January 20, 2012 admin

ਵਿਧਾਨ ਸਭਾ ਚੋਣਾ 2012 ਵਿੱਚ ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੇ- ਸ੍ਰੀ ਵਿਜੈ ਐਨ ਜਾਦੇ

ਬਰਨਾਲਾ, 20 ਜਨਵਰੀ- ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਵਿਜੈ ਐਨ ਜਾਦੇ ਨੇ ਹਰ ਆਮ ਅਤੇ ਖਾਸ ਵੋਟਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾ 2012 ਵਿੱਚ ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੇ। ਜਿਸ ਨਾਲ ਪੋਲਿੰਗ 100% ਹੋ ਸਕੇ। ਉਨ•ਾਂ ਕਿਹਾ ਕਿ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਜਰੂਰ ਰੱਖਿਆ ਜਾਵੇ। ਉਨ•ਾਂ ਕਿਹਾ ਕਿ ਆਪਣੀ ਵੋਟ ਦਾ ਇਸਤੇਮਾਲ ਕਰਦੇ ਸਮੇਂ ਕਿਸੇ ਰਾਜਨੀਤਕ ਪਾਰਟੀ ਦਾ ਦਬਾਅ ਨਾ ਮੰਨਿਆ ਜਾਵੇ ਅਤੇ ਆਪਣੇ ਵੋਟ ਦਾ ਵਧੀਆ ਢੰਗ ਨਾਲ ਉਪਯੋਗ ਕੀਤਾ ਜਾਵੇ।
ਉਨ•ਾ ਕਿਹਾ ਕਿ ਪਰਚੀਆਂ ਸਬੰਧਤ ਬੀ.ਐਲ.ਓ. ਵੱਲੋਂ ਦਿੱਤੀਆਂ ਜਾਣਗੀਆਂ ਨਾ ਕਿ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਵੰਡੀਆਂ ਜਾਣਗੀਆ।
ਉਨ•ਾਂ ਕਿਹਾ ਕਿ ਹਰੇਕ ਵੋਟਰ ਨੂੰ ਚਾਹੀਦਾ ਹੈ ਕਿ ਉਪ ਪੁਲਿੰਗ ਬੂਥ ਤੇ ਜਾਂਦੇ ਸਮੇਂ ਕਿਸੇ ਰਾਜਨੀਤਿਕ ਪਾਰਟੀ ਦਾ ਵਹੀਕਲ ਇਸਤੇਮਾਲ ਨਾ ਕਰੇ। ਉਨ•ਾਂ ਅੱਗੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਨਾਲ 2.50 ਲੱਖ ਰੁਪਏ ਤੱਕ ਦੀ ਰਾਸ਼ੀ ਲਿਜਾਦੇ ਸਮੇਂ ਆਪਣਾ ਬਿਜਨਸ ਸਬੂਤ ਅਤੇ ਰਿਹਾਇਸ ਦਾ ਸਬੂਤ ਆਪਣੇ ਨਾਲ ਰੱਖੇ ਅਤੇ 2.50 ਲੱਖ ਰੁਪਏ ਤੋਂ ਵੱਧ ਤੱਕ ਦਾ ਕੈਸ਼ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਆਪਣੀ ਰਕਮ ਦਾ ਪੂਰਾ ਸਬੂਤ ਦੇਣਾ ਪਵੇਗਾ ਅਤੇ ਇਸ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਦੇਣੀ ਹੋਵੇਗੀ।
ਸ੍ਰੀ ਵਿਜੈ ਐਨ ਜਾਦੇ ਨੇ ਕਿਹਾ ਕਿ ਕੋਈ ਵੀ ਵੋਟਰ ਆਪਣੀ ਇੱਛਾ ਅਨੁਸਾਰ ਕਿਸੇ ਰਾਜਨੀਤਿਕ ਪਾਰਟੀ ਦਾ ਬੋਰਡ ਲਗਾਉਣਾ ਚਾਹੇ ਤਾਂ ਉਹ ਉਸ ਪਾਰਟੀ ਦੇ ਉਮੀਦਵਾਰ ਨੂੰ ਲਿਖਤੀ ਤੌਰ ਸਹਿਮਤੀ ਦੇਵੇ ਅਤੇ ਉਸ ਪਾਰਟੀ ਦਾ ਉਮੀਦਵਾਰ ਉਸ ਦੀ ਲਿਸਟ ਤਿਆਰ ਕਰਕੇ ਰਿਟਰਨਿੰਗ ਅਫ਼ਸਰ  ਨੂੰ ਦੇਵੇਗਾ ਅਤੇ ਪ੍ਰਵਾਨਗੀ ਲੈ ਸਕਦਾ ਹੈ। 

Translate »