ਤਰਨਤਾਰਨ, 20 ਜਨਵਰੀ -30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਰਨਤਾਰਨ ਜ਼ਿਲ•ੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਸੁਰੱਖਿਆ ਪ੍ਰਬੰਧਾਂ, ਚੋਣ ਅਮਲੇ ਦੀ ਤਾਇਨਾਤੀ ਅਤੇ ਹੋਰ ਚੋਣ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਚੋਣ ਅਬਜ਼ਰਵਰਾਂ ਵੱਲੋਂ ਜ਼ਿਲ•ਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ. ਸਤਵੰਤ ਸਿੰਘ ਜੌਹਲ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਾ. ਰਾਜੇਂਦਰ ਕੁਮਾਰ ਆਈ.ਏ.ਐੱਸ., ਸ੍ਰੀ ਵੀਰ ਵਿਕਰਮ ਯਾਦਵ ਆਈ.ਏ.ਐੱਸ. (ਜਨਰਲ ਅਬਜ਼ਰਵਰ), ਸ੍ਰੀ ਟੀ ਨਿਵਾਸਾਰਾਓ ਆਈ.ਪੀ.ਐੱਸ. (ਪੁਲੀਸ ਅਬਜ਼ਰਵਰ) ਤੋਂ ਇਲਾਵਾ ਸ. ਕੁਲਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ. ਮਨਮਿੰਦਰ ਸਿੰਘ ਜ਼ਿਲ•ਾ ਪੁਲੀਸ ਮੁਖੀ, ਸ. ਬਖਤਾਵਰ ਸਿੰਘ, ਸ. ਕੁਲਦੀਪ ਸਿੰਘ ਚੰਦੀ, ਸ. ਜਗਵਿੰਦਰਜੀਤ ਸਿੰਘ ਗਰੇਵਾਲ, ਸ੍ਰੀ ਐੱਸ.ਪੀ. ਆਂਗਰਾ ਡੀ.ਡੀ.ਪੀ.ਓ., ਸਾਰੇ ਰਿਟਰਨਿੰਗ ਅਫਸਰ ਕ੍ਰਮਵਾਰ ਵਿਧਾਨ ਸਭਾ ਹਲਕਾ 21-ਤਰਨਤਾਰਨ, 24-ਖਡੂਰ ਸਾਹਿਬ, 23-ਪੱਟੀ, 22 ਖੇਮਕਰਨ, ਤਹਿਸੀਲਦਾਰ ਚੋਣਾਂ ਸ. ਅਰਸਾਲ ਸਿੰਘ ਅਤੇ ਜ਼ਿਲ•ਾ ਮਾਲ ਅਫਸਰ ਸ੍ਰੀਮਤੀ ਪਿੰਕੀ ਦੇਵੀ ਆਦਿ ਵੀ ਹਾਜਰ ਸਨ।
ਜ਼ਿਲ•ਾ ਚੋਣ ਅਧਿਕਾਰੀ ਸ. ਸਤਵੰਤ ਸਿੰਘ ਜੌਹਲ ਨੇ ਦੱਸਿਆ ਕਿ ਜ਼ਿਲ•ੇ ਅੰਦਰ ਕੁੱਲ 6,78,007 ਵੋਟਰਾਂ ਵਿਚੋਂ 3,52,798 ਮਰਦ ਅਤੇ 3,25,209 ਔਰਤਾਂ ਵੋਟਰ ਹਨ। ਉਨ•ਾਂ ਇਹ ਵੀ ਦੱਸਿਆ ਕਿ 42,017 ਨਵੀਆਂ ਵੋਟਾਂ ਬਣਾਈਆਂ ਗਈਆਂ ਹਨ, ਜਿਨ•ਾਂ ਵਿਚੋਂ 20388 ਮਰਦ ਅਤੇ 21629 ਔਰਤਾਂ ਹਨ, ਜੋ 30 ਜਨਵਰੀ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ•ਾਂ ਦੱਸਿਆ ਕਿ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਵੀਡੀਓ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਹਰੇਕ ਉਮੀਦਵਾਰ ਦੀ ਨਕਲੋ ਹਰਕਤ ‘ਤੇ ਬਾਜ ਨਿਗਾ ਰੱਖ ਰਹੀਆਂ ਹਨ। ਉਨ•ਾਂ ਕਿਹਾ ਕਿ ਜ਼ਿਲ•ੇ ਅੰਦਰ ਚੋਣ ਅਮਲ ਨੂੰ ਸੰਪੂਰਨ ਅਮਲੀ ਜਾਮਾ ਪਹਿਨਾਉਣ ਲਈ ਸੁਰੱਖਿਆ ਦੇ ਵੀ ਪੁੱਖਤਾ ਇੰਤਜਾਮ ਕਰ ਲਏ ਗਏ ਹਨ। ਉਨ•ਾਂ ਕਿਹਾ ਕਿ ਪੁਲੀਸ ਅਤੇ ਪੈਰਾਮਿਲਟਰੀ ਫੋਰਸਿਸ ਵੱਲੋਂ ਕਸਬਿਆਂ ਅਤੇ ਸ਼ਹਿਰਾਂ ਵਿਚ ਫਲੈਗ ਮਾਰਚ ਕੀਤੇ ਜਾ ਰਹੇ ਹਨ, ਤਾਂ ਜੋ ਲੋਕ ਬਿਨਾ ਕਿਸੇ ਭੈਅ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਸਤੋਂ ਇਲਾਵਾ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ‘ਤੇ ਮਾਈਕ੍ਰੋ ਅਬਜਰਵਰ ਵੀ ਨਿਯੁਕਤ ਕੀਤੇ ਗਏ ਹਨ।
ਜ਼ਿਲ•ਾ ਚੋਣ ਅਧਿਕਾਰੀ ਸ. ਜੌਹਲ ਨੇ ਕਮਿਉਨੀਕੇਸ਼ਨ ਪਲਾਨ ਵਿਚ ਦਰਜ ਮੋਬਾਈਲ ਨੰਬਰਾਂ ਵਾਲੇ ਵਿਅਕਤੀਆਂ ਨੂੰ ਕਿਹਾ ਹੈ ਕਿ ਉਹ ਚੋਣਾਂ ਵਾਲੇ ਦਿਨ ਆਪਣੇ ਮੋਬਾਈਲ ਫੋਨ ਨੰਬਰ ਨਾ ਕਰਨ ਕਿਉਂਕਿ ਉਸ ਦਿਨ ਚੋਣ ਅਬਜਰਵਰ ਜਾਂ ਰਿਟਰਨਿੰਗ ਅਫਸਰ ਚੋਣਾਂ ਸਬੰਧੀ ਕਿਸੇ ਕਿਸਮ ਦੀ ਵੀ ਜਾਣਕਾਰੀ ਲੈਣ ਲਈ ਉਨ•ਾਂ ਨਾਲ ਸੰਪਰਕ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਇਸ ਪਲਾਨ ਤਹਿਤ ਪਿੰਡਾਂ ਦੇ ਨੰਬਰਦਾਰਾਂ, ਪੋਲਿੰਗ ਬੂਥਾਂ ਦੇ ਨਜ਼ਦੀਕ ਰਹਿੰਦੇ ਵਿਅਕਤੀਆਂ ਅਤੇ ਬੀ.ਐੱਸ.ਓ. ਦੇ ਨੰਬਰ ਸ਼ਾਮਿਲ ਕੀਤੇ ਗਏ ਹਨ, ਜਿਨ•ਾਂ ਤੋਂ ਚੋਣਾਂ ਵਾਲੇ ਦਿਨ ਕਿਸੇ ਵੀ ਤਰ•ਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।