January 20, 2012 admin

ਗਰੀਬਾਂ ਨੂੰ ਇਕ ਰੁਪਏ ਕਿਲੋ ਆਟਾ, ਫਸਲਾਂ ਦਾ ਬੀਮਾ ਦੇਵੇਗੀ ਕਾਂਗਰਸ ਸਰਕਾਰ: ਕੈਪਟਨ ਅਮਰਿੰਦਰ

ਮੋਗਾ, 19 ਜਨਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਗਰੀਬਾਂ ਨੂੰ ਇਕ ਰੁਪਏ ਕਿਲੋ ਆਟਾ ਦੇਣ ਤੋਂ ਇਲਾਵਾ ਪ੍ਰਾਕ੍ਰਤਿਕ ਜਾਂ ਕਿਸੇ ਹੋਰ ਆਪਦਾ ਦੇ ਚਲਦੇ ਹੋਣ ਵਾਲੇ ਨੁਕਸਾਨ ਤੋਂ ਰਾਹਤ ਦੇਣ ਲਈ ਕਿਸਾਨਾਂ ਨੂੰ ਫਸਲਾਂ ‘ਤੇ ਬੀਮਾ ਉਪਲਬਧ ਕਰਵਾਏਗੀ। ਉਥੇ ਹੀ, ਉਨ•ਾਂ ਨੇ ਚੋਣਾਂ ਨੂੰ ਸਿਰਫ ਦੱਸ ਦਿਨ ਰਹਿ ਜਾਣ ਦੇ ਬਾਵਜੂਦ ਵੀ ਆਪਣਾ ਚੋਣ ਮੈਨੀਫੈਸਟੋ ਲਿਆਉਣ ‘ਚ ਨਾਕਾਮਯਾਬ ਰਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ‘ਤੇ ਵੀ ਚੁਟਕੀ ਲਈ।
ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਪ੍ਰਸਤਾਵਿਤ ਰਾਸ਼ਟਰੀ ਫੂਡ ਸੁਰੱਖਿਆ ਐਕਟ ਦੇ ਤਹਿਤ ਗਰੀਬਾਂ ਨੂੰ ਇਕ ਰੁਪਏ ਪ੍ਰਤੀ ਕਿਲੋ ਦੇ ਰੇਟ ਨਾਲ ਦੇਸ਼ ਭਰ ‘ਚ ਆਟਾ ਮਿਲੇਗਾ, ਜਿਸਨੂੰ ਕੇਂਦਰੀ ਮੰਤਰੀਮੰਡਲ ਵੱਲੋਂ ਪਹਿਲਾਂ ਹੀ ਮਨਜੂਰੀ ਦਿੱਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਸੰਸਦ ‘ਚ ਪੇਸ਼ ਕੀਤਾ ਜਾਵੇਗਾ। ਉਨ•ਾਂ ਨੇ ਕਿਹਾ ਕਿ ਇਹ ਅਕਾਲੀਆਂ ਵੱਲੋਂ 4 ਰੁਪਏ ਕਿਲੋ ਆਟਾ ਦੇਣ ਦੇ ਦਾਅਵੇ ਦੇ ਮੁਕਾਬਲੇ ਬਹੁਤ ਸਸਤਾ ਹੋਵੇਗਾ, ਹਾਲਾਂਕਿ ਵਰਤਮਾਨ ‘ਚ ਵੀ ਆਟਾ ਕੇਂਦਰ ਸਰਕਾਰ ਵੱਲੋਂ ਹੀ ਪ੍ਰਦਾਨ ਕੀਤਾ ਜਾਂਦਾ ਹੈ।
ਉਨ•ਾਂ ਨੇ ਕਿਹਾ ਕਿ 4 ਰੁਪਏ ਕਿਲੋ ਆਟਾ ਅਕਾਲੀਆਂ ਵੱਲੋਂ ਆਪਣੇ ਪਾਸੋਂ ਨਹੀਂ ਦਿੱਤਾ ਜਾਂਦਾ, ਸਗੋਂ ਇਸਨੂੰ ਕੇਂਦਰ ਸਰਕਾਰ ਪ੍ਰਦਾਨ ਕਰਦੀ ਹੈ। ਇਸ ਲੜੀ ਹੇਠ ਕੇਂਦਰ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ‘ਚ ਵੰਡਣ ਲਈ ਸੂਬੇ ਨੂੰ ਹਰ ਮਹੀਨੇ ਦੱਸ ਹਜਾਰ ਟਨ ਕਣਕ ਉਪਲਬਧ ਕਰਵਾ ਰਹੀ ਹੈ। ਮਗਰ ਇਸ ਸੱਚਾਈ ਨੂੰ ਮੰਨਣ ਦੀ ਬਜਾਏ, ਇਹ ਉਲਟਾ ਕ੍ਰੇਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਪੀ.ਸੀ.ਸੀ ਪ੍ਰਧਾਨ ਨੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਫਸਲਾਂ ਦਾ ਆਪਣੇ ਆਮ ਬੀਮਾ ਹੋ ਜਾਇਆ ਕਰੇਗਾ, ਜਿਸ ਸਬੰਧ ‘ਚ ਕਿਸੇ ਵੀ ਤਰ•ਾਂ ਦੀ ਆਪਦਾ ‘ਚ ਦਾਅਵਾ ਕੀਤਾ ਜਾ ਸਕੇਗਾ। ਜਦਕਿ ਵਰਤਮਾਨ ਪ੍ਰਣਾਲੀ ਹੇਠ ਅਜਿਹੀ ਆਪਦਾ ਤੋਂ ਬਾਅਦ ਗਿਰਦਾਵਰੀ ਦੇ ਆਦੇਸ਼ ਦਿੱਤੇ ਜਾਂਦੇ ਹਨ, ਜੋ ਬਹੁਤ ਸਮਾਂ ਲੈਂਦੀ ਹੈ ਅਤੇ ਨਤੀਜਾ ਦੀ ਬਹੁਤ ਘੱਟ ਨਿਕਲਦਾ ਹੈ। ਮਗਰ, ਕਾਂਗਰਸ ਸਰਕਾਰ ਕਿਸਾਨਾਂ ਦੀ ਫਸਲਾਂ ਦਾ ਅਡਵਾਂਸ ‘ਚ ਬੀਮਾ ਕਰੇਗੀ ਅਤੇ ਆਪਦਾ ਦੀ ਹਾਲਤ ‘ਚ ਉਹ ਮੁਆਵਜਾ ਪਾਉਣ ਦੇ ਹੱਕਦਾਰ ਹੋਣਗੇ।
ਅਕਾਲੀਆਂ ਤੇ ਵਿਸ਼ੇਸ਼ ਕਰਕੇ ਬਾਦਲ ਪਰਿਵਾਰ ‘ਤੇ ਚੁਟਕੀ ਲੈਂਦੇ ਹੋਏ ਉਨ•ਾਂ ਨੇ ਕਿਹਾ ਕਿ ਉਹ ਹਾਲੇ ਤੱਕ ਚੋਣ ਮੈਨਿਫੈਸਟੋ ਨਹੀਂ ਲਿਆ ਪਾਏ ਹਨ। ਕਿਉਂਕਿ ਇਨ•ਾਂ ਦੇ ਕੋਲ ਕੋਈ ਸੋਚ ਤੇ ਪ੍ਰੋਗਰਾਮ ਨਹੀਂ ਹੈ, ਜਿਸਨੂੰ ਇਹ ਆਪਣੇ ਮੈਨਿਫੈਸਟੋ ‘ਚ ਦਰਸਾਉਂਦਿਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਸਕਣ। ਉਥੇ ਹੀ, ਇਨ•ਾਂ ਨੂੰ ਕਾਂਗਰਸ ਦੇ ਮੈਨਿਫੈਸਟੋ ਦੀ ਕਾਪੀ ਕਰਨ ‘ਚ ਵੀ ਮੁਸ਼ਕਿਲ ਆ ਰਹੀ ਹੈ, ਕਿਉਂਕਿ ਇਹ ਸਾਡੇ ਵਰਗੇ ਨਹੀਂ ਹਨ। ਇਸ ਲੜੀ ਹੇਠ ਚੋਣਾਂ ਨੂੰ ਸਿਰਫ ਦੱਸ ਦਿਨ ਬਾਕੀ ਰਹਿ ਜਾਣ ਦੇ ਬਾਵਜੂਦ ਵੀ ਇਹ ਆਪਣਾ ਮੈਨਿਫੈਸਟੋ ਲਿਆਉਣ ਦੇ ਕਾਬਲ ਨਹੀਂ ਬਣ ਸਕੇ।
ਜਦਕਿ ਸੁਖਬੀਰ ਬਾਦਲ ਦੇ ਦਾਅਵੇ ‘ਤੇ ਕਿ ਉਨ•ਾਂ ਨੇ ਬਹੁਤ ਵਿਕਾਸ ਕੀਤਾ ਹੈ ਤੇ ਉਹ ਇਸਨੂੰ ਦਿਖਾ ਸਕਦੇ ਹਨ, ‘ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਉਸ ਕੋਲੋਂ ਇਹੋ ਪੁੱਛ ਰਹੇ ਹਨ ਕਿ ਉਹ ਇਕ ਸਿੰਗਲ ਵਿਕਾਸ ਕਾਰਜ ਵੀ ਦਿਖਾਏ। ਮਗਰ ਸੁਖਬੀਰ ਇਸਨੂੰ ਦਿਖਾਉਣ ਦੇ ਕਾਬਲ ਨਹੀਂ ਹੈ, ਕਿਉਂਕਿ ਸੱਚਾਈ ‘ਚ ਅਜਿਹਾ ਕੁਝ ਨਹੀਂ ਹੈ।
ਅਕਾਲੀਆਂ ਦੇ ਗਰੀਬਾਂ ਤੇ ਦਲਿਤਾਂ ਨੂੰ 200 ਯੁਨਿਟ ਮੁਫਤ ਬਿਜਲੀ ਜਾਰੀ ਕਰਨ ਸਬੰਧੀ ਦਾਅਵਿਆਂ ‘ਤੇ ਉਨ•ਾਂ ਨੇ ਯਾਦ ਦਿਲਾਇਆ ਕਿ ਕਾਂਗਰਸ ਸਰਕਾਰ ਨੇ ਹੀ ਇਸਦੀ ਸ਼ੁਰੂਆਤ ਕੀਤੀ ਸੀ ਤੇ ਅਕਾਲੀਆਂ ਨੇ ਇਸਨੂੰ ਰੋਕਿਆ ਸੀ। ਜਦਕਿ ਕਾਂਗਰਸ ਵੱਲੋਂ ਬਹੁਤ ਜਿਆਦਾ ਦਬਾਅ ਬਣਾਉਣ ‘ਤੇ ਹੀ ਇਨ•ਾਂ ਨੇ ਆਪਣੇ ਸ਼ਾਸਨਕਾਲ ਦੇ ਅਖੀਰ ਵਿੱਚ ਇਸਨੂੰ ਮੁੜ ਤੋਂ ਚਾਲੂ ਕੀਤਾ।

Translate »