ਬਠਿੰਡਾ 20 ਜਨਵਰੀ : ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਗਣਤੰਤਰ ਦਿਵਸ ਦੇ 26 ਜਨਵਰੀ ਨੂੰ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ, ਐਸ.ਡੀ.ਐਮ ਬਠਿੰਡਾ ਸ੍ਰੀ ਐਚ.ਐਚ ਕੰਦੋਲਾ, ਸਹਾਇਕ ਕਮਿਸ਼ਨਰ ਨਗਰ ਨਿਗਮ ਸ੍ਰੀ ਕੇ.ਕੇ.ਗੋਇਲ ਅਤੇ ਐਸ.ਪੀ ਸ੍ਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਖ –ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਨੂੰ ਗੌਰਵ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਅਹਿਮ ਸਮਾਗਮ ਦੀਆਂ ਤਿਆਰੀਆਂ ਪੂਰੇ ਸੁਚਾਰੂ ਰੂਪ ਵਿੱਚ ਹੋਣੀਆਂ ਚਾਹੀਦੀਆਂ ਹਨ। ਉਨ•ਾਂ ਦੱਸਿਆ ਕਿ ਬਠਿੰਡਾ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ•ਾਂ ਕਿਹਾ ਕਿ ਸਟੇਜ ਦੀ ਸਜਾਵਟ, ਚੌਕਾ ਦੀ ਸਜਾਵਟ, ਸਵਾਗਤੀ ਗੇਟ, ਬਿਜਲੀ ਸਪਲਾਈ, ਗਰਾਊੰਡ ਦੀ ਤਿਆਰੀ, ਪੀਣ ਵਾਲੇ ਪਾਣੀ ਤੇ ਰੀਫਰੈਸ਼ਮੈਂਟ, ਟੁਆਇਲਟਸ, ਟ੍ਰੈਫਿਕ ਤੇ ਪਾਰਕਿੰਗ, ਰਿਕਵਰੀ ਵੈਨਾਂ, ਸੁਰੱਖਿਆ ਪ੍ਰਬੰਧਾਂ, ਸੱਦਾ ਪੱਤਰਾਂ ਤੇ ਹੋਰ ਸਾਰੇ ਪ੍ਰਬੰਧ ਪੂਰੇ ਪੁਖਤਾ ਹੋਣੇ ਚਾਹੀਦੇ ਹਨ। ਜ਼ਿਲ•ਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਹਰਬੰਸ ਸਿੰਘ ਸੰਧੂ ਨੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਕਿ ਸਭਿਆਚਾਰਕ ਪ੍ਰੋਗਰਾਮ ਅਤੇ ਪਰੇਡ ਦਾ ਅਭਿਆਸ ਹਰ ਰੋਜ਼ ਹੋ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਸਮਾਗਮ ਵਿੱਚ ਹੋਣ ਵਾਲੀਆਂ ਵੱਖ-ਵੱਖ ਆਈਟਮਾਂ ਵਿੱਚ 2915 ਸਕੂਲੀ ਵਿਦਿਆਰਥੀ ਸ਼ਿਰਕਤ ਕਰਨਗੇ। ਜ਼ਿਲ•ਾ ਸਿਹਤ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਮੁਢਲੀ ਸਹਾਇਤਾ ਲਈ ਦੋ ਟੀਮਾਂ ਤਿਆਰ ਕਰ ਦਿੱਤੀਆਂ ਗਈਆਂ ਹਨ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਰੇਡ ਵਿੱਚ ਪੰਜਾਬ ਪੁਲੀਸ, ਐਨ.ਸੀ.ਸੀ, ਸਕਾਊਟਸ ਤੇ ਗਾਈਡਜ਼ ਤੇ ਸਕੂਲੀ ਬੱਚਿਆਂ ਸਮੇਤ ਕੁੱਲ 9 ਟੁਕੜੀਆਂ ਭਾਗ ਲੈਣਗੀਆਂ।
ਸ੍ਰੀ ਯਾਦਵ ਨੇ ਦੱਸਿਆ ਕਿ ਸਮਾਗਮ ਤੋਂ ਪਹਿਲਾਂ ਫੁੱਲ-ਡਰੈਸ ਰੀਹਿਅਰਸਲ 24 ਜਨਵਰੀ ਨੂੰ ਨਿਸ਼ਚਿਤ ਸਮੇਂ ਉੱਪਰ ਹੋਵੇਗੀ। ਉਨ•ਾਂ ਹਦਾਇਤ ਕੀਤੀ ਕਿ ਇਸ ਦਿਨ ਹਰ ਉਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਹੋਵੇ ਜਿਸ ਦੀ ਇਸ ਦਿਨ ਖਾਤਰ ਡਿਊਟੀ ਲੱਗੀ ਹੈ। ਉਨ•ਾਂ ਹਦਾਇਤ ਕੀਤੀ ਕਿ ਸਮਾਗਮ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਤਰ•ਾਂ ਉਲੰਘਣਾਂ ਨਹੀਂ ਹੋਣੀ ਚਾਹੀਦੀ ਅਤੇ ਇਸ ਸਮਾਗਮ ਦੌਰਾਨ ਕੋਈ ਵੀ ਸਿਆਸੀ ਗਤੀਵਿਧੀ ਨਹੀਂ ਹੋਵੇਗੀ।