ਸਾਂਝੇ ਮੋਰਚੇ ਦੀਆਂ 20 ਪ੍ਰਮੁੱਖ ਰੈਲੀਆਂ ਹੋਣਗੀਆਂ
ਚੰਡੀਗੜ• : ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਜਿਸ ਸੋਚ ਨੂੰ ਲੈ ਕੇ ਚੱਲੇ ਹਨ ਉਸ ਨਾਲ ਹਰ ਪੰਜਾਬੀ ਸਹਿਮਤ ਹੈ ਅਤੇ ਖ਼ਾਸ ਕਰਕੇ ਦਲਿਤ ਭਾਈਚਾਰਾ ਬੇਹੱਦ ਮਾਨ ਮਹਿਸੂਸ ਕਰਦਾ ਹੈ ਕਿ ਪਹਿਲੀ ਵਾਰ ਪੰਜਾਬ ਦੀ ਵੱਡੀ ਰਾਜਨੀਤਿਕ ਪਾਰਟੀ ਨੇ ਸਰਕਾਰ ਬਣਨ ਉਪਰੰਤ ਬਾਬਾ ਸਾਹਿਬ ਭੀਮ ਰਾਓ ਜੀ ਦੇ ਨਾਮ ਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਲਈ ਆਵਾਸ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਮਾਜ ਸੇਵੀ ਕੰਮਾਂ ਨਾਲ ਜੁੜੀ ਹੋਈ ਸੰਸਥਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸੰਘ ਦੇ ਪ੍ਰਧਾਨ ਅਫ਼ਸਰ ਸਿੰਘ ਨੰਬਰਦਾਰ ਅਤੇ ਉਸ ਦੇ ਸਾਥੀਆਂ ਨੇ ਅੱਜ ਪਾਰਟੀ ਦੇ ਪ੍ਰਮੁੱਖ ਦਫ਼ਤਰ ਪਹੁੰਚ ਕੇ ਵਿਧਾਨ ਸਭਾ ਚੋਣਾਂ ‘ਚ ਬਿਨਾ ਸ਼ਰਤ ਪੀਪੀਪੀ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਉਨ•ਾਂ ਦਾ ਭਾਈਚਾਰਾ ਪੂਰੇ ਪੰਜਾਬ ‘ਚ ਮਨਪ੍ਰੀਤ ਦੀ ਸੋਚ ਦੀ ਹਮਾਇਤ ਕਰੇਗਾ।
ਇਸ ਮੌਕੇ ਪਾਰਟੀ ਦੇ ਸਕੱਤਰ ਅਤੇ ਮੀਡੀਆ ਕੋਆਡੀਨੇਟਰ ਸ. ਅਰੁਨਜੋਤ ਸਿੰਘ ਸੋਢੀ ਨੇ ਨੰਬਰਦਾਰ ਅਤੇ ਉਸਦੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੀਪੀਪੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਬਣਾਈ ਗਈ ਹੈ ਅਤੇ ਜੋ ਵੀ ਪੰਜਾਬ ਹਿਤੈਸ਼ੀ ਉਨ•ਾਂ ਦੇ ਪਰਿਵਾਰ ਨਾਲ ਜੁੜਦਾ ਹੈ ਅਸੀਂ ਉਸਦਾ ਸਵਾਗਤ ਕਰਦੇ ਹਾਂ। ਉਨ•ਾਂ ਸੰਘ ਦੇ ਅਹੁਦੇਦਾਰਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਗੁਰੂ ਰਵੀਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਵਾਲਾ ਹਰ ਵਿਅਕਤੀ ਪੰਜਾਬ ਨੂੰ ਖੁਸ਼ਹਾਲ ਵੇਖਣਾ ਚਾਹੁੰਦਾ ਹੈ ਅਤੇ ਉਨ•ਾਂ ਨੂੰ ਉਮੀਦ ਹੈ ਕਿ ਗੁਰੂਆਂ ਦੇ ਆਸ਼ੀਰਵਾਦ ਨਾਲ ਇਸ ਵਾਰ ਪੰਜਾਬ ਦੇ ਲੋਕ ਇੱਥੇ ਅਸਲ ਕਾਨੂੰਨ ਦਾ ਰਾਜ ਸਥਾਪਿਤ ਕਰਕੇ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੀ ਚੁੰਗਲ ‘ਚੌ ਮੁਕਤ ਕਰਵਾ ਲੈਣਗੇ।
ਸ੍ਰੀ ਸੋਢੀ ਨੇ ਦੱਸਿਆ ਕਿ ਸ. ਮਨਪ੍ਰੀਤ ਵੱਲੋਂ ਵਿਧਾਨ ਸਭਾ ਹਲਕਿਆਂ ਦਾ ਬੜੀ ਤੇਜ਼ੀ ਨਾਲ ਦੌਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ•ਾਂ ਦੱਸਿਆ ਕਿ ਸਾਂਝੇ ਮੋਰਚੇ ਦੀਆਂ ਅਗਲੇ ਦਿਨਾਂ ਵਿੱਚ ਪ੍ਰਮੁੱਖ ਰੈਲੀਆਂ 23 ਜਨਵਰੀ ਨੂੰ ਪੱਟੀ, ਖੇਮਕਰਣ, ਤਰਨਤਾਰਨ ਅਤੇ ਰਾਜਾਸਾਂਸੀ, 26 ਜਨਵਰੀ ਨੂੰ ਸ਼ੁਤਰਾਣਾ, ਲਹਿਰਾ, ਦਿੜ•ਬਾ, ਭਵਾਨੀਗੜ• ਅਤੇ ਸੰਗਰੂਰ, 27 ਜਨਵਰੀ ਨੂੰ ਗੜ•ਸ਼ੰਕਰ, ਨੂਰਪੁਰਬੇਦੀ, ਰੋਪੜ, ਚਮਕੌਰ ਸਾਹਿਬ, ਖਰੜ, ਮੋਹਾਲੀ, ਸਰਹਿੰਦ, ਖੰਨਾ ਤੇ ਅਮਲੋਹ ਵਿਖੇ ਹੋਣਗੀਆ। ਇਨ•ਾਂ ਪ੍ਰਮੁੱਖ ਰੈਲੀਆਂ ‘ਚ ਸ. ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਕਾਮਨਿਸਟ ਪਾਰਟੀਆਂ ਦੇ ਕੇਂਦਰੀ ਆਗੂ ਸ੍ਰੀ ਸੀਤਾ ਰਾਮ ਯੈਚੂਰੀ, ਸ੍ਰੀਮਤੀ ਬਰਿੰਦਾ ਕਰਤ, ਸੀ.ਪੀ.ਆਈ. ਦੇ ਸੂਬਾ ਸਕੱਤਰ ਕਾ. ਨਿਰਮਲ ਸਿੰਘ ਧਾਲੀਵਾਲ, ਸੀ.ਪੀ.ਆਈ.(ਐੱਮ) ਦੇ ਕਾ. ਚਰਨ ਸਿੰਘ ਵਿਰਦੀ ਆਦਿ ਪ੍ਰਮੁੱਖ ਆਗੂ ਵੀ ਰੈਲੀਆਂ ਨੂੰ ਸੰਬੋਧਨ ਕਰਨਗੇ।