January 19, 2012 admin

ਥੋੜੀ ਜਾਗਰੂਕਤਾ ਆਮ ਉਪਭੋਗੀ ਨੂੰ ਬਚਾਅ ਸਕਦੀ ਹੈ ਮਿਲਾਵਟੀ ਦੁੱਧ ਪੀਣ ਤੋਂ-ਵੈਟਨਰੀ ਯੂਨੀਵਰਸਿਟੀ

ਲੁਧਿਆਣਾ-19-ਜਨਵਰੀ-2012 : ਦੁੱਧ ਦੇ ਕਾਰੋਬਾਰ ਵਿੱਚ ਵਧੇਰੇ ਮੁਨਾਫਾ ਕਮਾਉਣ ਲਈ ਘਟੀਆ ਸਮਾਜੀ ਤੱਤਾਂ ਵੱਲੋਂ ਅਲੱਗ-ਅਲੱਗ ਤਰ•ਾਂ ਦੀਆਂ ਕਈ ਮਿਲਾਵਟਾਂ ਕੀਤੀਆਂ ਜਾਂਦੀਆਂ ਹਨ। ਇਨ•ਾਂ ਮਿਲਾਵਟੀ ਵਸਤਾਂ ਦੀ ਇਕ ਲੰਮੀ ਸੂਚੀ ਹੈ, ਜਿਵੇਂ ਕਿ ਖੰਡ, ਸਟਾਰਚ, ਗੁਲੂਕੋਜ਼, ਨਮਕ, ਯੂਰੀਆ, ਰਸਾਇਨਕ ਖਾਦਾਂ, ਖਾਣ ਵਾਲਾ ਸੋਡਾ, ਕਪੜੇ ਧੋਣ ਵਾਲਾ ਸੋਡਾ, ਕਪੜੇ ਧੋਣ ਵਾਲੇ ਪਾਊਡਰ, ਵਨਸਪਤੀ ਤੇਲ ਅਤੇ ਹੋਰ ਬਹੁਤ ਸਾਰੇ ਰਸਾਇਣ ਇਸ ਵਿੱਚ ਸ਼ਾਮਿਲ ਹਨ। ਦੁੱਧ ਦੀ ਮਿਲਾਵਟ ਸਬੰਧੀ ਇਹ ਜਾਣਕਾਰੀਆਂ ਗੁਰੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਡਾ. ਅਮਿਤ ਕੁਮਾਰ ਨੇ ਸਾਂਝੀਆਂ ਕੀਤੀਆਂ। ਉਨ•ਾਂ ਕਿਹਾ ਕਿ ਇਹ ਮਿਲਾਵਟ ਦੁੱਧ ਦੀ ਮਾਤਰਾ ਵਧਾਉਣ, ਇਸ ਦੇ ਖਰਾਬ ਹੋਣ ਦੇ ਸਮੇਂ ਨੂੰ ਵਧਾਉਣ ਲਈ, ਇਸ ਵਿੱਚ ਠੋਸ ਅੰਸ਼ ਨੂੰ ਬਰਕਰਾਰ ਰੱਖਣ ਲਈ ਅਤੇ ਖੱਟੇ ਦੁੱਧ ਦਾ ਅਨੁਮਾਨ ਨਾ ਲਗਾਉਣ ਲਈ ਕੀਤੀ ਜਾਂਦੀ ਹੈ।ਨਵੀਆਂ ਮਿਲਾਵਟਾਂ ਦੀ ਖੋਜ ਕਾਰਨ, ਇਸ ਦਾ ਅਨੁਮਾਨ ਲਗਾਉਣ ਲਈ ਪ੍ਰਯੋਗਸ਼ਾਲਾ ਦੇ ਨਵੇਂ ਤਰੀਕਿਆਂ ਦੀ ਖੋਜ ਕੀਤੀ ਗਈ ਹੈ। ਪ੍ਰਯੋਗਸ਼ਾਲਾ ਜਾਂਚ ਦੇ ਢੰਗਾਂ ਨੂੰ ਅਸਾਨ ਬਣਾਉਣ ਲਈ ਇਸ ਨੂੰ ਇੱਕ ਕਿਟ ਦੀ ਸ਼ਕਲ ਦਿੱਤੀ ਗਈ ਹੈ। ਇਹ ਕਿੱਟ ਅੱਜ ਦੇ ਸਮੇਂ ਵਿੱਚ 5, 14 ਅਤੇ 20 ਤਰ•ਾਂ ਦੀਆਂ ਦੁੱਧ ਦੀਆਂ ਮਿਲਾਵਟਾਂ ਦਾ ਪਤਾ ਲਗਾਉਣ ਲਈ ਵਰਤੀ ਜਾਂਦੀ ਹੈ। ਕੋਈ ਵੀ ਆਦਮੀ ਅਪਣੀ ਲੋੜ ਦੇ ਅਨੁਸਾਰ ਦੁੱਧ ਦੀ ਮਿਲਾਵਟ ਦਾ ਅਨੁਮਾਨ ਲਗਾਉਣ ਲਈ ਇਨ•ਾਂ ਕਿੱਟਾਂ ਨੂੰ ਖਰੀਦ ਸਕਦਾ ਹੈ।
ਪਿਛਲੇ ਦਿਨੀਂ ਸਾਰੇ ਮੁਲਕ ਵਿੱਚ ਦੁੱਧ ਦੀ ਮਿਲਾਵਟ ਸਬੰਧੀ ਖ਼ਬਰਾਂ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਪ੍ਰਮੁੱਖ ਖ਼ਬਰ ਵਜੋਂ ਆਈ ਹੈ ਜੋ ਕਿ ਦੁੱਧ ਦੀ ਮਿਲਾਵਟ ਦੀ ਵੱਖ-ਵੱਖ ਰਾਜਾਂ ਵਿੱਚ ਦਰ ਨੂੰ ਦਰਸਾਉਂਦੀ ਹੈ। ਦੇਸ਼ ਪੱਧਰ ਤੇ ਆਹਾਰ ਸੰਬੰਧੀ ਸੁਰੱਖਿਆ ਨਿਯਮ ਸੰਗਠਨ ਵੱਲੋਂ ਕੀਤੇ ਦੁੱਧ ਦੀ ਮਿਲਾਵਟ ਦੇ ਸਰਵੇ ਦੇ ਮੁਤਾਬਕ ਸੰਨ 2011 ਵਿੱਚ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ ਵਿੱਚ ਲਗਭਗ 81, 70 ਅਤੇ 83 ਪ੍ਰਤੀਸ਼ਤ  ਦੁੱਧ ਦੇ ਨਮੂਨੇ ਮਿਲਾਵਟੀ ਸਾਬਤ ਹੋਏ ਹਨ। ਇਸ ਵਿੱਚ ਵਿਸ਼ੇਸ਼ ਤੌਰ ਤੇ ਸੁੱਕੇ ਦੁੱਧ ਦਾ ਪਾਊਡਰ, ਗੁਲੂਕੋਜ਼ ਅਤੇ ਪਾਣੀ ਪਾਇਆ ਗਿਆ ਹੈ। ਇਹ ਮਿਲਾਵਟਾਂ ਖ਼ਾਸ਼ ਤੌਰ ਤੇ ਖੁੱਲੇ ਦੁੱਧ ਵਿੱਚ ਜ਼ਿਆਦਾ ਮਿਲੀਆਂ ਹਨ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਨਿਯਮਾਂ ਅਤੇ ਮਾਪਦੰਡ ਮੁਤਾਬਿਕ ਦੁੱਧ ਵਿੱਚ 8.5 ਪ੍ਰਤੀਸ਼ਤ ਠੋਸ ਪਦਾਰਥ ਹੋਣਾ ਜ਼ਰੂਰੀ ਹੈ। ਜਿਸਨੂੰ ਪੂਰਿਆਂ ਕਰਨ ਲਈ ਅਜਿਹੇ ਮਿਲਾਵਟੀ ਪਦਾਰਥ ਮਿਲਾਏ ਜਾਂਦੇ ਹਨ।
ਇਸੇ ਕਾਲਜ ਦੇ ਹੀ ਡਾ. ਪ੍ਰਣਵ ਕੁਮਾਰ ਸਿੰਘ ਨੇ ਦੱਸਿਆ ਕਿ ਵਧੇਰੇ ਮਿਲਾਵਟਾਂ ਨੂੰ ਅਸਾਨੀ ਨਾਲ ਪ੍ਰਯੋਗਸ਼ਾਲਾ ਵਿੱਚ ਪਰਖਿਆ ਜਾ ਸਕਦਾ ਹੈ। ਦੁੱਧ ਵਿੱਚ ਪਾਣੀ ਮਿਲਾਉਣਾ ਦੁੱਧ ਦੇ ਗਾੜੇਪਣ ਨੂੰ ਘਟਾਉਂਦਾ ਹੈ, ਜਿਸ ਨੂੰ ਲੈਕਟੋਮੀਟਰ ਦੀ ਸਹਾਇਤਾ ਨਾਲ ਪਰਖਿਆ ਜਾ ਸਕਦਾ ਹੈ। ਅਗਰ ਲੈਕਟੋਮੀਟਰ ਉੱਤੇ ਸੂਈ 28 ਇਕਾਈ ਤੋਂ ਘੱਟ ਦਰਸਾਉਂਦੀ ਹੈ ਤਾਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਹੈ। ਗੁਲੂਕੋਜ ਦੀ ਮਿਲਾਵਟ ਨੂੰ ਦੁੱਧ ਵਿਚੋਂ ਅਸਾਨੀ ਨਾਲ ਪਰਖਿਆ ਜਾ ਸਕਦਾ ਹੈ। ਇਸ ਤਰ•ਾਂ ਜ਼ਿਆਦਾਤਰ ਮਿਲਾਵਟਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਵੈਟਨਰੀ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ, ਵਿੱਚ ਕੋਈ ਵੀ ਆਦਮੀ ਦੁੱਧ ਦੀ ਪਰਖ ਕਰਨ ਦੀ ਸਿਖਲਾਈ ਲੈ ਸਕਦਾ ਹੈ। ਇਸ ਕਾਲਜ ਦਾ ਫੋਨ ਨੰ: 0161-2553308 ਹੈ। ਅਖ਼ਬਾਰਾਂ ਵਿੱਚ ਆਈ ਇਹ ਰਿਪੋਰਟ ਮੁਲਕ ਦੀ ਸਿਹਤ ਨੂੰ ਬਿਹਤਰ ਰੱਖਣ ਲਈ ਇਕ ਸੁਆਗਤਯੋਗ ਉਪਰਾਲਾ ਹੈ।

Translate »