January 20, 2012 admin

ਚੀਨੀ ਡੋਰ ‘ਤੇ ਲਗਾਈ ਪਾਬੰਦੀ

ਕਪੂਰਥਲਾ 20 ਜਨਵਰੀ – ਜ਼ਿਲ•ਾ ਮੈਜਿਸਟ੍ਰੇਟ ਸ਼੍ਰੀ ਪਰਮਜੀਤ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਜਿਲ•ੇ ਵਿੱਚ  ਚੀਨੀ ਡੋਰ ਵਰਤਣ, ਵੇਚਣ ਅਤੇ ਭੰਡਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹਾ ਇਸ ਦੇ ਮਾਰੂ ਨੁਕਸਾਨ ਨੂੰ ਵੇਖ ਕੇ ਕੀਤਾ ਗਿਆ ਹੈ, ਕਿਉਂਕਿ ਇਹ ਡੋਰ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਇਸ ਦੀ ਵਰਤੋਂ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਅਤੇ ਉੱਗਲਾਂ ਕੱਟਣ,ਸਾਈਕਲ ਅਤੇ ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਆਦਿ ਕਈ ਤਰਾਂ ਦੇ ਹਾਦਸੇ ਵਾਪਰ ਜਾਂਦੇ ਹਨ।ਜ਼ਿਲ•ਾ ਦੇ ਮੈਜਿਸਟ੍ਰੇਟ ਨੇ ਜ਼ਿਲ•ਾ ਕਪੂਰਥਲਾ ਦੀ ਹਦੂਦ ਅੰਦਰ ਚੀਨੀ ਡੋਰ ‘ਤੇ ਪਾਬੰਦੀ ਲਗਾਈ ਹੈ,ਜੋ ਕਿ 19 ਮਾਰਚ, 2012 ਤੱਕ ਲਾਗੂ ਰਹੇਗੀ ।
ਸ਼੍ਰੀ ਪਰਮਜੀਤ ਸਿੰਘ ਜਿਲ•ਾ ਮੈਜਿਸਟਰੇਟ ਕਪੂਰਥਲਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਜੋ 30 ਜਨਵਰੀ 2012 ਨੂੰ ਹੋ ਰਹੀਆਂ ਹਨ,ਇਹਨਾਂ ਚੋਣਾਂ ਦੋਰਾਨ ਜਿਲ•ੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ 28 ਜਨਵਰੀ,2012 ਸ਼ਾਮ 5 ਵਜੇ ਤੋਂ 30 ਜਨਵਰੀ 2012 ਸ਼ਾਮ 5 ਵਜੇ ਤੱਕ ਜਿਲ•ਾ ਕਪੂਰਥਲਾ ਦੀ ਹਦੂਦ ਅੰਦਰ ਦੇਸੀ ਸ਼ਰਾਬ ਅਤੇ ਅੰਗਰੇਜੀ ਸ਼ਰਾਬ ਦੇ ਠੇਕੇ,ਹੋਟਲਾਂ,ਬਾਰਾਂ ਅਤੇ ਹੋਰ ਅਜਿਹੀਆਂ ਥਾਵਾਂ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜਤ ਹੈ ।ਇਹ ਸਾਰੇ ਅਦਾਰੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ।ਵੋਟਾਂ ਦੀ ਗਿਣਤੀ ਸਮੇਂ 6 ਮਾਰਚ 2012 ਨੂੰ ਵੀ ਜਿਲ•ੇ ਅੰਦਰ ਸ਼ਰਾਬ ਵੇਚਣ ਤੇ ਮੁਕੰਮਲ ਪਾਬੰਦੀ ਰਹੇਗੀ ।

Translate »