪਾਰਟੀ ਵਰਕਰਾਂ ਨੇ ਵੀ ਸ. ਬੀਰਮੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਵਾਈਸ ਚੇਅਰਮੈਨ ਜਗਤਾਰ ਸਿੰਘ ਮਠਾੜੂ, ਸੰਤੋਖ ਸਿੰਘ, ਕਰਮਜੀਤ ਸਿੰਘ, ਗੁਰਬਚਨ ਸਿੰਘ, ਮੋਹਨ ਸਿੰਘ ਭੈਣੀ, ਜਨਕਰਾਜ ਚੰਦੇਲ, ਜੋਗਿੰਦਰ ਸਿੰਘ, ਪਰਮਜੀਤ ਕੌਰ ਤੌਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।

Translate »