January 20, 2012 admin

ਸੋਨੀਆਂ ਨੇ ਪੰਜਾਬ ਸਬੰਧੀ ਆਪਣੀ ਹੀ ਸਰਕਾਰ ਦੇ ਅੰਕੜਿਆਂ ਦੇ ਉਲਟ ਝੂਠ ਬੋਲਿਆ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 20 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ  ਨੇ ਕਾਂਗਰਸੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਵੱਲੋ  ਉਨ੍ਹਾਂ ਦੀ ਆਪਣੀ ਪਾਰਟੀ ਦੀ ਕੇ’ਦਰੀ ਸਰਕਾਰ ਅਤੇ ਭਾਰਤ ਦੇ ਪਲਾਨਿੰਗ ਕਮਿਸ਼ਨ ਵੱਲੋ’ ਪੰਜਾਬ ਸਰਕਾਰ ਦੀ ਆਰਥਿਕ ਕਾਰਗੁਜ਼ਾਰੀ ਨੂੰ ਝੂਠਲਾਉਣ ਅਤੇ ਇਸ ਵਿਸ਼ੇ ਉਤੇ ਸਿਖਰ ਦੁਪਹਿਰ ਕੋਰਾ ਝੂਠ ਬੋਲਣ ਉਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਝੂਠ ਕੇਵਲ ਤੇ ਕੇਵਲ ਲੱਕ ਤੋੜਵੀ’ ਹਾਰ ਦੀ ਸ਼ਰਮਿੰਦਗੀ ਤੋ’ ਮੂੰਹ ਬਚਾਉਣ ਲਈ ਬੋਲਿਆ ਗਿਆ ਹੈ।
       ਸ਼੍ਰੀ ਬਾਦਲ ਨੇ ਕਿਹਾ ”ਬੜੀ ਹਾਸੋਹੀਣੀ ਗੱਲ ਹੈ ਕਿ ਇੱਕ ਪਾਸੇ ਤੇ ਡਾ: ਮਨਮੋਹਨ ਸਿੰਘ ਸੋਨੀਆਂ ਗਾਂਧੀ ਅਤੇ ਹੋਰ ਕਾਂਗਰਸੀ ਆਗੂ ਪੰਜਾਬ ਸਰਕਾਰ ਉਤੇ ਇਹ ਇਲਜ਼ਾਮ ਲਾਉ’ਦੇ ਹਨ ਕਿ ਇਹ ਕੇ’ਦਰੀ ਫੰਡਾਂ ਨੁੰ ਇਸਤੇਮਾਲ ਕਰਨ ਵਿਚ ਸੰਜਮ ਨਹੀ’ ਵਰਤ ਰਹੇ ਅਤੇ ਇਨ੍ਹਾਂ ਨੂੰ ਲੋਕਾਂ ਉਤੇ ਬੇਤਹਾਸ਼ਾ ਸਹੂਲਤਾਂ ਦੀ ਬਾਰਿਸ਼ ਦੇ  ਸੂਰਤ ਵਿਚ ਲੁਟਾ ਰਹੇ ਹਨ।  ਹੁਣ ਸ਼੍ਰੀਮਤੀ ਸੋਨੀਆਂ ਗਾਂਧੀ ਨੂੰ ਅੱਧੀ ਰਾਤੀ’ ਇਹ ਸੁਪਨੇ ਆਉਣ ਲੱਗੇ ਪਏ ਹਨ ਕਿ ਪੰਜਾਬ ਸਰਕਾਰ ਕੇ’ਦਰ ਵੱਲੋ’ ਦਿੱਤੇ ਗਏ ਫੰਡਾਂ ਨੂੰ ਵਰਤਣ ਵਿਚ ਅਸਫ਼ਲ ਰਹੀ ਹੈ। ਅਸੀ’ ਤਾਂ 50 ਸਾਲ ਤੋ’ ਵੀ ਵੱਧ ਸਮੇ’ ਇਹ ਦੁਹੱਥੇ ਪਿੱਟ ਰਹੇ ਹਾਂ ਕਿ ਕੇ’ਦਰ ਸਾਨੂੰ ਲੋੜੀ’ਦੇ ਫੰਡ ਦਿੰਦਾ ਨਹੀ’ ਅਤੇ ਬੀਬੀ ਸਾਨੂੰ ਇਹ ਮੱਤਾਂ ਦੇਣ ਆਈ ਹੈ ਕਿ ਅਸੀ’ ਦਿੱਤੇ ਫੰਡ ਇਸਤੇਮਾਲ ਨਹੀ’ ਕਰ ਰਹੇ। ਬੀਬੀ ਜੀ ਤੁਸੀ’ ਸਾਨੂੰ 50 ਲੱਖ ਕਰੋੜ ਵੀ ਦੇ ਕੇ ਦੇਖੋ, ਜੇ ਬਾਦਲ ਸਾਹਿਬ ਹੱਥੋ’ ਹੱਥੀ’ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਉਤੇ ਪੰਚਾਇਤਾਂ ਤੇ ਕਮੇਟੀਆਂ ਰਾਹੀਂ ਨਾ ਖਰਚਾ ਦੇਣ ਤਾਂ ਸਾਨੂੰ ਆ ਫ਼ੜਿਓੈ”
       ਇਥੇ ਜ਼ਾਰੀ ਇੱਕ ਬਿਆਨ ਵਿਚ ਸ:ਬਾਦਲ  ਨੇ ਕਿਹਾ ਕਿ ਉ’ਝ ਦੇਸ਼ ਲਈ ਇਹ ਬੜੀ ਮੰਦਭਾਗੀ ਗੱਲ ਹੈ ਕਿ ਮਹਾਤਮਾ ਗਾਂਧੀ ਨਾਲ ਮਿਲਦਾ ਜੁਲਦਾ ਨਾਮ ਰੱਖਣ ਵਾਲਾ ਵਿਅਕਤੀ ਸੱਤਯਮੇਵ ਜਯਤੇ ਦੇ ਆਦਰਸ਼ ਦੀਆਂ ਇੰਨੀਆਂ ਧੱਜੀਆਂ ਉਡਾ ਕੇ ਕੇਵਲ ਅਤੇ ਕੇਵਲ ਝੂਠ ਦੇ ਸਹਾਰੇ ਆਪਣਾ ਜਨਤਕ ਜੀਵਨ ਬਚਾਉਣ ਲਈ ਹੱਥ ਪੱਲੇ ਮਾਰੇ।
       ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਵਾਰ ਨਹੀਂ ਬਲਕਿ ਵਾਰ ਵਾਰ ਉਚ ਪੱਧਰੀ ਅਤੇ ਆਜ਼ਾਦਾਨਾ ਅਦਾਰਿਆਂ ਵੱਲੋ’ ਇਹ ਗੱਲ ਉਭਾਰੀ ਗਈ ਹੈ ਕਿ ਪੰਜਾਬ ਕੇ’ਦਰ ਤੋ’ ਆਏ ਉਨ੍ਹਾਂ ਫੰਡਾਂ ਦੀ ਇਸਤੇਮਾਲ ਵਿਚ ਸਭ ਤੋ’ ਮੋਹਰੀ ਰਿਹਾ ਹੈ ਜਿਨ੍ਹਾਂ ਦਾ ਸਬੰਧ ਸੂਬੇ ਦੇ ਲੋਕਾਂ ਨੂੰ ਦਰਪੇਸ਼ ਲੋੜਾਂ ਅਤੇ ਸਮੱਸਿਆਵਾਂ ਨਾਲ ਹੈ।
     ਪੰਜਾਬ ਨੂੰ ਪਿਛਲੇ ਪੰਜਾਂ ਸਾਲਾਂ ਵਿਚ ਮਨਰੇਗਾ ਸਕੀਮ ਅਧੀਨ 5000 ਕਰੋੜ ਰੁਪਏ ਦੀ ਰਾਸ਼ੀ ਦੇਣ ਬਾਰੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵਲੋ’ ਕੱਲ ਦਿੱਤੇ ਗਏ ਬਿਆਨ ਦੀ ਖਿੱਲੀ ਉਡਾਉਦਿਆਂ, ਸ਼੍ਰੀ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਕਾਂਗਰਸ ਅਜਿਹੇ ਕੋਰੇ ਝੂਠਾਂ ਨਾਲ ਅਕਾਲੀ-ਭਾਜਪਾ ਸਰਕਾਰ ਵਲੋ’ ਸੂਬੇ ਦੇ ਕੀਤੇ ਗਏ ਲਾਮਿਸਾਲ ਵਿਕਾਸ ਦੀ ਗਵਾਹ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਨਾਂ ਚਾਹੁੰਦੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਸ਼੍ਰੀਮਤੀ ਗਾਂਧੀ ਨੂੰ ਐਨਾ ਵੀ ਨਹੀ’ ਪਤਾ ਕਿ ਕੇ’ਦਰ ਸਰਕਾਰ ਦੇ ਪਲੈਨਿੰਗ ਕਮਿਸ਼ਨ ਨੇ ਜਨਤਕ ਤੌਰ ਉੱਤੇ ਇਹ ਮੰਨਿਆ ਹੈ ਕਿ ਕੇ’ਦਰ ਸਰਕਾਰ ਦੀਆਂ ਸਕੀਮਾਂ ਲਾਗੂ ਕਰਨ ਵਿਚ ਪੰਜਾਬ ਪੂਰੇ ਮੁਲਕ ਵਿਚ ਮੋਹਰੀ ਰਿਹਾ ਹੈ।
       ਸ਼੍ਰੀ ਬਾਦਲ ਨੇ ਕਿਹਾ ਕਿ ਸ਼੍ਰੀਮਤੀ ਗਾਂਧੀ 5000 ਕਰੋੜ ਰੁਪਏ ਦਾ ਗੋਲਮੋਲ ਅੰਕੜਾ ਪਤਾ ਨਹੀ’ ਕਿਥੋ’ ਲੈ ਕੇ ਆਏ ਹਨ, ਜਦੋ’ ਕਿ ਸਰਕਾਰੀ ਕੰਮ ਕਾਜ ਬਾਰੇ ਜਰਾ ਜਿਨ੍ਹਾਂ ਵੀ ਗਿਆਨ ਰੱਖਣ ਵਾਲਾ ਇੱਕ ਸਧਾਰਨ ਵਿਅਕਤੀ ਵੀ ਇਹ ਜਾਣਦਾ ਹੈ ਕਿ ਵੱਖ ਵੱਖ ਸਕੀਮਾਂ ਅਧੀਨ ਭੇਜੀ ਜਾਣ ਵਾਲੀ ਰਕਮ ਦਾ ਅੰਕੜਾ ਕਦੇ ਵੀ ਪੂਰਾ ਸੂਰਾ ਨਹੀ’ ਹੁੰਦਾ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਨੂੰ ਭਲੀ ਭਾਂਤ ਪਤਾ ਹੈ ਕਿ ਕੇ’ਦਰ ਦੀਆਂ ਕਾਂਗਰਸੀ ਸਰਕਾਰਾਂ ਪੰਜਾਬ ਨੂੰ ਫੰਡ ਜਾਰੀ ਕਰਨ ਸਮੇ’ ਹਮੇਸ਼ਾ ਹੀ ਘੋਰ ਵਿਤਕਰਾ ਕਰਦੀਆਂ ਆਈਆਂ ਹਨ। ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਲਈ ਵੱਖ ਵੱਖ ਕੇ’ਦਰੀ ਸਕੀਮਾਂ ਵਿਚੋ’ ਫੰਡ ਲੈਣ ਲਈ ਤਜਵੀਜਾਂ ਭੇਜਣ ਤੋ’ ਬਿਨਾਂ ਖੁਦ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਦਿੱਲੀ ਦੇ ਸੈ’ਕੜੇ ਗੇੜੇ ਮਾਰਨੇ ਪਏ ਹਨ।  
       ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਸਿਰਫ ਉਹੀ ਕੇ’ਦਰੀ ਸਕੀਮਾਂ ਲਾਗੂ ਕਰਨ ਵਿਚ ਕੁਝ ਘਾਟ ਰਹੀ ਹੈ ਜਿਹੜੀਆਂ ਸਕੀਮਾਂ ਦੀਆਂ ਸ਼ਰਤਾਂ ਪੰਜਾਬ ਲਈ ਢੁਕਵੀਆਂ ਹੀ ਨਹੀ’ ਹਨ। ਉਨ੍ਹਾਂ ਕਿਹਾ ਕਿ ਤਪਦਿਕ ਦੀ ਰੋਕਥਾਮ ਲਈ ਸਕੀਮ ਲਈ ਭੇਜੀ ਗਈ ਰਾਸ਼ੀ ਦਾ ਅਣਵਰਤਿਆ ਰਹਿ ਜਾਣਾ ਸੁਭਾਵਕ ਹੀ ਹੈ ਕਿਉ’ਕਿ ਪੰਜਾਬ ਵਿਚ ਤਪਦਿਕ ਦਾ ਰੋਗ ਹੈ ਹੀ ਨਹੀ’। ਇਸੇ ਤਰਾਂ ਹੀ ਪੰਜਾਬ ਦੀ ਲਿੰਕ ਸੜਕਾਂ ਨੂੰ ਮਜ਼ਬੂਤ ਤੇ ਚੌੜਾ ਕਰਨ ਦੀ ਲੋੜ ਹੈ ਜਦੋ’ ਕਿ ਲਿੰਕ ਸੜਕਾਂ ਦੀ ਕੇ’ਦਰੀ ਸਕੀਮ ਅਧੀਨ ਸਿਰਫ ਉਸ ਪਿੰਡ ਲਈ ਹੀ ਨਵੀ’ ਸੜਕ ਬਣਾਈ ਜਾ ਸਕਦੀ ਹੈ ਜਿਸ ਪਿੰਡ ਨੂੰ ਪਹਿਲਾਂ ਕੋਈ ਸੜਕ ਨਾ ਜਾਂਦੀ ਹੋਵੇ।
       ਸ਼੍ਰੀਮਤੀ ਗਾਂਧੀ ਦੇ ਬਿਆਨ ਉੱਤੇ ਵਿਅੰਗ ਕਸਦਿਆਂ, ਸ਼੍ਰੀ ਬਾਦਲ ਨੇ ਕਿਹਾ ਕਿ ਉਹ ਪੰਜਾਬ ਨੂੰ ਸਿਰਫ ਟੈਲੀਫੋਨ ਘੁਟਾਲੇ ਦੀ 1,76,000 ਕਰੋੜ ਰੁਪਏ ਦੀ ਰਕਮ ਹੀ ਦੇ ਦੇਣ ਤਾਂ ਪੰਜਾਬ ਅਗਲੇ ਪੰਜ ਸਾਲ ਕੇ’ਦਰ ਸਰਕਾਰ ਤੋ’ ਕੁਝ ਵੀ ਨਹੀ’ ਮੰਗੇਗਾ। ਉਹਨਾ ਕਿਹਾ ਕਿ ਤਿੰਨ ਸਾਲਾਂ ਦੇ ਅੰਦਰ ਅੰਦਰ ਪੰਜਾਬ ਨਾ ਸਿਰਫ ਹਿੰਦੋਸਤਾਨ ਦਾ ਬਲਕਿ ਪੂਰੀ ਦੁਨੀਆਂ ਦਾ ਸਭ ਤੋ’ ਵਿਕਸਤ ਸੂਬਾ ਬਣਾ ਦਿੱਤਾ ਜਾਵੇਗਾ।
       ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਪੰਜਾਬ ਵਿਚ ਬਣੀਆਂ ਹੁਣ ਤੱਕ ਦੀਆਂ ਸਭਨਾਂ ਸਰਕਾਰਾਂ ਵਿਚੋ’ ਬੇਹਤਰੀਨ ਕਾਰਗੁਜ਼ਾਰੀ ਵਾਲੀ ਸਰਕਾਰ ਕਹੀ ਜਾ ਸਕਦੀ ਹੈ। ਇਸ ਸਰਕਾਰ ਨੇ ਜਿੱਥੇ ਸੂਬੇ ਦੀ ਆਮਦਨ ਵਿੱਚ ਤਿੰਨ ਗੁਣਾ ਵਾਧਾ ਕੀਤਾ ਹੈ ਉੱਥੇ ਹਰ ਖੇਤਰ ਵਿਚ ਲਾਮਿਸਾਲ ਵਿਕਾਸ ਵੀ ਕੀਤਾ ਹੈ। ਸਮਾਜ ਦੇ ਹਰ ਵਰਗ ਨੂੰ ਰਾਹਤ ਦੇ ਕੇ ਲੋਕਾਂ ਦਾ ਜੀਵਨ ਸੌਖਾ ਕੀਤਾ ਹੈ। ਰਾਈਟ-ਟੂ-ਸਰਵਿਸ ਐਕਟ ਲਾਗੂ ਕਰਨ ਵਰਗੇ ਇਨਕਲਾਬੀ ਕਦਮ ਚੁੱਕ ਕੇ ਪ੍ਰਸਾਸ਼ਨ ਨੂੰ ਪੂਰੀ ਤਰਾਂ ਪਾਰਦਰਸੀ ਅਤੇ ਜਵਾਬਦੇਹ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਜਨਤਾ ਨੂੰ ਅਸਲ ਮਾਲਕ ਬਨਾਉਣ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਹੈ।
       ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿਚ ਮੁੜ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਸਰਕਾਰ ਬਨਾਉਣ ਦਾ ਮਨ ਬਣਾਈ ਬੈਠੇ ਹਨ, ਇਸ ਲਈ ਕਾਂਗਰਸ ਦਾ ਕੂੜ ਪ੍ਰਚਾਰ ਹੁਣ ਕਿਸੇ ਕੰਮ ਨਹੀ’ ਆਏਗਾ।

Translate »