January 20, 2012 admin

ਭਾਜਪਾ ਉਮੀਦਵਾਰ ਸ੍ਰੀ ਰਾਕੇਸ਼ ਗਿੱਲ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜ

ਅੰਮ੍ਰਿਤਸਰ, 20 ਜਨਵਰੀ: ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਰਾਕੇਸ਼ ਗਿੱਲ ਵੱਲੋਂ ਬਿਨਾਂ ਕਿਸੇ ਪ੍ਰਵਾਨਗੀ ਦੇ ਲੋਕਾਂ ਦੀਆਂ ਇਮਾਰਤਾਂ ‘ਤੇ ਚੋਣਾਂ ਸਬੰਧੀ ਇਸ਼ਤਿਹਾਰ ਲਗਾਉਣ ਦੇ ਦੋਸ਼ ਤਹਿਤ  ਉਸ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਰਿਟਰਨਿੰਗ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਜਪਾ ਦੇ ਉਮੀਦਵਾਰ ਸ੍ਰੀ ਰਾਕੇਸ਼ ਗਿੱਲ ਵੱਲੋਂ ਕੋਟ ਖਾਲਸਾ ਆਬਾਦੀ ਵਿਖੇ ਲੋਕਾਂ ਦੇ ਰਿਹਾਇਸ਼ੀ ਇਮਾਰਤਾਂ ‘ਤੇ ਪੋਸਟਰ ਲਗਾਏ ਸਨ ਅਤੇ ਫਲਾਇੰਗ ਸਕੂਐਡ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਕੀਤੀ ਗਈ ਅਤੇ ਸਬੰਧਤ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ ਗਈ ਜਿਸ ਅਨੁਸਾਰ ਲੋਕਾਂ ਨੇ ਇਹ ਕਿਹਾ ਕਿ ਇਹ ਸਾਰੇ ਇਸ਼ਤਿਹਾਰ ਉਨ•ਾਂ ਦੀ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਲਗਾਏ ਗਏ ਸਨ, ਜਿਸ ‘ਤੇ ਕਾਰਵਾਈ ਕਰਦਿਆਂ  ਰਿਟਰਨਿੰਗ ਅਫਸਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਭਾਜਪਾ ਉਮੀਦਵਾਰ ‘ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
 ਜਿਕਰਯੋਗ ਹੈ ਕਿ ਬੀਤੇ ਦਿਨੀਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਸ਼੍ਰੋਮਣੀ  ਅਕਾਲੀ ਦਲ ਦੇ ਉਮੀਦਵਾਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਕਾਂਗਰਸ ਦੇ  ਉਮੀਦਵਾਰ ਸ੍ਰ ਜਸਬੀਰ ਸਿੰਘ ਡਿੰਪਾ ਖਿਲਾਫ ਵੀ ਚੋਣ ਜਾਬਤੇ ਦੀ ਉਲੰਘਣਾ ਕਾਰਨ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

Translate »