ਲੁਧਿਆਣਾ: 20 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕੈਰੋਂ ਕਿਸਾਨ ਘਰ ਵਿਖੇ ਸੁਗੰਧੀ ਵਾਲੇ ਅਤੇ ਮੈਡੀਸਨ ਬੂਟਿਆਂ ਦੀ ਕਾਸ਼ਤ ਸੰਬੰਧੀ ਦੋ ਰੋਜ਼ਾ ਸਿਖਲਾਈ ਕੋਰਸ 24 ਅਤੇ 25 ਜਨਵਰੀ ਨੂੰ ਲੱਗ ਰਿਹਾ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲਗਾਇਆ ਜਾ ਰਿਹਾ ਹੈ ਜਿਸ ਦੇ ਤਕਨੀਕੀ ਕੋਆਰਡੀਨੇਟਰ ਡਾ: ਬੀ ਐਸ ਗਿੱਲ ਹੋਣਗੇ ਜਦੋਂ ਕਿ ਡਾ: ਜਸਵਿੰਦਰ ਭੱਲਾ ਅਤੇ ਡਾ: ਰੁਪਿੰਦਰ ਕੌਰ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਤਾਲਮੇਲਕਾਰ ਵਜੋਂ ਭੂਮਿਕਾ ਨਿਭਾਉਣਗੇ। ਡਾ: ਗਿੱਲ ਨੇ ਦਸਿਆ ਕਿ ਵੱਖ ਵੱਖ ਵਿਸ਼ਿਆਂ ਦੇ ਖੇਤੀ ਮਾਹਿਰ ਤਕਨੀਕੀ ਜਾਣਕਾਰੀ ਪ੍ਰਦਾਨ ਕਰਨਗੇ।