January 20, 2012 admin

ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਆਯੋਜਿਤ

ਤਰਨਤਾਰਨ, 20 ਜਨਵਰੀ – ਜ਼ਿਲ•ੇ ਅੰਦਰ ਟਰੈਫਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੜਕ ਸੁਰੱਖਿਆ ਨਿਯਮਾਂ ਨੂੰ ਪੂਰਨ ਤੌਰ ‘ਤੇ ਲਾਗੂ ਕਰਨ ਲਈ ਜ਼ਿਲ•ਾ ਪੱਧਰੀ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਸ. ਕੁਲਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ. ਰਣਬੀਰ ਸਿੰਘ ਐੱਸ.ਪੀ. (ਟ੍ਰੈਫਿਕ), ਸ. ਅੰਗਰੇਜ ਸਿੰਘ ਹੁੰਦਲ ਜ਼ਿਲ•ਾ ਟਰਾਂਸਪੋਰਟ ਅਫਸਰ ਤੋਂ ਇਲਾਵਾ ਵੱਖ-ਵੱਖ ਅਧਿਕਾਰੀਆਂ ਅਤੇ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ।
ਮੀਟਿੰਗ ਵਿਚ ਮੈਂਬਰਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕੁਝ ਲੰਬੇ ਰੂਟ ਦੀਆਂ ਬੱਸਾਂ ਬੱਸ ਅੱਡੇ ਅੰਦਰ ਖੜਣ ਦੀ ਬਜਾਏ ਜੰਡਿਆਲਾ ਚੌਂਕ ਵਿਚ ਖੜਦੀਆਂ ਹਨ, ਜਿਸ ਕਾਰਨ ਟਰੈਫਿਕ ਸਮੱਸਿਆ ਵਿਚ ਵਾਧਾ ਹੁੰਦਾ ਹੈ ਅਤੇ ਅਣਸੁਖਾਵੀਂ ਦੁਰਘਟਨਾ ਵਾਪਰਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਜਿਸ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਐੱਸ.ਪੀ. ਟ੍ਰੈਫਿਕ ਨੂੰ ਕਿਹਾ ਕਿ ਉਹ ਜੰਡਿਆਲਾ ਚੌਂਕ ਵਿਚ ਖੜਣ ਵਾਲੀਆਂ ਬੱਸਾਂ ਦਾ ਲਾਂਘਾ ਬੱਸ ਅੱਡੇ ਅੰਦਰੋਂ ਦੀ ਕਰਨ ਅਤੇ ਕੋਈ ਵੀ ਬੱਸ ਨੂੰ ਚੌਂਕ ਵਿਚ ਖੜਨ ਨਾ ਦਿੱਤਾ ਜਾਵੇ। ਮੈਂਬਰਾਂ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਮਿਊਂਸੀਪਲ ਕਮੇਟੀ ਵੱਲੋਂ ਸ਼ਹਿਰ ਦੇ ਚੌਂਕਾਂ ਵਿਚ ਟਰੈਫਿਕ ਲਾਈਟਾਂ ਤਾਂ ਲਗਾਈਆਂ ਗਈਆਂ ਹਨ ਪਰ ਇਹ ਟਰੈਫਿਕ ਲਾਈਟਾਂ ਜਿਆਦਾਤਰ ਖਰਾਬ ਹੀ ਰਹਿੰਦੀਆਂ ਹਨ, ਜਿਸ ਨਾਲ ਵੀ ਕੋਈ ਵੱਡੀ ਦੁਰਘਟਨਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ‘ਤੇ ਏ.ਡੀ.ਸੀ. ਨੇ ਮਿਊਂਸੀਪਲ ਕਮੇਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 23 ਜਨਵਰੀ ਤੋਂ ਪਹਿਲਾਂ-ਪਹਿਲਾਂ ਹਰੇਕ ਚੌਂਕ ਵਿਚ ਲੱਗੀਆਂ ਟਰੈਫਿਕ ਲਾਈਟਾਂ ਦੀ ਮੁਰੰਮਤ ਕਰਨ ਉਪਰੰਤ ਰਿਪੋਰਟ ਦਿੱਤੀ ਜਾਵੇ।
ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਟਰੈਫਿਕ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ‘ਤੇ ਰਿਫਲੈਕਟਰ ਲਗਾਉਣ, ਤਾਂ ਜੋ ਕਿਸੇ ਕਿਸਮ ਦਾ ਕੋਈ ਹਾਦਸਾ ਨਾ ਹੋ ਸਕੇ। ਉਨ•ਾਂ ਕਿਹਾ ਕਿ ਬਿਨਾ ਹੈਲਮੈਂਟ ਦੋ ਪਹੀਆ ਵਾਹਨ ਚਲਾਉਣ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦਾ ਚਲਾਨ ਕੱਟਿਆ ਜਾਵੇ। ਉਨ•ਾਂ ਜ਼ਿਲ•ਾ ਟਰਾਂਸਪੋਰਟ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ 18 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀਆਂ ਦਾ ਲਾਇਸੰਸ ਨਾ ਬਣਾਇਆ ਜਾਵੇ ਅਤੇ ਜਨਮ ਮਿਤੀ ਨੂੰ ਚੰਗੀ ਤਰ•ਾਂ ਘੋਖਣ ਉਪਰੰਤ ਹੀ ਡਰਾਇਵਿੰਗ ਲਾਈਸੰਸਾਂ ਦੀ ਮਨਜੂਰੀ ਦਿੱਤੀ ਜਾਵੇ। ਉਨ•ਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ਿਲ•ੇ ਦੀਆਂ ਸਾਰੀਆਂ ਸੜਕਾਂ ਉੱਪਰ ਅੜਚਨ ਪੈਦਾ ਕਰਨ ਵਾਲੇ ਰੁੱਖਾਂ ਦੀ ਤੁਰੰਤ ਕਟਾਈ ਕਰਨ ਅਤੇ ਇਸਦੀ ਰਿਪੋਰਟ ਤੁਰੰਤ ਪ੍ਰਸਾਸ਼ਨ ਨੂੰ ਭੇਜਣ, ਤਾਂ ਜੋ ਕੋਈ ਵੀ ਰੁੱਖ ਕਿਸੇ ਹਾਦਸੇ ਦਾ ਕਾਰਨ ਨਾ ਬਣ ਸਕੇ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਇੰਜੀਨੀਅਰ ਡੀ.ਐੱਸ. ਰੰਧਾਵਾ, ਸ੍ਰੀ ਜਗਦੀਸ਼ ਸਿੰਘ ਵਣ ਰੇਂਜ਼ ਅਫਸਰ, ਡਾ. ਰਣਜੀਤ ਸਿੰਘ ਪ੍ਰੋਫੈਸਰ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਕਾਲਜ਼ ਆਦਿ ਹਾਜਰ ਸਨ।

Translate »