ਜੋਨ ਕੂਮ ਕਲਾਂ ਦੇ 15 ਪਿੰਡਾਂ ਨੇ ਸ਼ਰਨਜੀਤ ਢਿੱਲੋਂ ਨੂੰ ਜਿਤਾਉਣ ਲਈ ਕੀਤਾ ਪੱਕਾ ਵਾਅਦਾ
19 ਜਨਵਰੀ – ਹਲਕਾ ਸਾਹਨੇਵਾਲ ਦੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਸੰਤ ਸਮਾਜ, ਭਾਰਤੀ ਕਿਸਾਨ ਯੂਨੀਅਨ ਦੇ ਸਾਂਝੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਹਲਕਾ ਸਾਹਨੇਵਾਲ ਦੇ ਅਹਿਮ ਇਲਾਕੇ ਕੂਮ ਕਲਾਂ ਦੇ 15 ਪਿੰਡਾਂ ‘ਚ ਚੋਣ ਪ੍ਰਚਾਰ ਸਿਖਰਾ ਤੇ ਪਹੁੰਚਾਇਆ। ਪਿਛਲੇ ਲਗਭਗ 25 ਸਾਲਾਂ ਤੋਂ ਸ਼੍ਰੋਮਣੀ ਅਕਾਲ ਦਲ ਰਾਹੀਂ ਆਪਣੇ ਸਾਫ ਸੁਥਰੇ ਅਕਸ ਕਾਰਨ ਪਹਿਚਾਣ ਬਣਾਉਣ ਵਾਲੇ ਨੌਜਵਾਨ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਪਿੰਡ ਸ਼ਾਲੂ ਭੈਣੀ ਤੋਂ ਅੱਜ ਚੋਣ ਪ੍ਰਚਾਰ ਆਰੰਭ ਕਰਦੇ ਹੋਏ ਦੁਆਬਾ ਭੈਣੀ, ਚੀਮਾ ਭੈਣੀ, ਨੱਥੂ ਭੈਣੀ, ਗਾਹੀ ਭੈਣੀ, ਗੁਜਰਵਾਲ ਬੇਟ, ਚੌਂਤਾ, ਕੂਮ ਕਲਾਂ, ਕੂਮ ਖੁਰਦ, ਘੂਮੇਤ, ਕਰੋਰ ਹੁੰਦੇ ਹੋਏ ਆਪਣੇ ਜੱਦੀ ਪਿੰਡ ਭਾਗਪੁਰ ਵਿਖੇ ਵੱਡੇ ਚੋਣ ਜਲਸੇ ਨੂੰ ਸੰਬੋਧਨ ਕੀਤਾ। ਹੌਂਸਲੇ, ਉਤਸ਼ਾਹ ਤੇ ਲੋਕਾਂ ਵਲੋਂ ਮਿਲ ਰਹੇ ਵੱਡੇ ਸਹਿਯੋਗ ਤੇ ਪਿਆਰ ‘ਚ ਭਿੱਜੇ ਸ਼ਰਨਜੀਤ ਸਿੰਘ ਢਿੱਲੋਂ ਨੇ ਵੋਟਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਜਾਂ ਆਗੂ ਦੀ ਗੱਲ ਕਰੀਏ ਤਾਂ ਉਹ ਚੋਣ ਜਿੱਤਣ ਉਪਰੰਤ ਵਿਕਾਸ ਕਰਾਉਣ ਦਾ ਵਾਅਦਾ ਕਰਦਾ ਹੈ, ਪਰ ਮੈਂ ਆਪਣੀ ਜਨਮ ਭੂਮੀ ਤੇ ਖੜ•ਾ ਹੋ ਕੇ ਅੱਜ ਸੱਚੇ ਦਿਲੋਂ ਇਹ ਗੱਲ ਕਹਿਣ ਵਿੱਚ ਫਖਰ ਮਹਿਸੂਸ ਕਰਦਾ ਹਾਂ ਕਿ ਮੈਂ ਪਹਿਲਾਂ ਆਪਣੇ ਹਲਕੇ ਦੇ ਵਰਿ•ਆਂ ਤੋਂ ਲਟਕਦੇ ਵਿਕਾਸ ਕਾਰਜ ਕਰਵਾਏ ਹਨ ਤੇ ਫਿਰ ਵੋਟਾਂ ਲੈਣ ਲਈ ਆਪਣੇ ਭੈਣਾਂ ਤੇ ਭਰਾਵਾਂ ਦੇ ਅੱਗੇ ਆਇਆ ਹਾਂ। ਭਾਵੁਕ ਹੁੰਦੇ ਹੋਏ ਉਨ•ਾਂ ਕਿਹਾ ਕਿ ਜਿਸ ਤਰ•ਾਂ ਤੁਸੀਂ ਮੈਨੂੰ ਪਹਿਲਾਂ ਤੋਂ ਸਹਿਯੋਗ ਦਿੰਦੇ ਹੋ, ਉਸੇ ਤਰ•ਾ 30 ਜਨਵਰੀ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ। ਲੋਕਾਂ ਦੀ ਹਮਦਰਦ, ਲੋਕਾਂ ਦੀਆਂ ਲੋੜਾਂ ਸਮਝਣ ਵਾਲੀ ਆਪਣੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾਂ ਕਰੋ ਤਾਂ ਜੋ ਵੱਡੀ ਗਿਣਤੀ ਵਿੱਚ ਵਿਕਾਸ ਵਜੋਂ ਸ਼ੁਰੂ ਕੀਤੇ ਹੋਏ ਪੁਲ, ਸੜਕਾਂ, ਸੀਵਰੇਜ਼ ਅਤੇ ਬਿਜਲੀ ਪੈਦਾ ਕਰਨ ਦੇ ਵੱਡੇ-ਵੱਡੇ ਪ੍ਰੋਜੈਕਟ ਪੂਰੇ ਹੋ ਸਕਣ ਤੇ ਪੰਜਾਬ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਗਿਣਿਆਂ ਜਾਣ ਵਾਲਾ ਸੂਬਾ ਬਣ ਸਕੇ। ਉਨ•ਾਂ ਕਿਹਾ ਕਿ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ‘ਚ ਗਲ ਤੱਕ ਡੁੱਬੀ ਕਾਂਗਰਸ ਪਾਰਟੀ ਜਿਸ ਨੇ ਹਮੇਸ਼ਾਂ ਇਨਸਾਨੀ ਕਦਰਾਂ-ਕੀਮਤਾਂ ਤੇ ਭਾਈਚਾਰੇ ਦਾ ਘਣ ਕੀਤਾ ਹੈ, ਨੂੰ ਮੂੰਹ ਨਾ ਲਾ ਕੇ ਪੰਜਾਬ ਸਮੇਤ ਪੂਰੇ ਭਾਰਤ ਚੋਂ ਹੋਂਦ ਖਤਮ ਕਰਨ ਲਈ ਇੱਕ ਜੁੱਟ ਹੋਈਏ। ਉਨ•ਾਂ ਕਿਹਾ ਕਾਂਗਰਸ ਪਾਰਟੀ ਇੱਕ ਅਜਿਹੀ ਜਮਾਤ ਹੈ ਜਿਸ ਨੇ ਸਰਮਾਏਦਾਰੀ ਨੂੰ ਜਿੰਦਾ ਰੱਖਣ ਦੇ ਲਈ ਸਾਰੇ ਵਰਗਾਂ ਦਾ ਖੂਨ ਨਿਚੋੜਿਆ ਹੈ ਨਾਲ ਹੀ ਉਨ•ਾਂ ਕਿਹਾ ਕਿ ਜਿਹੜਾ ਉਮੀਦਵਾਰ ਤੁਹਾਡੇ ਦੁੱਖਾਂ, ਸੁੱਖਾਂ, ਲੋੜਾਂ ਤੇ ਤੁਹਾਡੀ ਅਪਣੱਤ ਭਰੀ ਭਾਈਚਾਰਕ ਸਾਂਝ ਦਾ ਭਾਈਬਾਲ ਤੇ ਵਿਕਾਸ ਦਾ ਜਿੰਮੇਵਾਰ ਹੈ। ਤੁਹਾਡਾ ਹੱਕ ਉਸਨੂੰ ਵੋਟ ਦੇਣ ਦਾ ਹੈ ਨਾ ਕਿ ਤੀਜੇ ਜ਼ਿਲ•ੇ ਵਿੱਚੋਂ ਪੈਰਾਸ਼ੂਟ ਰਾਹੀਂ ਵੋਟਾ ਦੇ ਦਿਨਾਂ ‘ਚ ਉਤਾਰੇ ਉਮੀਦਵਾਰ ਨੂੰ। ਉਨ•ਾਂ ਕਿਹਾ ਕਿ ਜਿਸ ਪਾਰਟੀ ਨੂੰ ਇੰਨੇ ਵੱਡੇ ਹਲਕਾ ਸਾਹਨੇਵਾਲ ਨਾਲ ਸਬੰਧਿਤ ਉਮੀਦਵਾਰ ਨਹੀਂ ਮਿਲਿਆ, ਉਹ ਹਲਕੇ ਦੇ ਵਿਕਾਸ ਦੀ ਕੀ ਗੱਲ ਕਰ ਸਕਦੀ ਹੈ। ਆਪਸ ਵਿੱਚ ਪਾਟੋਧਾੜ ਹੋਈ ਕਾਂਗਰਸ ਪਾਰਟੀ ਲੋਕਾਂ ਨੂੰ ਉਨ•ਾਂ ਦੀ ਆਸ ਮੁਤਾਬਕ ਸਾਫ ਸੁਥਰਾ ਪ੍ਰਸਾਸ਼ਨ ਕਦੇ ਵੀ ਦੇ ਸਕਦੀ। ਪੰਜਾਬ ਦੀਆਂ ਲੋੜਾਂ, ਪੰਜਾਬ ਦੇ ਤਿਉਹਾਰਾਂ, ਰਿਸ਼ਤੇ ਨਾਤਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਹੀ ਸਮਝ ਸਕਦਾ ਹੈ, ਜੋ ਕਿ ਆਪ ਪੂਰੇ ਭਾਰਤ ਵਿੱਚ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।