January 19, 2012 admin

ਲੁਧਿਆਣਾ ਸ਼ਹਿਰੀ ਦੀਆਂ 6 ਸੀਟਾਂ ਲਈ ਬਾਵਾ ਨੂੰ ਚੋਣ ਪ੍ਰਚਾਰਕ ਬਣਾਉਣ ਦੀ ਨਿਯੁਕਤ ਤੇ ਲੱਡੂ ਵੰਡੇ ਗਏ

ਲੁਧਿਆਣਾ :  ਅੱਜ ਲੋਕ ਸੇਵਾਵਾਂ ਦਫਤਰ ਗਿੱਲ ਰੋਡ ਆਤਮ ਨਗਰ ਵਿਚ ਹਲਕਾ ਆਤਮ ਨਗਰ ਦੇ ਪ੍ਰਮੁੱਖ ਕਾਂਗਰਸੀ ਨੇਤਾਵਾਂ ਨੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਨੂੰ ਲੁਧਿਆਣਾ ਸ਼ਹਿਰੀ ਦੀਆਂ 6 ਸੀਟਾਂ ਲਈ ਚੋਣ ਪ੍ਰਚਾਰਕ ਬਣਾਉਣ ਦੀ ਨਿਯੁਕਤੀ ਤੇ ਲੱਡੂ ਵੰਡ ਕੇ ਵਧਾਈ ਦਿੱਤੀ ਅਤੇ ਸ੍ਰੀਮਤੀ ਸੋਨੀਆਂ ਗਾਂਧੀ ਪ੍ਰਧਾਨ ਕੁਲ ਹਿੰਦ ਕਾਂਗਰਸ ਅਤੇ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦਾ ਹਾਰਦਿਕ ਧੰਨਵਾਦ ਕੀਤਾ।
ਇਸ ਸਮੇ ਬੋਲਦੇ ਸ੍ਰੀ ਬਾਵਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਅਤੇ ਪਾਰਟੀ ਦੀ ਜਿੱਤ ਲਈ ਲੁਧਿਆਣਾ ਸ਼ਹਿਰੀ ਦੀਆਂ 6 ਵਿਧਾਨ ਸਭਾ ਹਲਕਿਆ ਵਿਚ ਜਾ ਕੇ ਪ੍ਰਚਾਰ ਕਰਨਗੇ ਅਤੇ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਵਰਕਰ ਨਾਲ ਸੰਪਰਕ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚਲਦੀ ਹੈ ਅਤੇ ਪੰਜਾਬ ਦੀ ਸ਼ਾਤੀ, ਵਿਕਾਸ ਅਤੇ ਖੁਸ਼ਹਾਲੀ ਲਈ ਮੁਦਈ ਬਣ ਕੇ ਰੋਲ ਕਰਦੀ ਹੈ। ਉਹਨਾਂ ਕਿਹਾ ਕਿ ਅਕਾਲੀ ਕਿਸ ਮੂੰਹ ਨਾਲ ਪੰਜਾਬੀਆਂ ਤੋ ਵੋਟਾਂ ਮੰਗਦੇ ਹਨ ਜਦ ਕਿ ਅਕਾਲੀ-ਭਾਜਪਾ ਦੇ ਰਾਜ ਵਿਚ ਸਾਰੇ ਵਰਗ ਘੁੱਟਣ ਮਹਿਸੂਸ ਕਰ ਰਹੇ ਸਨ ਅਤੇ ਕੈ: ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਸ ਸਮੇ ਉਹਨਾਂ ਦੇ ਨਾਲ ਨਿਰਮਲ ਕੈੜਾ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ ਲੁਧਿਆਣਾ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ•ਾ ਕਾਂਗਰਸ ਕਮੇਟੀ, ਰਜਿੰਦਰ ਚੋਪੜਾ ਸੀਨੀਅਰ ਕਾਂਗਰਸੀ ਆਗੂ, ਗੁਰਦੇਵ ਸਿੰਘ ਟਾਕ, ਅਸ਼ਵਨੀ ਸ਼ਰਮਾਂ ਟੀ.ਟੀ, ਯਸ਼ਪਾਲ ਸ਼ਰਮਾਂ, ਬਲੇਸਰ ਦੈਤਿਯ, ਕਰਮਵੀਰ ਸ਼ੈਲੀ, ਸੁਨੀਲ, ਵਿਵੇਕ ਭਾਟੀਆ, ਰੇਸ਼ਮ ਸਿੰਘ ਸੱਗੂ, ਦਰਬਾਰਾ ਸਿੰਘ ਲਾਲਕਾ ਪ੍ਰਧਾਨ, ਰਾਜੇਸ਼ ਮਲਹੋਤਰਾ, ਸੁੱਚਾ ਸਿੰਘ ਲਾਲਕਾ, ਅਯੁਧਿਆ ਸਾਗਰ ਘੁੱਕ, ਸੁਖਦੇਵ ਸਿੰਘ ਮਾਲੜਾ, ਹੰਸ ਰਾਜ ਲਾਲਕਾ, ਰਾਜ ਕੁਮਾਰ ਲਾਲਕਾ, ਰੁਪਿੰਦਰ ਰਿਕੂ, ਤਰਸੇਮ ਚੰਦ ਬਾਂਸਲ, ਯਸ਼, ਬਿਕਰਮ ਚੋਹਾਨ ਜਵੱਦੀ, ਮਨਜੀਤ ਸਿੰਘ, ਨਵਦੀਪ ਬਾਵਾ, ਕਾਲੇ ਰਾਮ ਜੱਸਾ, ਕ੍ਰਿਸ਼ਨ ਕੁਮਾਰ ਲਾਲਕਾ, ਅਮਰਜੀਤ ਰਾਣੀ ਅਤੇ ਕੁਲਜੀਤ ਕੌਰ ਹਾਜਰ ਸਨ।

Translate »