ਕਪੂਰਥਲਾ, 20 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਸਥਾਨਕ ਵਿਰਸਾ ਵਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਲਗਾਏ ਜਾਣ ਵਾਲੇ ਮਾਈਕਰੋ ਅਬਜ਼ਰਬਰਾਂ ਨੂੰ ਜਾਣਕਾਰੀ ਦੇਣ ਲਈ ਬੁਲਾਈ ਗਈ ਵਿਸ਼ੇਸ ਮੀਟਿੰਗ ਨੂੰ ਸੰਬੋਧਨ ਕੀਤਾ।
ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਮਾਈਕਰੋ ਚੋਣ ਅਬਜ਼ਰਵਰਾਂ ਦਾ ਚੋਣਾਂ ਅਮਲ ਨੂੰ ਨਿਰਪੱਖ, ਆਜ਼ਾਦ ਅਤੇ ਸ਼ਾਂਤੀ ਪੂਰਵਕ ਕਰਵਾਉਣ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਹੈ ਅਤੇ ਚੋਣ ਕਮਿਸ਼ਨ ਨੇ ਚੋਣ ਨਿਗਰਾਨੀ ਸਿਸਟਮ ਨੂੰ ਪੁਖਤਾ ਕਰਨ ਲਈ ਸੰਵੇਦਨਸ਼ੀਲ ਪੋਲਿੰਗ ਸ਼ਟੇਸ਼ਨਾਂ ਉੱਤੇ ਮਾਈਕਰੋ ਅਬਜ਼ਰਬਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਮਾਈਕਰੋ ਅਬਜ਼ਰਵਰ ਸਿੱਧੇ ਤੌਰ ‘ਤੇ ਜਨਰਲ ਅਬਜ਼ਰਵਰ ਦੇ ਕੰਟਰੋਲ ਹੇਠ ਕੰਮ ਕਰਨਗੇ। ਮਾਈਕਰੋ ਅਬਜ਼ਰਵਰ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਦੇ ਨਾਲ-ਨਾਲ ਤਿਆਰ ਹੋਰਨਾਂ ਰਿਪੋਰਟਾਂ ਦੇ ਆਧਾਰ ‘ਤੇ ਹੀ ਰੀਪੋਲਿੰਗ ਜਾਂ ਕਿਸੇ ਪੋਲਿੰਗ ਸਟਾਫ਼ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਸਬੰਧੀ ਫੈਸਲਾ ਲਿਆ ਜਾ ਸਕੇਗਾ।
ਉਨ•ਾਂ ਦੱਸਿਆ ਕਿ ਜਿਨ•ਾਂ ਪੋਲਿੰਗ ਸ਼ਟੇਸ਼ਨਾਂ ਉੱਤੇ ਮਾਈਕਰੋ ਅਬਜ਼ਰਬਰਾਂ ਨੂੰ ਤਾਇਨਾਤ ਕੀਤਾ ਜਾਣਾ ਹੈ, ਉਸ ਦੀ ਜਾਣਕਾਰੀ ਜਨਰਲ ਅਬਜ਼ਰਵਰ ਦੁਆਰਾ ਗੁਪਤ ਤੌਰ ‘ਤੇ ਬੰਦ ਲਿਫਾਫ਼ੇ ਵਿੱਚ ਤਾਇਨਾਤੀ ਹੋਣ ਦੇ ਐਨ ਆਖਰੀ ਮੌਕੇ ‘ਤੇ ਦਿੱਤੀ ਜਾਵੇਗੀ। ਇੱਕ ਪੋਲਿੰਗ ਸ਼ਟੇਸ਼ਨ ਉੱਤੇ ਇੱਕ ਤੋਂ ਵੱਧ ਪੋਲਿੰਗ ਬੂਥ ਹੋਣ ‘ਤੇ ਵੀ ਇੱਕ ਹੀ ਮਾਈਕਰੋ ਅਬਜ਼ਰਵਰ ਲਗਾਇਆ ਜਾਵੇਗਾ ਜੋ ਕਿ ਵੱਖ- ਵੱਖ ਅੰਤਰਾਲ ਦੌਰਾਨ ਸਾਰੇ ਪੋਲਿੰਗ ਬੂਥਾਂ ‘ਤੇ ਨਜ਼ਰ ਰੱਖੇਗਾ। ਹਰ ਇੱਕ ਮਾਈਕਰੋ ਅਬਜ਼ਰਵਰ ਨੂੰ ਪੋਲਿੰਗ ਸ਼ਟੇਸਨ ‘ਤੇ ਤਾਇਨਾਤੀ ਸਬੰਧੀ ਫੋਟੋ ਪਾਸ ਅਤੇ ਪਹਿਚਾਣ ਪੱਤਰ ਜਾਰੀ ਕੀਤਾ ਜਾਵੇਗਾ।ਵੋਟਾਂ ਦੇ ਦਿਨ ਹਰ ਇੱਕ ਮਾਈਕਰੋ ਅਬਜ਼ਰਵਰ ਇੱਕ ਘੰਟਾ ਪਹਿਲਾਂ, ਸਵੇਰੇ 7 ਵਜੇ ਆਪਣੇ ਪੋਲਿੰਗ ਸ਼ਟੇਸਨ ਉੱਤੇ ਪਹੁੰਚੇਗਾ।
ਜ਼ਿਲ•ਾ ਚੋਣ ਅਫ਼ਸਰ ਦੱਸਿਆ ਕਿ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ ਮਾਈਕਰੋ ਅਬਜ਼ਰਵਰ ਪੋਲ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ ਅਤੇ ਪੋਲਿੰਗ ਦੌਰਾਨ ਮਹੱਤਵਪੂਰਨ ਜਾਣਕਾਰੀ ਨੂੰ ਪਹਿਲਾਂ ਪ੍ਰਕਾਸ਼ਿਤ ਪ੍ਰੋਫਾਰਮੇ ਵਿੱਚ ਦਰਜ ਕਰਨਗੇ ਅਤੇ ਕਿਸੇ ਵੀ ਸੂਰਤ ਵਿੱਚ ਪ੍ਰੋਜ਼ਾਈਡਿੰਗ ਅਫ਼ਸਰ ਜਾਂ ਪੋਲਿੰਗ ਅਫ਼ਸਰ ਦੇ ਤੌਰ ‘ਤੇ ਕੰਮ ਨਹੀਂ ਕਰਨਗੇ। ਪੋਲਿੰਗ ਦੇ ਦਿਨ ਮਾਈਕਰੋ ਅਬਜ਼ਰਵਰ ਨਿਗਰਾਨੀ ਦੇ ਤੌਰ ‘ਤੇ ਮੌਕ ਪੋਲ ਪ੍ਰਕਿਰਿਆ, ਚੋਣ ਲੜ ਰਹੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਦੀ ਹਾਜ਼ਰੀ, ਵੋਟਰਾਂ ਦੀ ਪੱਕੀ ਪਹਿਚਾਣ, ਵੋਟ ਪਾÀੇਣ ਤੋਂ ਬਾਅਦ ਸਿਆਹੀ ਲਗਾÀੇਣ ਦੀ ਪ੍ਰਕਿਰਿਆ, ਵੋਟਰਾਂ ਸਬੰਧੀ ਜਾਣਕਾਰੀ ਨੂੰ ਰਜਿਸਟਰ ਵਿੱਚ ਨੋਟ ਕਰਨਾ, ਵੋਟਾਂ ਪਾਉਣ ਦੀ ਪ੍ਰਕਿਰਿਆਂ ਨੂੰ ਗੁਪਤ ਰੱਖਣਾ ਅਤੇ ਪੋਲਿੰਗ ਏਜੰਟਾਂ ਨਾਲ ਰਾਬਤਾ ਰੱਖਣਾ ਤੇ ਜੇ ਕੋਈ ਉਨ•ਾਂ ਦੀ ਸ਼ਿਕਾਇਤ ਹੋਵੇ ਤਾਂ ਉਸ ਨੂੰ ਨੋਟ ਕਰਨਾ ਆਦਿ ਦਾ ਵਿਸ਼ੇਸ ਧਿਆਨ ਰੱਖਣਗੇ। ਚੋਣ ਦੌਰਾਨ ਜੇਕਰ ਮਾਈਕਰੋ ਅਬਜ਼ਰਵਰ ਨੂੰ ਲੱਗੇ ਕਿ ਕਿਸੇ ਕਾਰਨ ਕਰਕੇ ਚੋਣ ਪ੍ਰਕਿਰਿਆ ਵਿੱਚ ਵਿਘਨ ਪੈ ਸਕਦਾ ਹੈ ਤਾਂ ਉਹ ਇਸਦੀ ਸੂਚਨਾ ਤੁਰੰਤ ਜਨਰਲ ਅਬਜ਼ਰਵਰ ਨੂੰ ਦੇਵੇਗਾ। ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਮਾਈਕਰੋ ਅਬਜ਼ਰਵਰ ਆਪਣੀ ਰਿਪੋਰਟ ਅਨੈਕਸਚਰ-2 ਵਿੱਚ ਜਨਰਲ ਅਬਜ਼ਰਵਰ ਨੂੰ ਕੁਲੈਕਸ਼ਨ ਸੈਂਟਰ ‘ਤੇ ਦੇਵੇਗਾ ਅਤੇ ਪੋਲਿੰਗ ਦਿਨ ਦੀ ਸਾਰੀ ਰਿਪੋਰਟ ਬੰਦ ਲਿਫਾਫ਼ੇ ਵਿੱਚ ਨਿੱਜੀ ਤੌਰ ‘ਤੇ ਆਪ ਅਬਜ਼ਰਵਰ ਨੂੰ ਦੇਵੇਗਾ ਤੇ ਨਾਲ ਹੀ ਸਾਰੇ ਦਿਨ ਵਿੱਚ ਪ੍ਰਾਪਤ ਹੋਣ ਵਾਲੀ ਮਹੱਤਵਪੂਰਨ ਜਾਣਕਾਰੀ ਨੂੰ ਉਸ ਨਾਲ ਸਾਂਝੀ ਕਰੇਗਾ।ਚੋਣ ਅਬਜ਼ਰਵਰ ਇਹ ਰਿਪੋਰਟ ਦੇਖੇਗਾ, ਅਤੇ ਕਿਸੇ ਤਰਾਂ• ਦੀ ਵਿਸਥਾਰਪੂਰਵਕ ਜਾਣਕਾਰੀ ਲਈ ਲੋੜ ਪੈਣ ‘ਤੇ ਮਾਈਕਰੋ ਅਬਜ਼ਰਵਰ ਨੂੰ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਜ਼ਿਲ•ਾ ਮਾਲ ਅਫ਼ਸਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਤਹਿਸੀਲਦਾਰ ਚੋਣਾਂ ਸ੍ਰੀ ਹਰੀਸ਼ ਕੁਮਾਰ ਅਤੇ ਤਹਿਸੀਲਦਾਰ ਕਪੂਰਥਲਾ ਸ੍ਰੀ ਅਰਵਿੰਦਰਪਾਲ ਸਿੰਘ ਹਾਜ਼ਰ ਸਨ।