ਤਪਾ ਮੰਡੀ, 19 ਜਨਵਰੀ- ਚੋਣ ਖਰਚ ਨਿਗਰਾਨ ਨਿਤੇਸ ਸ੍ਰੀਵਾਸਤਵ ਅਤੇ ਸਥਾਨਕ ਉਪ ਮੰਡਲ ਮੈਜਿਸਟਰੇਟ ਕਮ ਰਿਟਰਨਿੰਗ ਅਧਿਕਾਰੀ ਜਸਪਾਲ ਸਿੰਘ ਨੇ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜ ਰਹੀਆ ਆਜਾਦ ਅਤੇ ਸਾਰੀਆ ਸਿਆਸੀ ਪਾਰਟੀਆਂ ਉਮੀਦਵਾਰਾਂ ਨਾਲ ਚੋਣ ਖਰਚੇ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਰਿਟਰਨਿੰਗ ਅਫਸਰ ਅਤੇ ਚੋਣ ਖਰਚ ਨਿਗਰਾਨ ਨੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਮਜਾਦਗੀਆਂ ਭਰਨ ਤੋ ਲੈ ਕੇ ਨਤੀਜੇ ਤੱਕ ਦੇ ਕੀਤੇ ਸਾਰੇ ਖਰਚੇ ਚੋਣ ਖਰਚ ਵਿਚ ਜੋੜੇ ਜਾਣਗੇ। ਕਿਸੇ ਵੀ ਉਮੀਦਵਾਰ ਵੱਲੋਂ ਚੋਣ ਕਮਿਸਨ ਦੇ ਦਿਸ਼ਾਂ ਨਿਰਦੇਸਾ ਦੀ ਉਘਣਾ ਕਰਨ ‘ਤੇ ਉਸਦੀ ਚੋਣ ਰੱਦ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਦੋਵਂੇ ਅਧਿਕਾਰੀਆਂ ਨੇ ਉਮੀਦਵਾਰਾਂ ਜਾਂ ਉਨਾਂ ਦੇ ਮੀਟਿੰਗ ਵਿਚ ਭੇਜੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਿੱਥੇ ਜਵਾਬ ਦਿੱਤੇ, ਉਥੇ ਦੱਸਿਆ ਕਿ ਰਜਿਸਟਰਡ ਸਿਆਸੀ ਵੱਡੀਆ-ਛੋਟੀਆ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਵਾਲੇ ਸਟਾਰ ਪ੍ਰਚਾਰਕਾਂ ਦੇ ਖਰਚੇ ਅਤੇ ਜਨਤਕ ਰੈਲੀਆਂ ਵਿਚ ਕੁਰਸੀਆਂ ਤੋ ਲੈ ਕੇ ਖਾਣ ਪੀਣ ਦੇ ਹਰੇਕ ਖਰਚ ਨੂੰ ਵੀ ਉਮੀਦਵਾਰ ਦੇ ਉਨਾਂ ਨਾਲ ਵਿਖਾਈ ਦੇਣ ਤੇ ਉਮੀਦਵਾਰ ਦੇ ਖਰਚ ਵਿਚ ਜੋੜੇ ਜਾਣਗੇ।
ਇਸ ਮੌਕੇ ਦੋਵੇ ਅਧਿਕਾਰੀਆਂ ਨੇ ਇਹ ਵੀ ਸਪੱਸਟ ਕੀਤਾ ਕਿ ਕੋਈ ਵੀ ਉਮੀਦਵਾਰ ਮਨਜੂਰੀ ਵਾਲੀਆ ਗੱਡੀਆਂ ਤੋ ਇਲਾਵਾ ਕਿਸੇ ਹੋਰ ਵਾਹਨ ਉਪਰ ਸਟਿੱਕਰ, ਝੰਡੀ ਜਾਂ ਬੈਨਰ ਨਹੀ ਲਗਾ ਸਕਦੇ। ਜੇਕਰ ਕੋਈ ਅਜਿਹਾ ਕਰਦਾ ਵੇਖਿਆ ਗਿਆ ਤਾਂ ਸਾਰਾ ਖਰਚਾ ਸਰਕਾਰੀ ਨਿਯਮਾਂ ਅਨੁਸਾਰ ਉਮੀਦਵਾਰ ਦੇ ਖਾਤੇ ਵਿਚ ਜੋੜ ਦਿੱਤਾ ਜਾਵੇਗਾ। ਇਸ ਤੋ ਇਲਾਵਾ ਕੋਈ ਵੀ ਉਮੀਦਵਾਰ ਸਟਿੱਕਰ ਜਾਂ ਪੋਸਟਰ ਸਰਕਾਰੀ ਇਮਾਰਤ ਉਪਰ ਨਹੀ ਲਗਾ ਸਕਦਾ। ਉਥੇ ਨਿੱਜੀ ਇਮਾਰਤ ਉਪਰ ਲਗਾਉਣ ਦੀ ਵੀ ਮਨਜੂਰੀ ਉਸ ਕੋਲ ਹੋਣੀ ਜਰੂਰੀ ਹੈ । ਇਸ ਮੌਕੇ ਸਰਕਾਰੀ ਸਰਕਾਰੀ ਕਰਮਚਾਰੀਆਂ ਨੇ ਹਰੇਕ ਉਮੀਦਵਾਰ ਵੱਲੋਂ ਲਗਾਏ ਖਰਚਾ ਰਜਿਸਟਰਾਂ ਦੀ ਪੜਤਾਲ ਕੀਤੀ ਗਈ ਅਤੇ ਉਨਾਂ ਨਾਲ ਹੀ ਕਿਹਾ ਕਿ ਛੋਟੇ ਖਰਚਿਆਂ ਤੋ ਇਲਾਵਾ ਹਰੇਕ ਖਰਚੇ ਦੀ ਰਸੀਦ ਅਤੇ ਬਿੱਲ ਜਰੂਰ ਦਰਸਾਇਆ ਜਾਵੇ।