January 20, 2012 admin

ਕਾਂਗਰਸ ਉਮੀਦਵਾਰ ਓਮ ਪ੍ਰਕਾਸ਼ ਸੋਨੀ ਦਾ ਹਾਲ ਬਾਜ਼ਾਰ ਟਰੇਡਰ ਐਸੋਸੀਏਸ਼ਨ ਵਲੋਂ ਭਾਰੀ ਸੁਆਗਤ।

ਅੰਮ੍ਰਿਤਸਰ ੨੦ ਜਨਵਰੀ – ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੇਅਰ ਓਮ ਪ੍ਰਕਾਸ਼ ਸੋਨੀ ਜੋ ਕਿ ਇਸ ਵਾਰ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਚੋਣ ਲੜ• ਰਹੇ ਹਨ, ਦਾ ਉਹਨਾਂ ਦੇ ਹਾਲ ਬਾਜ਼ਾਰ ਆਉਣ ਤੇ ਹਾਲ ਬਾਜ਼ਾਰ ਟਰੇਡਰ ਐਸੋਸੀਏਸ਼ਨ ਵਲੋਂ ਭਾਰੀ ਸੁਆਗਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੋਂਟੀ ਦੇ ਗ੍ਰਹਿ ਵਿਖੇ ਹਾਲ ਬਾਜ਼ਾਰ ਟਰੇਡਰ ਐਸੋਸੀਏਸ਼ਨ ਵਲੋਂ ਉਹਨਾਂ ਦੇ ਸੁਆਗਤ ਵਿਚ ਸੱਦੀ ਮੀਟਿੰਗ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਹਾਲ ਬਾਜ਼ਾਰ ਸਥਿਤ ਦੁਕਾਨਦਾਰਾਂ ਨੇ ਉਹਨਾਂ ਨੂੰ ਇਸ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੂਰਨ ਸਮਰਥਨ ਦਾ ਭਰੋਸਾ ਦੁਆਇਆ। ਇਸ ਮੌਕੇ ਓਮ ਪ੍ਰਕਾਸ਼ ਸੋਨੀ ਨੇ ਸੰਖੇਪ ਜਿਹੇ ਭਾਸ਼ਣ ਵਿਚ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਦੁਕਾਨਦਾਰਾਂ ਤੇ ਵਪਾਰੀ ਵਰਗ ਦੇ ਹਿੱਤਾਂ ਨੂੰ ਸਾਹਮਣੇ ਰੱਖਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਇਸੇ ਸ਼ਹਿਰ ਦੇ ਹਨ ਤੇ ਇਸੇ ਮਾਣ ਦੇ ਸਦਕਾ ਹੀ ਪ੍ਰਧਾਨ ਮੰਤਰੀ ਨੇ ਦਿਲ ਖੋਲ• ਕੇ ਅੰਮ੍ਰਿਸਤਰ ਦੇ ਵਿਕਾਸ ਵਾਸਤੇ ਕੇਂਦਰੀ ਫੰਡ ਮੁਹਈਆ ਕਰਵਾਏ ਹਨ। ਉਹਨਾਂ ਕਿਹਾ ਕਿ ਬਹੁਤ ਅਫਸੋਸ ਹੈ ਕਿ ਮੌਜੂਦਾ ਮੇਅਰ ਤੇ ਸਰਕਾਰ ਨੇ ਇਹਨਾਂ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਤੇ ਅੰਮ੍ਰਿਸਤਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸੋਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਉਹ ਅੰਮ੍ਰਿਤਸਰ ਨੂੰ ਪਹਿਲ ਦੇ ਆਧਾਰ ਤੇ ਇਕ ਆਦਰਸ਼ਕ ਖੂਬਸੂਰਤ ਸ਼ਹਿਰ ਬਣਾਉਣਗੇ ਤੇ ਖਾਸ ਤੌਰ ਤੇ ਅੰਮ੍ਰਿਤਸਰ ਤੇ ਪੰਜਾਬ ਦੇ ਵਪਾਰੀ ਵਰਗ ਲਈ ਬਣਦੀਆਂ ਸਹੂਲਤਾਂ ਦੁਆਉਣ ਲਈ ਉਪਰਾਲਾ ਕਰਨਗੇ। ਇਸ ਮੌਕੇ ਪਹੁੰਚੇ ਵਪਾਰੀ ਦਵਿੰਦਰ ਕੁਮਾਰ, ਨਰਿੰਦਰ ਸਿੰਘ ਨਰੂਲਾ, ਉਜਲ ਸਿੰਘ ਸੇਠੀ, ਹਰਿੰਦਰ ਸਿੰਘ ਜੋੜਕਾ, ਕਿਸ਼ਨ ਲਾਲ ਮਹਾਜਨ, ਰੁਪਿੰਦਰ ਸਿੰਘ, ਪ੍ਰਦੀਪ ਸਿੰਘ, ਭੁਪਿੰਦਰ ਸਿੰਘ, ਦੀਪਕ ਖੰਨਾ, ਕੇ.ਕੇ ਅਰੋੜਾ, ਮਨਜੀਤ ਸਿੰਘ, ਅੰਰਜੀਤ ਵਾਲੀਆ, ਜਸਪ੍ਰੀਤ ਸਿੰਘ, ਭੁਵਨ ਅਰਜੁਨ, ਨਵੀਨ ਕੁਮਾਰ, ਪੱਪੂ ਮਹਾਜਨ, ਅਜੈ ਮਹਾਜਨ, ਕਪੂਰ ਸਿੰਘ, ਨਿਤਿਨ ਅਰੋੜਾ, ਲਲਿਤ ਕੁਮਾਰ ਤੇ ਡਾਕਟਰ ਅਹੂਜਾ ਅਦਿ ਮੌਜੂਦ ਸਨ।

Translate »