January 19, 2012 admin

ਸਵਰਗੀ ਹਰਪਾਲ ਸਿੰਘ ਭਾਟੀਆ ਵਾਂਗ ਹੀ ਇਲਾਕੇ ਲੋਕਾਂ ਦੇ ਹੱਕਾਂ ਵਾਸਤੇ ਡਟ ਕੇ ਪਹਿਰਾ ਦਿਆਂਗੀ-ਸਿਮਰਪ੍ਰੀਤ ਭਾਟੀਆ

ਅੰਮ੍ਰਿਤਸਰ 19 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਪੰਜਾਬ ਕਾਂਗਰਸ ਦੇ ਡੈਲੀਗੇਟ ਸਵਰਗੀ ਹਰਪਾਲ ਸਿੰਘ ਭਾਟੀਆ ਦੀ ਪਤਨੀ ਸਰਦਾਰਨੀ ਸਿਮਰਪ੍ਰੀਤ ਕੌਰ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੀ ਚੋਣ ਮੁਹਿੰਮ ਦੌਰਾਨ ਹਲਕੇ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਨੇ ਆਪਣੇ ਸਮਰਥਕਾਂ ਦੇ ਵੱਡੇ ਜਥੇ ਨਾਲ ਘਰ ਘਰ ਜਾ ਕੇ ਵੋਟਾਂ ਮੰਗੀਆਂ। ਮਕਬੂਲਪੁਰਾ,ਰਜਿੰਦਰ ਨਗਰ,ਭਾਈ ਲਾਲੋ ਜੀ ਨਗਰ,ਰਾਣਾ ਗਾਰਡਨ ਅਤੇ ਨਾਲ ਲਗਦੀਆਂ ਅਬਾਦੀਆਂ ਦੇ ਲੋਕਾਂ ਵਲੋਂ ਸ੍ਰੀਮਤੀ ਭਾਟੀਆ ਦਾ  ਭਰਵਾਂ ਸਵਾਗਤ ਕੀਤਾ ਗਿਆ। ਲੋਕਾਂ ਵਲੋਂ ਉਨਾਂ ਨੂੰ ਵੱਡੇ ਪੱਧਰ ਤੇ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦੁਆਇਆ ਗਿਆ। ਇਸੇ ਦੌਰਾਨ ਸ੍ਰੀਮਤੀ ਭਾਟੀਆ ਨੇ ਆਪਣੇ ਸਵਰਗੀ ਪਤੀ ਹਰਪਾਲ ਸਿੰਘ ਭਾਟੀਆ ਵਲੋਂ ਇਲਾਕੇ ਦੇ ਲੋਕਾਂ ਨਾਲ ਪਾਏ ਮੋਹ ਅਤੇ ਪਿਆਰ ਦਾ ਜਿਕਰ ਕਰਦਿਆਂ ਕਿਹਾ ਕਿ ਜੇ ਲੋਕ ਉਨਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਦੇ ਹਨ ਤਾਂ ਉਹ ਇਲਾਕੇ ਦੇ ਲੋਕਾਂ ਵਾਸਤੇ ਆਪਣੇ ਪਤੀ ਸਵਰਗੀ ਭਾਟੀਆ ਵਾਂਗ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ। ਉਨਾਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਵਾਸਤੇ ਉਨਾਂ ਦੇ ਪਤੀ ਨੇ ਆਪਣੀ ਜਾਨ ਤੱਕ ਦੇ ਦਿੱਤੀ ਅਤੇ ਅਖੀਰਲੇ ਦਮ ਤੱਕ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਵਜੋਂ ਕੰਮ ਕਰਦੇ ਰਹੇ ਉਸੇ ਪਾਰਟੀ ਨੇ ਹੀ ਉਨਾਂ ਦੇ ਜਖਮਾਂ ਤੇ ਮਲ•ਮ ਲਗਾਉਣ ਦੀ ਬਜਾਏ ਉਨਾਂ ਦੀ ਟਿਕਟ ਖੋਹ ਕੇ ਮਿਰਚਾਂ ਲਗਾਉਣ ਦਾ ਕੰਮ ਕੀਤਾ ਹੈ। ਸਰਦਾਰਨੀ ਭਾਟੀਆ ਨੇ ਕਿਹਾ ਕਿ ਹੁਣ ਮੈਂ ਆਪਣੇ ਪਤੀ ਵਲੋਂ ਕੀਤੇ ਗਏ ਕੰਮਾਂ ਦਾ ਜਿਕਰ ਵਾਰ ਵਾਰ ਤੁਹਾਡੇ ਨਾਲ ਕਰਨ ਦੀ ਬਜਾਏ ਇਹ ਵਿਸ਼ਵਾਸ਼ ਦੁਆਉਂਦੀ ਹਾਂ ਕਿ ਮੈਂ ਆਪਣੇ ਪਤੀ ਸਵਰਗੀ ਹਰਪਾਲ ਸਿੰਘ ਭਾਟੀਆ ਵਾਂਗ ਹੀ ਇਲਾਕੇ ਦੇ ਲੋਕਾਂ ਦੇ ਹੱਕਾਂ ਵਾਸਤੇ ਡਟ ਕੇ ਪਹਿਰਾ ਦਿਆਂਗੀ। ਉਨਾਂ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਵਾਸੀ ਨਾਲ ਕੋਈ ਵਧੀਕੀ ਜਾਂ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਹਲਕੇ ਦੇ ਲੋਕਾਂ ਵਲੋਂ ਸਰਦਾਰਨੀ ਭਾਟੀਆ ਦਾ ਬੜੇ ਮੋਹ ਨਾਲ ਸਵਾਗਤ ਕੀਤਾ ਗਿਆ। ਂਿÂਸੇ ਦੌਰਾਨ ਉਨਾਂ ਨੇ ਲੋਕਾਂ ਨੂੰ ਕਿਹਾ ਕਿ ਉਹਨਾਂ ਦਾ ਪਰਿਵਾਰ ਹਮੇਸ਼ਾਂ ਹੀ ਲੋਕਾਂ ਦੀ ਸੇਵਾ ਵਾਸਤੇ ਤਤਪਰ ਰਿਹਾ ਹੈ। ਉਹ ਵੀ ਆਪਣੇ ਪਰਿਵਾਰ ਅਤੇ ਸਵਰਗੀ ਹਰਪਾਲ ਸਿੰਘ ਭਾਟੀਆ ਵਲੋਂ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਲੋਕ ਸੇਵਾ ਤੋਂ ਪਿੱਛੇ ਨਹੀਂ ਹੱਟਣਗੇ। ਇਸੇ ਤਰਾਂ ਅਜੀਤ ਸਿੰਘ ਭਾਟੀਆ ਨੇ ਵੀ ਘਰ ਘਰ ਜਾ ਕੇ ਸਿਮਰਪ੍ਰੀਤ ਕੌਰ ਭਾਟੀਆ ਵਾਸਤੇ ਵੋਟਾਂ ਮੰਗੀਆਂ। ਇਲਾਕਾ ਨਿਵਾਸੀਆਂ ਨੇ ਜਗਾ ਜਗਾ ਤੇ ਸਰਦਾਰਨੀ ਭਾਟੀਆ ਦੇ ਕਾਫਲੇ ਦਾ ਸਵਾਗਤ ਕੀਤਾ।

Translate »