January 19, 2012 admin

ਕੀ 7 ਲੱਖ ਗਰੀਬ ਪਰਿਵਾਰਾਂ ‘ਚ ਵਾਧਾ ਕਰਨਾ ਵਿਕਾਸ ਹੈ: ਸ੍ਰੀਮਤੀ ਸੋਨੀਆ ਗਾਂਧੀ

ਕਿਹਾ: ਅਕਾਲੀ ਭਾਜਪਾ ਨੇ ਕੇਂਦਰ ਵੱਲੋਂ ਦਿੱਤੀ 5000 ਕਰੋੜ ਰੁਪਏ ਦੀ ਮਨਰੇਗਾ ਗ੍ਰਾਂਟ ਦਾ ਪ੍ਰਯੋਗ ਨਹੀਂ ਕੀਤਾ, ਆਟਾ ਦਾਲ ਸਕੀਮ ਸੌ ਫੀਸਦੀ ਕੇਂਦਰ ਫੰਡਿਡ
ਕਪੂਰਥਲਾ, 19 ਜਨਵਰੀ: ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅਕਾਲੀ ਭਾਜਪਾ ਸਰਕਾਰ ਨੂੰ ਪੰਜ ਸਾਲਾਂ ਦੌਰਾਨ ਸੂਬੇ ‘ਚ ਕੀਤੇ ਵਿਕਾਸ ਦਾ ਖੁਲਾਸਾ ਕਰਨ ਨੂੰ ਕਿਹਾ ਹੈ। ਕੀ ਉਹ ਵਰਤਮਾਨ ਵਿੱਚ ਸੂਬੇ ‘ਚ ਮੌਜੂਦ 13 ਲੱਖ ਗਰੀਬ ਪਰਿਵਾਰਾਂ ‘ਚ ਹੋਰ ਸੱਤ ਲੱਖ ਨੂੰ ਜੋੜੇ ਜਾਣ ਨੂੰ ਵਿਕਾਸ ਦਾ ਦਰਜਾ ਦਿੰਦੀ ਹੈ। ਉਨ•ਾਂ ਨੇ ਕਿਹਾ ਕਿ ਇਹ ਸਰਕਾਰ ਪੂਰੀ ਤਰ•ਾਂ ਨਾਲ ਨਾਕਾਬਲ ਸਾਬਤ ਹੋਈ ਹੈ, ਕਿਉਂਕਿ ਪੰਜਾਬ ਪਿਛਲੇ ਪੰਜ ਸਾਲਾਂ ਦੌਰਾਨ ਹਰ ਮੋਰਚੇ ‘ਤੇ ਪਿਛੜਿਆ ਹੈ।
ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਸ੍ਰੀਮਤੀ ਗਾਂਧੀ ਨੇ ਅਕਾਲੀ ਭਾਜਪਾ ਗਠਜੋੜ ਦੇ ਪੰਜਾਬ ‘ਚ ਖਰਾਬ ਪ੍ਰਦਰਸ਼ਨ ਤੇ ਮਾੜੇ ਸ਼ਾਸਨ ‘ਤੇ ਵਰ•ਦੇ ਹੋਏ ਕਿਹਾ ਕਿ ਸੂਬਾ ਸਰਕਾਰ ਮਨਰੇਗਾ ਦੇ ਤਹਿਤ ਕੇਂਦਰ ਵੱਲੋਂ ਪ੍ਰਦਾਨ ਕੀਤੀ ਗਈ 5000 ਕਰੋੜ ਰੁਪਏ ਦੀ ਗ੍ਰਾਂਟ ਨੂੰ ਇਸਤੇਮਾਲ ਕਰਨ ਵਿੱਚ ਨਾਕਾਮ ਰਹੀ ਹੈ। ਉਨ•ਾਂ ਨੇ ਸੂਬਾ ਸਰਕਾਰ ਦੀ ਨਾਕਾਬਲਿਅਤ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਇਸਨੇ ਉਨ•ਾਂ 5000 ਕਰੋੜ ਰੁਪਏ ਤੋਂ ਸਿਰਫ 526 ਕਰੋੜ ਰੁਪਏ ਦੀ ਖਰਚੇ, ਜਦਕਿ ਬਾਕੀ ਦੀ ਰਾਸ਼ੀ ਦਾ ਇਸਤੇਮਾਲ ਹੀ ਨਹੀਂ ਕੀਤਾ।
ਕਾਂਗਰਸ ਪ੍ਰਧਾਨ ਨੇ ਅਕਾਲੀ ਭਾਜਪਾ ਦੀ ਬੇਸ਼ਰਮੀ ਦੇ ਸਬੰਧ ‘ਚ ਕਿਹਾ ਕਿ ਇਹ ਆਪਣੀਆਂ ਅਸਫਲਤਾਵਾਂ ਵੱਲ ਦੇਖਣ ਦੀ ਬਜਾਏ, ਕੇਂਦਰ ਸਰਕਾਰ ‘ਤੇ ਹੀ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸਨੇ ਹਮੇਸ਼ਾ ਤੋਂ ਹੀ ਵਿਕਾਸ ਨੂੰ ਪ੍ਰਮੁੱਖ ਰੱਖਦੇ ਹੋਏ ਪੰਜਾਬ ਸਮੇਤ ਹੋਰਨਾਂ ਸਾਰਿਆਂ ਸੂਬਿਆਂ ਨੂੰ ਗ੍ਰਾਂਟਾਂ ਜਾਰੀ ਕਰਨ ਪ੍ਰਤੀ ਦਰਿਆਦਿਲੀ ਦਿਖਾਈ ਹੈ।
ਇਸੇ ਤਰ•ਾਂ, ਸ੍ਰੀਮਤੀ ਗਾਂਧੀ ਨੇ ਸੂਬਾ ਸਰਕਾਰ ਦੀ ਆਟਾ ਦਾਲ ਸਕੀਮ ‘ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕਿਹਾ ਕਿ ਇਹ ਸੌ ਫੀਸਦੀ ਕੇਂਦਰ ਸਰਕਾਰ ਵੱਲੋਂ ਫੰਡਿਡ ਹੈ। ਲੇਕਿਨ ਫਿਰ ਵੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਇਸ ‘ਤੇ ਕ੍ਰੇਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ•ਾਂ ਨੇ ਕਿਹਾ ਕਿ ਇਹ ਸਰਕਾਰ ਆਪਣੇ ਦਮ ‘ਤੇ ਕੁਝ ਵੀ ਨਹੀਂ ਕਰ ਸਕਦੀ, ਕਿਉਂਕਿ ਇਸਦੇ ਕੋਲ ਪੈਸੇ ਹੀ ਨਹੀਂ ਹਨ। ਇਸ ਲੜੀ ਹੇਠ ਵਿਕਾਸ ਪ੍ਰੋਜੈਕਟਾਂ ਸਮੇਤ ਸਾਰੀਆਂ ਗਤੀਵਿਧੀਆਂ ਲਈ ਇਹ ਕੇਂਦਰ ਸਰਕਾਰ ਦੀ ਫੰਡਿੰਗ ‘ਤੇ ਨਿਰਭਰ ਹੈ। ਮਗਰ ਇਸਦੇ ਬਾਵਜੂਦ ਵੀ ਕੇਂਦਰ ਨੂੰ ਤਾਹਣਾ ਮਾਰਨ ‘ਚ ਸ਼ਰਮ ਮਹਿਸੂਸ ਨਹੀਂ ਕਰਦੀ।
ਉਨ•ਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਸਬੰਧੀ ਦਾਅਵਿਆਂ ‘ਤੇ ਸਵਾਲ ਕੀਤਾ ਕਿ ਜੇਕਰ ਅਸਲ ‘ਚ ਅਜਿਹਾ ਹੈ, ਤਾਂ ਫਿਰ ਇਨ•ਾਂ ਪੰਜ ਸਾਲਾਂ ਦੌਰਾਨ ਪੰਜਾਬ ‘ਚ ਹੋਰ ਸੱਤ ਲੱਖ ਗਰੀਬ ਪਰਿਵਾਰ ਕਿਥੋਂ ਆ ਗਏ। ਕੀ ਉਹ ਇਸ ਵਿਕਾਸ ਦੇ ਬਾਰੇ ਗੱਲ ਕਰ ਰਹੀ ਹੈ? ਉਨ•ਾਂ ਨੇ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਜਿਸ ‘ਚ ਸੁਧਾਰ ਲਿਆਉਣ ਵਿੱਚ ਬਹੁਤ ਸਮਾਂ ਲੱਗੇਗਾ।
ਇਸ ਲੜੀ ਹੇਠ ਸ੍ਰੀਮਤੀ ਗਾਂਧੀ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਬੁਰੀ ਹਾਲਤ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਨ•ਾਂ ਦੇ ਵਿਕਾਸ ਸਬੰਧੀ ਦਾਅਵੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ‘ਚ ਸਾਫ ਨਜਰ ਆਉਂਦੇ ਹਨ, ਜਿਥੋਂ ਦੀ ਹਾਲਤ ਤਰਸਯੋਗ ਹੈ। ਇਸਦਾ ਕਾਰਨ ਸਿਰਫ ਇਹੋ ਹੈ ਕਿ ਗਰੀਬਾਂ ਵੱਲੋਂ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਇਨ•ਾਂ ਸੰਸਥਾਵਾਂ ਦੀ ਸਥਿਤੀ ਸੁਧਾਰਨ ਲਈ ਨਾ ਤਾਂ ਇਨ•ਾਂ ਦੇ ਕੋਲ ਜਰੂਰੀ ਇੱਛਾ ਸ਼ਕਤੀ ਹੈ ਅਤੇ ਨਾ ਹੀ ਕੋਈ ਸਾਧਨ। ਇਹ ਤਾਂ ਸਿਰਫ ਦਾਅਵਾ ਕਰਨਾ ਜਾਣਦੇ ਹਨ।
ਉਨ•ਾਂ ਨੇ ਸੂਬੇ ਦੇ ਲੋਕਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਪੰਜਾਬ ਦੇ ਹਿੱਤ ‘ਚ ਸਰਕਾਰ ਬਦਲਣ ਦਾ ਹੈ। ਹੁਣ ਇਹ ਤੁਹਾਡੇ ਹੱਥਾਂ ‘ਚ ਹੈ ਕਿ ਕੀ ਤੁਸੀਂ ਕਾਂਗਰਸ ਸਰਕਾਰ ‘ਚ ਪੰਜਾਬ ‘ਚ ਵਿਕਾਸ ਚਾਹੁੰਦੇ ਹੋ ਜਾਂ ਫਿਰ ਅਕਾਲੀ ਭਾਜਪਾ ਗਠਜੋੜ ਦੌਰਾਨ ਪਿਛੜਨਾ। ਜਿਸ ਅਪੀਲ ਦਾ ਉਥੇ ਮੌਜੂਦ ਹਜਾਰਾਂ ਲੋਕਾਂ ਨੇ ਜੋਰਦਾਰ ਤਾੜੀਆਂ ਨਾਲ ਸਮਰਥਨ ਕੀਤਾ।
ਸ੍ਰੀਮਤੀ ਗਾਂਧੀ ਨੇ ਅਕਾਲੀ ਭਾਜਪਾ ਗਠਜੋੜ ਨੂੰ ਪੂਰੀ ਤਰ•ਾਂ ਨਾਲ ਮੌਕਾਪ੍ਰਸਤ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਸੱਤਾ ਨਾਲ ਚਿਪਕੇ ਰਹਿਣ ਲਈ ਇਕੱਠੇ ਹਨ। ਇਨ•ਾਂ ਦੀ ਸੱਚਾਈ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਸਾਰਿਆਂ ਨੇ ਦੇਖਿਆ ਹੈ ਕਿ ਕਿਵੇਂ ਇਹ ਵਿਵਹਾਰ ਕਰਦੇ ਹਨ। ਇਨ•ਾਂ ਨੂੰ ਸੂਬੇ ਦੇ ਵਿਕਾਸ ਨਾਲ ਕੁਝ ਨਹੀਂ ਲੈਣਾ ਦੇਣਾ, ਜੇਕਰ ਚਾਹੀਦਾ ਹੈ ਤਾਂ ਉਹ ਸਿਰਫ ਸੱਤਾ।
ਉਨ•ਾਂ ਨੇ ਸਵੇਰ ਤੋਂ ਕੜਾਕੇ ਦੀ ਠੰਢ ਵਿੱਚ ਉਨ•ਾਂ ਦਾ ਇੰਤਜਾਰ ਕਰ ਰਹੇ ਹਜਾਰਾਂ ਲੋਕਾਂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਉਨ•ਾਂ ਦਾ ਇਥੇ ਆਉਣ ਅਤੇ ਇੰਨਾ ਸਮਾਂ ਇੰਤਜਾਰ ਕਰਨ ਲਈ ਧੰਨਵਾਦ ਕਰਦੇ ਹਨ। ਉਨ•ਾਂ ਨੇ ਕਿਹਾ ਕਿ ਹੁਣ ਉਨ•ਾਂ ਦੇ ਹੱਥਾਂ ‘ਚ ਹੈ ਕਿ ਉਹ ਬੇਹਤਰ ਤੇ ਵਿਕਸਿਤ ਪੰਜਾਬ ਲਈ ਇਸਦਾ ਭਵਿੱਖ ਬਦਲ ਦੇਣ।
ਜਦਕਿ ਕਪੂਰਥਲਾ ਦੇ ਇਤਿਹਾਸਿਕ ਮਹੱਤਵ ਦਾ ਜਿਕਰ ਕਰਦੇ ਹੋਏ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਇਸਦਾ 1100 ਸਾਲਾਂ ਦਾ ਲੰਮਾ ਇਤਿਹਾਸ ਹੈ। ਇਹ ਉਹ ਪਵਿੱਤਰ ਸਥਾਨ ਹੈ, ਜਿਥੇ ਸ੍ਰੀ ਗੁਰਦੁਆਰਾ ਭੈਣੀ ਸਾਹਿਬ ਹਨ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲਾਂ ਤੱਕ ਤਪੱਸਿਆ ਕੀਤੀ ਅਤੇ ਪੂਰੀ ਮਾਨਵਤਾ ਨੂੰ ਰਸਤਾ ਦਿਖਾਉਣ ਦਾ ਗਿਆਨ ਪ੍ਰਾਪਤ ਕੀਤਾ। ਉਹ ਇਸ ਧਰਤੀ ਦੀ ਪਵਿੱਤਰਤਾ ਨੂੰ ਆਪਣਾ ਸਿਰ ਝੁਕਾਉਂਦੀ ਹਨ।
ਇਸ ਤੋਂ ਪਹਿਲਾਂ ਸ੍ਰੀਮਤੀ ਗਾਂਧੀ ਦਾ ਪੰਜਾਬ ਆਉਣ ‘ਤੇ ਸਵਾਗਤ ਕਰਦੇ ਹੋਏ ਪੀ.ਸੀ.ਸੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖਰਾਬ ਮੌਸਮ ਦੇ ਬਾਵਜੂਦ ਵੀ ਪੰਜਾਬ ਆਉਣ ਲਈ ਉਨ•ਾਂ ਦਾ ਧੰਨਵਾਦ ਕੀਤਾ। ਉਨ•ਾਂ ਨੇ ਕਿਹਾ ਕਿ ਇਹ ਉਨ•ਾਂ ਦਾ ਪੰਜਾਬ ਆਉਣ ਦੇ ਪ੍ਰਤੀ ਉਤਸਾਹ ਸੀ ਕਿ ਉਨ•ਾਂ ਨੇ ਉਡਾਣ ਭਰਨ ‘ਤੇ ਜੋਰ ਦਿੱਤਾ। ਉਨ•ਾਂ ਦੇ ਪੰਜਾਬ ਆਉਣ ਨਾਲ ਸਾਰੇ ਕਾਂਗਰਸੀ ਆਗੂ ਤੇ ਵਰਕਰ ਉਤਸਾਹ ਮਹਿਸੂਸ ਕਰ ਰਹੇ ਹਨ ਅਤੇ ਉਨ•ਾਂ ਦਾ ਮਨੋਬਲ ਉਂਚਾਈਆਂ ਨੂੰ ਛੋਹ ਰਿਹਾ ਹੈ। ਉਨ•ਾਂ ਨੇ ਵਾਅਦਾ ਕੀਤਾ ਕਿ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਕਾਂਗਰਸ ਅਗਵਾਈ ਪਾਰਟੀ ਨੂੰ ਸੂਬਾ ਸਮਰਪਿਤ ਕਰੇਗੀ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਪੰਜਾਬ ਲਈ ਪਾਰਟੀ ਇੰਚਾਰਜ ਠਾਕੁਰ ਗੁਲਚੈਨ ਸਿੰਘ ਚੜਕ, ਜਨਰਲ ਸਕੱਤਰ ਬੀ.ਕੇ ਹਰੀਪ੍ਰਸਾਦ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਸੰਸਦ ਮੈਂਬਰ ਰਾਣਾ ਗੁਰਜੀਤ, ਭੁਲਥ ਤੋਂ ਐਮ.ਐਲ.ਏ ਸੁਖਪਾਲ ਖਹਿਰਾ ਆਦਿ ਵੀ ਸ਼ਾਮਿਲ ਰਹੇ।

Translate »