ਪਟਿਆਲਾ: 19 ਜਨਵਰੀ : ” ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪਟਿਆਲਾ ਜ਼ਿਲ•ੇ ਦੇ 12 ਲੱਖ 28 ਹਜ਼ਾਰ 924 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ” ਇਹ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਇਹਨਾਂ ਵਿੱਚੋਂ 6 ਲੱਖ 52 ਹਜ਼ਾਰ 29 ਮਰਦ ਵੋਟਰ ਅਤੇ 5 ਲੱਖ 76 ਹਜ਼ਾਰ 895 ਔਰਤ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।
ਜ਼ਿਲ•ਾ ਚੋਣ ਅਫਸਰ ਨੇ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ ਵਿੱਚ ਕੁੱਲ 1 ਲੱਖ 54 ਹਜ਼ਾਰ 799 ਵੋਟਰ ਹਨ ਜਿਹਨਾਂ ਵਿੱਚੋਂ 82 ਹਜ਼ਾਰ 376 ਮਰਦ ਅਤੇ 72 ਹਜ਼ਾਰ 423 ਔਰਤ ਵੋਟਰ ਹਨ। ਉਨ•ਾਂ ਦੱਸਿਆ ਕਿ 110-ਪਟਿਆਲਾ (ਦਿਹਾਤੀ) ਹਲਕੇ ਵਿੱਚ ਕੁੱਲ 1 ਲੱਖ 77 ਹਜ਼ਾਰ 283 ਵੋਟਰ ਹਨ ਜਿਹਨਾਂ ਵਿੱਚੋਂ 92 ਹਜ਼ਾਰ 826 ਮਰਦ ਅਤੇ 84 ਹਜ਼ਾਰ 457 ਔਰਤ ਵੋਟਰ ਹਨ। ਸ਼੍ਰੀ ਗਰਗ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 111-ਰਾਜਪੁਰਾ ਵਿੱਚ 1 ਲੱਖ 45 ਹਜ਼ਾਰ 883 ਵੋਟਰ ਹਨ ਜਿਹਨਾਂ ਵਿੱਚੋਂ 77 ਹਜ਼ਾਰ 772 ਮਰਦ ਅਤੇ 68 ਹਜ਼ਾਰ 111 ਔਰਤ ਵੋਟਰ ਹਨ। ਇਸੇ ਤਰ•ਾਂ ਵਿਧਾਨ ਸਭਾ ਹਲਕਾ 113-ਘਨੌਰ ਵਿੱਚ ਕੁੱਲ 1 ਲੱਖ 36 ਹਜ਼ਾਰ 606 ਵੋਟਰਾਂ ਵਿੱਚੋਂ 73 ਹਜ਼ਾਰ 786 ਮਰਦ ਅਤੇ 62 ਹਜ਼ਾਰ 820 ਔਰਤ ਵੋਟਰ ਹਨ। ਉਨ•ਾਂ ਦੱਸਿਆ ਕਿ ਵਿਧਾਨ ਸਭਾ ਹਲਕਾ 114-ਸਨੌਰ ਵਿੱਚ ਕੁੱਲ 1 ਲੱਖ 75 ਹਜ਼ਾਰ 942 ਵੋਟਰ ਹਨ ਜਿਹਨਾਂ ਵਿੱਚੋਂ 93 ਹਜ਼ਾਰ 344 ਮਰਦ ਅਤੇ 82 ਹਜ਼ਾਰ 558 ਔਰਤ ਵੋਟਰ ਹਨ। ਇਸੇ ਤਰ•ਾਂ ਵਿਧਾਨ ਸਭਾ ਹਲਕਾ 115-ਪਟਿਆਲਾ (ਸ਼ਹਿਰੀ) ਵਿੱਚ ਕੁੱਲ 1 ਲੱਖ 40 ਹਜ਼ਾਰ 170 ਵੋਟਰਾਂ ਵਿੱਚੋਂ 73 ਹਜ਼ਾਰ 748 ਮਰਦ ਅਤੇ 66 ਹਜ਼ਾਰ 422 ਔਰਤ ਵੋਟਰ ਹਨ। ਉਨ•ਾਂ ਦੱਸਿਆ ਕਿ ਵਿਧਾਨ ਸਭਾ ਹਲਕਾ 116-ਸਮਾਣਾ ਵਿੱਚ ਕੁੱਲ 1 ਲੱਖ 51 ਹਜ਼ਾਰ 806 ਵੋਟਰ ਹਨ ਜਿਹਨਾਂ ਵਿੱਚੋਂ 80 ਹਜ਼ਾਰ 477 ਮਰਦ ਅਤੇ 71 ਹਜ਼ਾਰ 329 ਔਰਤ ਵੋਟਰ ਹਨ, ਇਸੇ ਤਰ•ਾਂ ਵਿਧਾਨ ਸਭਾ ਹਲਕਾ 117-ਸ਼ੁਤਰਾਣਾ ਵਿੱਚ ਕੁੱਲ 1 ਲੱਖ 46 ਹਜ਼ਾਰ 435 ਵੋਟਰ ਹਨ ਜਿਹਨਾਂ ਵਿੱਚ 77 ਹਜ਼ਾਰ 700 ਮਰਦ ਅਤੇ 68 ਹਜ਼ਾਰ 735 ਔਰਤ ਵੋਟਰ ਹਨ।